
ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 29 ਜੂਨ ਨੂੰ ਇਸ ਘਟਨਾ ਦੀ ਜਾਂਚ ਆਪਣੇ ਹੱਥ 'ਚ ਲਈ ਸੀ।
ਸ੍ਰੀਨਗਰ - ਭਾਰਤੀ ਹਵਾਈ ਫ਼ੌਜ ਨੇ ਜੰਮੂ 'ਚ ਸਥਿਤ ਸਟੇਸ਼ਨ 'ਤੇ 27 ਜੂਨ ਨੂੰ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨ ਸਥਿਤ ਸ਼ੱਕੀ ਅਤਿਵਾਦੀਆਂ ਵੱਲੋਂ ਡਰੋਨ ਰਾਹੀਂ ਸੁੱਟੇ ਗਏ 2 ਬੰਬਾਂ 'ਚ ਲਗਭਗ ਢਾਈ ਕਿਲੋਗ੍ਰਾਮ ਆਰ.ਡੀ.ਐੱਕਸ. ਦੀ ਵਰਤੋਂ ਕੀਤੀ ਗਈ ਸੀ। ਇਹ ਜਾਣਕਾਰੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਸਾਂਝੀ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 29 ਜੂਨ ਨੂੰ ਇਸ ਘਟਨਾ ਦੀ ਜਾਂਚ ਆਪਣੇ ਹੱਥ 'ਚ ਲਈ ਸੀ।
Indian Air Force
ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾਵਾਂ ਵਲੋਂ ਕੀਤੀ ਗਈ ਪੜਤਾਲ 'ਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਦੇ ਸ਼ਾਮਲ ਹੋਣ ਦਾ ਸੰਕੇਤ ਮਿਲਿਆ ਹੈ, ਜਿਨ੍ਹਾਂ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ 'ਇੰਟਰ ਸਰਵਿਸ ਇੰਟੈਲੀਜੈਂਸ' (ਆਈ.ਐੱਸ.ਆਈ.) ਤੋਂ ਮਦਦ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਰਹੱਦ ਪਾਰ ਤੋਂ ਲਗਭਗ ਢਾਈ ਕਿਲੋਗ੍ਰਾਮ ਆਰ.ਡੀ.ਐੱਕਸ. ਵਿਸਫ਼ੋਟਕ ਨਾਲ ਬੰਬ ਨੂੰ ਡਰੋਨ ਨਾਲ ਭੇਜਿਆ ਗਿਆ ਸੀ।
Two bombs dropped at Jammu air force station contained about 2.5 kg RDX
ਜੰਮੂ ਹਵਾਈ ਅੱਡੇ ਤੋਂ ਕੌਮਾਂਤਰੀ ਸਰਹੱਦ ਤੱਕ ਦੀ ਦੂਰੀ 14 ਕਿਲੋਮੀਟਰ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਾਲੀ ਜਗ੍ਹਾ ਤੋਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਵਿਸਫ਼ੋਟ 'ਚ ਆਰ.ਡੀ.ਐੱਕਸ. ਦੇ ਇਸਤੇਮਾਲ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਕਿਹਾ ਕਿ ਇਕ ਬੰਬ 'ਚ ਡੇਢ ਕਿਲੋਗ੍ਰਾਮ ਜਦੋਂ ਕਿ ਦੂਜੇ 'ਚ ਇਕ ਕਿਲੋਗ੍ਰਾਮ ਆਰ.ਡੀ.ਐੱਕਸ. ਸੀ।