ਕਾਸ਼ੀ ਵਿਸ਼ਵਨਾਥ ਮੰਦਰ ਅਤੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ, ਯੂਪੀ 'ਚ ਅਲਰਟ
Published : Jun 6, 2018, 3:36 pm IST
Updated : Jun 6, 2018, 3:48 pm IST
SHARE ARTICLE
up on alert after let threatens to blow up kashi vishwanath other temples and railway stations
up on alert after let threatens to blow up kashi vishwanath other temples and railway stations

ਕ੍ਰਿਸ਼ਨ ਜਨਮ ਭੂਮੀ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਲਸ਼ਕਰ ਏ ਤੋਇਬਾ ਦੀ ਧਮਕੀ ਤੋਂ

ਕ੍ਰਿਸ਼ਨ ਜਨਮ ਭੂਮੀ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਲਸ਼ਕਰ ਏ ਤੋਇਬਾ ਦੀ ਧਮਕੀ ਤੋਂ ਬਾਅਦ ਉਤਰ ਪ੍ਰਦੇਸ਼ ਵਿਚ ਵਿਚ ਪੁਲਿਸ ਨੂੰ ਰਾਜ ਵਿਆਪੀ ਅਲਰਟ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਬੁਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਪਿਛਲੇ ਮਹੀਨੇ ਉਤਰ ਰੇਲਵੇ ਨੂੰ ਭੇਜੇ ਗਏ ਖ਼ਤ ਵਿਚ ਲਸ਼ਕਰ ਏ ਤੋਇਬਾ ਦੇ ਖੇਤਰੀ ਕਮਾਂਡਰ ਮੌਲਾਨਾ ਅੰਬੂ ਸ਼ੇਖ਼ ਨੇ ਇਹ ਧਮਕੀ ਦਿਤੀ ਹੈ। ਇਹ ਪੱਤਰ ਉਤਰ ਰੇਲਵੇ ਨੂੰ ਨਵੀਂ ਦਿੱਲੀ ਵਿਚ 29 ਮਈ ਨੂੰ ਮਿਲਿਆ ਸੀ। ਇਸ ਵਿਚ ਸਹਾਰਨਪੁਰ ਅਤੇ ਹਾਪੁੜ ਸਮੇਤ ਕਈ ਰੇਲਵੇ ਸਟੇਸ਼ਨਾ ਨੂੰ ਦਹਿਲਾਉਣ ਦੀ ਧਮਕੀ ਦਿਤੀ ਗਈ ਹੈ। 

Lashkar e TaibaLashkar e Taibaਇਸ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਧਮਕੀ ਭਰੇ ਪੱਤਰ ਦੇ ਮਿਲਣ ਤੋਂ ਬਾਅਦ ਸੂਬੇ ਵਿਚ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਧਮਕੀ ਭਰੇ ਪੱਤਰ ਵਿਚ ਮਥੁਰਾ ਦੇ ਕ੍ਰਿਸ਼ਨ ਜਨਮ ਭੂਮੀ ਮੰਦਰ ਅਤੇ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਉਡਾਉਣ ਦੀ ਵੀ ਧਮਕੀ ਦਿਤੀ ਹੈ ਅਤੇ ਉਸ ਦੀ ਤਰੀਕ 8-10 ਜੂਨ ਦੱਸੀ ਹੈ। ਅਧਿਕਾਰੀਆਂ ਨੂੰ ਇਸ ਗੱਲ ਦੇ ਆਦੇਸ਼ ਦਿਤੇ ਗਏ ਹਨ ਕਿ ਪੂਰੇ ਸੂਬੇ ਅਤੇ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਵਿਵਸਥਾ ਦੀ ਪੂਰੀ ਚੌਕਸੀ ਯਕੀਨੀ ਕੀਤੀ ਜਾਵੇ। ਇਸ ਦੌਰਾਨ ਏਡੀਜੀ ਕਾਨੂੰਨ ਵਿਵਸਥਾ ਆਨੰਦ ਕੁਮਾਰ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸ਼ਹਿਰਾਂ ਨੂੰ ਉਡਾਉਣ ਦੀ ਧਮਕੀ ਦਾ ਪੱਤਰ ਕਿਸੇ ਦੀ ਸ਼ਰਾਰਤ ਵੀ ਹੋ ਸਕਦਾ ਹੈ। 

railway stations UPRailway stations UPਮੌਲਾਨਾ ਅਬੂ ਸ਼ੇਖ਼ ਨਾਮ ਦਾ ਕੋਈ ਅਤਿਵਾਦੀ ਨਹੀਂ ਹੈ। ਇਸ ਸਬੰਧੀ ਕੋਈ ਇੰਟੈਲੀਜੈਂਸ ਇਨਪੁਟ ਨਹੀਂ ਹੇ। ਆਰਪੀਐਫ ਨੇ ਇਹ ਪੱਤਰ ਭੇਜਿਆ ਹੈ। ਇਹ ਪੱਤਰ ਡੀਆਰਐਮ ਫਿਰੋਜ਼ਪੁਰ ਨੂੰ ਮਿਲਿਆ ਸੀ। ਫਿਰ ਵੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਲਰਟ ਜਾਰੀ ਕੀਤਾ ਗਿਆ ਹੈ। ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਸਦੀ ਸ਼ਰਾਰਤ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement