Supreme Court News: ਸੁਪਰੀਮ ਕੋਰਟ ਨੇ ‘ਸ਼ੱਕੀ ਇਮਾਨਦਾਰੀ’ ਲਈ ਬਰਖ਼ਾਸਤ ਪੰਜਾਬ ਦੇ ਜੱਜ ਨੂੰ ਕੀਤਾ ਬਹਾਲ 

By : PARKASH

Published : May 6, 2025, 10:46 am IST
Updated : May 6, 2025, 10:46 am IST
SHARE ARTICLE
Supreme Court reinstates Punjab judge dismissed for 'questionable honesty'
Supreme Court reinstates Punjab judge dismissed for 'questionable honesty'

Supreme Court News: ਕਿਹਾ, ਮੋਚੀ ਦਾ ਪੁੱਤ ਜੱਜ ਬਣਿਆ ਤਾਂ ਉੱਚ ਜਾਤੀ ਤੋਂ ਬਰਦਾਸ਼ਤ ਨਹੀਂ ਹੋਇਆ 

Supreme Court comes down hard on caste bias in judiciary: ਸੁਪਰੀਮ ਕੋਰਟ ਨੇ ਨਿਆਂਪਾਲਿਕਾ ਵਿੱਚ ਜੱਜਾਂ ਨਾਲ ਜਾਤੀ ਪੱਖਪਾਤ ਦੇ ਮੁੱਦੇ ’ਤੇ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਕਿਹਾ ਕਿ ਇਹ ਜੱਜ ਹਾਲਾਤਾਂ ਅਤੇ ਜਾਤੀ ਪੱਖਪਾਤ ਦਾ ਸ਼ਿਕਾਰ ਹੋਇਆ। ਸਭ ਕੁਝ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ। ਉੱਚ ਜਾਤੀ ਦੇ ਲੋਕ ਇਹ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ ਕਿ ਇੱਕ ਅਣਗੌਲਿਆ ਭਾਈਚਾਰੇ ਦੇ ਵਿਅਕਤੀ (ਮੋਚੀ) ਦਾ ਪੁੱਤਰ ਛੋਟੀ ਉਮਰ ਵਿੱਚ ਜੱਜ ਬਣ ਗਿਆ ਅਤੇ ਉਨ੍ਹਾਂ ਵਿੱਚ ਆ ਗਿਆ।

ਜਸਟਿਸ ਸੂਰਿਆਕਾਂਤ ਸੋਮਵਾਰ ਨੂੰ ਖੁੱਲ੍ਹੀ ਅਦਾਲਤ ਵਿੱਚ ਪੰਜਾਬ ਦੇ ਵਧੀਕ ਸੈਸ਼ਨ ਜੱਜ (ਪ੍ਰੇਮ ਕੁਮਾਰ) ਦੀ ਬਰਖ਼ਾਸਤਗੀ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੱਜ ਦੀ ਬਰਖ਼ਾਸਤਗੀ ਗ਼ਲਤ ਸੀ, ਉਨ੍ਹਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੂੰ ਤਰੱਕੀ ਅਤੇ ਉਨ੍ਹਾਂ ਦੀ ਸੇਵਾ ਦੇ ਹੋਰ ਸਾਰੇ ਲਾਭ ਦਿੱਤੇ ਜਾਣ। ਜੱਜ ਪ੍ਰੇਮ ਕੁਮਾਰ ਨੂੰ ਬਲਾਤਕਾਰ ਮਾਮਲੇ ਦੇ ਦੋਸ਼ੀ ਦੀ ਸ਼ਿਕਾਇਤ ’ਤੇ ‘ਸ਼ੱਕੀ ਇਮਾਨਦਾਰੀ’ ਦਾ ਦੋਸ਼ੀ ਮੰਨਦੇ ਹੋਏ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਦਰਅਸਲ, ਬਰਨਾਲਾ ਦੇ ਪ੍ਰੇਮ ਕੁਮਾਰ 26 ਅਪ੍ਰੈਲ 2014 ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣੇ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ’ਚ ਨਿਯੁਕਤ ਕੀਤਾ ਗਿਆ। ਇਸ ਦੌਰਾਨ, ਬਲਾਤਕਾਰ ਦੇ ਦੋਸ਼ੀ ਨੇ ਹਾਈ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਪ੍ਰੇਮ ਕੁਮਾਰ ਨੇ ਵਕਾਲਤ ਕਰਦੇ ਸਮੇਂ ਬਲਾਤਕਾਰ ਪੀੜਤਾ ਵਲੋਂ ਸਮਝੌਤੇ ਲਈ ਸੰਪਰਕ ਕੀਤਾ ਅਤੇ ਪੀੜਤਾ ਨੂੰ 1.50 ਲੱਖ ਰੁਪਏ ਦਿਵਾਉਣ ਵਿੱਚ ਮਦਦ ਕੀਤੀ। ਹਾਈ ਕੋਰਟ ਨੇ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ।

