ਸਰਕਾਰ ਵਲੋਂ ਦੇਸ਼ ਦੇ 2.60 ਲੱਖ ਡਾਕ ਸੇਵਕਾਂ ਦੀ ਤਨਖ਼ਾਹ ਵਧਾਏ ਜਾਣ ਨੂੰ ਮਨਜ਼ੂਰੀ
Published : Jun 6, 2018, 4:08 pm IST
Updated : Jun 6, 2018, 4:39 pm IST
SHARE ARTICLE
indian post office
indian post office

ਕੇਂਦਰ ਸਰਕਾਰ ਨੇ ਪੇਂਡੂ ਡਾਕ ਸੇਵਕਾਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਕੈਬਨਿਟ ਨੇ ਦੇਸ਼ ਦੇ 2 ਲੱਖ 60 ਹਜ਼ਾਰ...

ਕੇਂਦਰ ਸਰਕਾਰ ਨੇ ਪੇਂਡੂ ਡਾਕ ਸੇਵਕਾਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਕੈਬਨਿਟ ਨੇ ਦੇਸ਼ ਦੇ 2 ਲੱਖ 60 ਹਜ਼ਾਰ ਡਾਕ ਸੇਵਕਾਂ ਦੀ ਤਨਖ਼ਾਹ ਅਤੇ ਭੱਤਾ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਡਾਕ ਸੇਵਕਾਂ ਦੀ ਸੈਲਰੀ ਵਿਚ 56 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ। ਡਾਕ ਸੇਵਕਾਂ ਨੂੰ 1 ਜਨਵਰੀ 2016 ਤੋਂ ਏਰੀਅਰ ਪ੍ਰਦਾਨ ਕੀਤਾ ਜਾਵੇਗਾ। ਤੁਹਾਨੂੰ ਦਸ ਦਈਏ ਕਿ ਪੇਂਡੂ ਡਾਕ ਸੇਵਕਾਂ ਦੇ ਤਨਖ਼ਾਹ-ਭੱਤੇ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਸੀ। ਪੇਂਡੂ ਡਾਕ ਸੇਵਕ ਅਪਣੇ ਤਨਖ਼ਾਹ-ਭੱਤੇ ਵਿਚ ਵਾਧੇ ਲਈ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਕਈ ਵਾਰ ਉਨ੍ਹਾਂ ਸੇਵਾਵਾਂ ਵੀ ਠੱਪ ਕਰ ਦਿਤੀ ਸੀ। ਦੂਜੇ ਪਾਸੇ ਸਰਕਾਰ ਨੇ ਚੀਨੀ ਉਦਯੋਗ ਨੂੰ ਵੀ ਵੱਡੀ ਰਾਹਤ ਦਿਤੀ ਹੈ। narinder modiNarendra Modi

ਚੀਨੀ ਸੈਕਟਰ ਦੇ ਲਈ 8000 ਕਰੋੜ ਰੁਪਏ ਤੋਂ ਜ਼ਿਆਦਾ ਦੇ ਰਾਹਤ ਪੈਕੇਜ਼ ਨੂੰ ਮਨਜ਼ੂਰੀ ਪ੍ਰਦਾਨ ਕਰ ਦਿਤੀ ਗਈ ਹੈ। ਇਸ ਦੀ ਸੰਭਾਵਨਾ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਸੀ। ਉਥੇ ਸਰਕਾਰ ਨੇ 30 ਲੱਖ ਟਨ ਦੇ ਬਫ਼ਰ ਸਟਾਕ ਨੂੰ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰ ਕਰ ਲਿਆ ਹੈ। ਸਰਕਾਰ ਸ਼ੂਗਰ ਮਿੱਲ ਨੂੰ ਬਫ਼ਰ ਸਟਾਕ ਬਣਾਉਣ ਲਹੀ 1175 ਕਰੋੜ ਰੁਪਏ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਇਲਾਹਾਬਾਦ ਦੇ ਫਾਫਾਮਊ ਵਿਚ ਗੰਗਾ ਨੰਦੀ 'ਤੇ 6 ਲੇਨ ਦੇ ਪੁਲ ਨਿਰਮਾਣ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਰਨਫਰੰਸ ਵਿਚ ਦਸਿਆ ਕਿ ਪੁਲ ਨਿਰਮਾਣ 'ਤੇ 1948 ਕਰੋੜ ਰੁਪਏ ਖ਼ਰਚ ਹੋਣਗੇ। ਇਸ ਤੋਂ ਇਲਾਵਾ ਮੰਤਰੀ ਮੰਡਲ ਦੇ ਖ਼ਸਤਾਹਾਲ ਸਰਕਾਰੀ ਕੰਪਨੀਆਂ ਨੂੰ ਬੰਦ ਕਰਨ ਦੇ ਦਿਸ਼ਾ ਨਿਰਦੇਸ਼ਾਂ ਵਿਚ ਸੋਧ ਕੀਤੀ ਹੈ। ਕੰਪਨੀਆਂ ਦੀ ਵਾਧੂ ਦੀ ਜ਼ਮੀਨ ਦੀ ਵਰਤੋਂ ਗ਼ਰੀਬਾਂ ਲਈ ਘਰ ਬਣਾਉਣ ਵਿਚ ਕੀਤੀ ਜਾਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement