
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ
ਸ੍ਰੀਨਗਰ, 5 ਜੁਲਾਈ : ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ ਵਿਦੇਸ਼ੀ ਸਮੇਤ ਹਿਜ਼ਬੁਲ ਮੁਜ਼ਾਹਿਦੀਨ ਦੇ ਦੋ ਅਤਿਵਾਦੀ ਸਨਿਚਰਵਾਰ ਨੂੰ ਕੋਵਿਡ-19 ਤੋਂ ਪੀੜਤ ਮਿਲੇ। ਪੁਲਿਸ ਨੇ ਦਸਿਆ ਕਿ ਦੋ ਅਤਿਵਾਦੀਆਂ ਦੇ ਨਮੂਨੇ ਜਾਂਚ ਲਈ ਲਏ ਗÂੈ ਸਨ ਅਤੇ ਐਤਵਾਰ ਨੂੰ ਉਨ੍ਹਾਂ ਦੀ ਜਾਂਚ ਰੀਪੋਰਟ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਗੋਲਾਬਾਰੀ ਦੌਰਾਨ ਫ਼ੌਜ ਦਾ ਜਵਾਨ ਵੀ ਜ਼ਖ਼ਮੀ ਹੋ ਗਿਆ ਸੀ।
File Photo
ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇਲਾਜ ਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਦਿਆਂ, ਮਾਰੇ ਗਏ ਅਤਿਵਾਦੀਆਂ ਦੇ ਨਮੂਨੇ ਲਏ ਗਏਸਨ ਅਤੇ ਕੋਵਿਡ-19 ਦੀ ਜਾਂਚ ਲਈ ਭੇਜੇ ਗਏ ਸਨ। ਸੀਡੀ ਹਸਪਤਾਲ, ਸ੍ਰੀਨਗਰ ਤੋਂ ਜਾਂਚ ਰੀਪੋਰਟ ਮਿਲੀ ਜਿਸ ਮੁਤਾਬਕ ਦੋਵੇਂ ਅਤਿਵਾਦੀ ਕੋਰੋਨਾ ਵਾਇਰਸ ਤੋਂ ਪੀੜਤ ਸਨ। ਉਨ੍ਹਾਂ ਦਸਿਆ ਕਿ ਅਤਿਵਾਦੀਆਂ ਦੀਆਂ ਲਾਸ਼ਾਂ ਨੂੰ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਿਆਂ ਅਤੇ ਪੂਰੀ ਅਹਿਤਿਆਤ ਨਾਲ ਐਂਬੂਲੈਂਸ ਵਿਚ ਲਿਜਾਇਆ ਜਾਵੇਗਾ ਅਤੇ ਬਾਰਾਮੂਲਾ ਵਿਚ ਕੋਵਿਡ 19 ਪ੍ਰੋਟੋਕਾਲ ਮੁਤਾਬਕ ਦਫ਼ਨ ਕੀਤਾ ਜਾਵੇਗਾ। ਪੁਲਿਸ ਮੁਤਾਬਕ ਦੋ ਅਤਿਵਾਦੀਆਂ ਵਿਚੋਂ ਇਕ ਵਿਦੇਸ਼ੀ ਹੈ ਅਤੇ ਇਕ ਦੀ ਪਛਾਣ ਅਲੀ ਭਾਈ ਉਰਫ਼ ਹੈਦਰ ਵਜੋਂ ਹੋਈ ਹੈ। ਦੂਜੇ ਅਤਿਵਾਦੀ ਦੀ ਪਛਾਣ ਹਾਲੇ ਨਹੀਂ ਹੋ ਸਕੀ। (ਏਜੰਸੀ)