ਇਸ ਆਧਾਰ ’ਤੇ ਜੱਜ ਦੀ ਸਾਲਾਨਾ ਗੁਪਤ ਰਿਪੋਰਟ ’ਚ ‘ਇਮਾਨਦਾਰੀ ਸ਼ੱਕੀ’ ਦਰਜ ਕਰ ਦਿਤੀ ਗਈ। ਫਿਰ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੁਲ ਬੈਂਚ ਨੇ 2015 ਦੀ ਇਸ ਰਿਪੋਰਟ ਅਤੇ ਸ਼ਿਕਾਇਤ ਦੇ ਆਧਾਰ ’ਤੇ ਪ੍ਰੇਮ ਕੁਮਾਰ ਨੂੰ ਬਰਖ਼ਾਸਤ ਕਰ ਦਿੱਤਾ। ਪ੍ਰੇਮ ਕੁਮਾਰ ਨੇ ਆਪਣੀ ਬਰਖ਼ਾਸਤਗੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਜਨਵਰੀ 2025 ਵਿੱਚ, ਸਬੂਤਾਂ ਦੀ ਘਾਟ ਕਾਰਨ ਉਸਦੀ ਬਰਖ਼ਾਸਤਗੀ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

ਕੀ ਹੈ ਸ਼ੱਕੀ ਇਮਾਨਦਾਰੀ, ਜਿਸ ’ਤੇ ਸਵਾਲ ਉਠੇ
ਜੱਜ ਦੇ ਸਬੰਧ ’ਚ ਸ਼ੱਕੀ ਇਮਾਨਦਾਰੀ ਇੱਕ ਬਹੁਤ ਗੰਭੀਰ ਦੋਸ਼ ਹੈ, ਕਿਉਂਕਿ ਨਿਆਂਪਾਲਿਕਾ ਦੀ ਮੂਲ ਤਾਕਤ ਜਨਤਾ ਦੇ ਵਿਸ਼ਵਾਸ, ਨਿਰਪੱਖਤਾ ਅਤੇ ਇਮਾਨਦਾਰੀ ’ਤੇ ਟਿਕੀ ਹੋਈ ਹੈ। ਜੇਕਰ ਕਿਸੇ ਜੱਜ ਦੀ ਇਮਾਨਦਾਰੀ ਨੂੰ ਸ਼ੱਕੀ ਮੰਨਿਆ ਜਾਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਸਦੇ ਫ਼ੈਸਲੇ, ਵਿਵਹਾਰ ਜਾਂ ਨਿੱਜੀ ਗੱਲਬਾਤ ਵਿੱਚ ਅਜਿਹੇ ਸੰਕੇਤ ਹਨ ਜੋ ਨਿਆਂਇਕ ਨਿਰਪੱਖਤਾ ’ਤੇ ਸਵਾਲ ਉਠਾਉਂਦੇ ਹਨ।

(For more news apart from Supreme court Latest News, stay tuned to Rozana Spokesman)

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement