
ਐਮਰਜੈਂਸੀ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਹੂਲਤ ਵਾਲੀ ਖ਼ਬਰ ਹੈ। ਇਕ ਜੁਲਾਈ ਤੋਂ ਸਪੈਸ਼ਲ ਟਰੇਨਾਂ 'ਚ ਵੀ ਤਤਕਾਲ ਟਿਕਟਾਂ ਦੀ ਸਹੂਲਤ ਮਿਲਣ ਲੱਗੇਗੀ।
ਨਵੀਂ ਦਿੱਲੀ, 5 ਜੂਨ : ਐਮਰਜੈਂਸੀ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਹੂਲਤ ਵਾਲੀ ਖ਼ਬਰ ਹੈ। ਇਕ ਜੁਲਾਈ ਤੋਂ ਸਪੈਸ਼ਲ ਟਰੇਨਾਂ 'ਚ ਵੀ ਤਤਕਾਲ ਟਿਕਟਾਂ ਦੀ ਸਹੂਲਤ ਮਿਲਣ ਲੱਗੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ 30 ਜੂਨ ਤੋਂ ਇਹ ਵਿਵਸਥਾ ਲਾਗੂ ਹੋ ਸਕਦੀ ਹੈ। ਯਾਤਰੀ ਇਕ ਦਿਨ ਪਹਿਲਾਂ ਰੇਲਵੇ ਦੇ ਅਕਾਊਂਟਰਾਂ ਨਾਲ ਤਤਕਾਲ ਟਿਕਟ ਬੁੱਕ ਕਰਾ ਸਕਦੇ ਹਨ। ਰੇਲਵੇ ਅਨੁਸਾਰ ਦੇਸ਼ ਭਰ 'ਚ ਚੱਲ ਰਹੀ 200 ਸਪੈਸ਼ਲ ਟਰੇਨਾਂ ਦੀਆਂ ਟਿਕਟਾਂ ਦਾ ਤਤਕਾਲ ਕੋਟਾ ਜਨਰਲ ਹੋ ਗਈਆਂ ਹਨ। ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਆਮ ਰੇਟ 'ਤੇ ਵੇਚੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਰੇਲਵੇ ਨੂੰ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਸਪੈਸ਼ਲ ਟਰੇਨਾਂ ਦੀਆਂ ਟਿਕਟਾਂ ਦੀ ਬੁਕਿੰਗ ਵੀ 120 ਦਿਨ ਪਹਿਲਾਂ ਹੋਣ ਲੱਗੀ ਹੈ।
ਫ਼ਿਲਹਾਲ ਤਤਕਾਲ ਟਿਕਟਾਂ ਦੀ ਬੁਕਿੰਗ ਨੂੰ ਲੈ ਕੇ ਪ੍ਰਸ਼ਾਸਨ ਨੇ ਅਪਣੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਨੂੰ ਲੈ ਕੇ ਸਪੈਸ਼ਲ ਟਰੇਨਾਂ ਦੀਆਂ ਟਿਕਟਾਂ ਦੀ ਵਿਕਰੀ ਦੀ ਸਮੀਖਿਆ ਵੀ ਸ਼ੁਰੂ ਕਰ ਦਿਤੀ ਹੈ। ਸਮੀਖਿਆ ਦੇ ਆਧਾਰ 'ਤੇ ਹੀ ਸਪੈਸ਼ਲ ਟਰੇਨਾਂ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਉਤਰ-ਪੂਰਬੀ ਰੇਲਵੇ 'ਚ ਗੋਰਖਪੁਰ, ਲਖਨ, ਛਾਪਰਾ ਤੇ ਵਾਰਾਣਸੀ ਤੋਂ ਜਾਣ ਵਾਲੀਆਂ ਸਾਰੀਆਂ ਪ੍ਰਮੁੱਖ ਐਕਸਪ੍ਰੈੱਸ ਟਰੇਨਾਂ 'ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਹੈ। (ਏਜੰਸੀ)