ਪੰਜਾਬ ਸਣੇ ਕਈ ਸੂਬਿਆਂ ਵਿਚ ਸਰਗਰਮ ਨੇ ਇਟਲੀ, ਆਸਟ੍ਰੇਲੀਆ ਤੇ ਪਾਕਿਸਤਾਨ ਦੇ ਇੰਟਰਨੈਸ਼ਨਲ ਡਰੱਗ ਸਿੰਡੀਕੇਟ!
Published : Jul 6, 2023, 4:12 pm IST
Updated : Jul 6, 2023, 4:12 pm IST
SHARE ARTICLE
Image: For representation purpose only
Image: For representation purpose only

5 ਥਾਵਾਂ ’ਤੇ ਬਣਾਈ ਗਈ ਹੈ ਡਰੱਗ ਰਿਫਾਇਨਰੀ, ਐਨ.ਆਈ.ਏ. ਨੂੰ ਮਿਲੇ ਅਹਿਮ ਸੁਰਾਗ਼

 

ਨਵੀਂ ਦਿੱਲੀ:  ਦੇਸ਼ ਦੀ ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਦਾ ਸ਼ਿਕਾਰ ਬਣਾਉਣ ਲਈ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨੇ ਕਈ ਸੂਬਿਆਂ ਵਿਚ ਅਪਣੇ ਪੈਰ ਪਸਾਰੇ ਹਨ। ਹਾਲ ਹੀ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਐਨ.ਆਈ.ਏ. ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ। ਇਸ ਸਮੇਂ ਰਾਜਧਾਨੀ ਦਿੱਲੀ, ਹਰਿਆਣਾ ਅਤੇ ਪੰਜਾਬ ਸੂਬੇ ਵਿਚ 3 ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਸਰਗਰਮ ਹਨ। ਮੀਡੀਆ ਰਿਪੋਰਟ ਅਨੁਸਾਰ ਇਹ ਡਰੱਗ ਸਿੰਡੀਕੇਟ ਪਾਕਿਸਤਾਨ, ਇਟਲੀ ਅਤੇ ਆਸਟ੍ਰੇਲੀਆ ਦੇ ਹਨ। ਇਨ੍ਹਾਂ ਤਿੰਨਾਂ ਡਰੱਗ ਸਿੰਡੀਕੇਟਾਂ ਨੇ 5 ਥਾਵਾਂ 'ਤੇ ਡਰੱਗ ਰਿਫਾਇਨਰੀ ਬਣਾਈ ਹੋਈ ਸੀ, ਜਿਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਫੜੇ ਜਾਣ ਤੋਂ ਪਹਿਲਾਂ ਹੀ ਅਣਪਛਾਤੇ ਥਾਵਾਂ 'ਤੇ ਭੇਜ ਦਿਤਾ ਗਿਆ ਸੀ। ਐਨ.ਆਈ.ਏ. ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿਤੇ ਹਨ।

ਇਹ ਵੀ ਪੜ੍ਹੋ: CBFC ਨੇ ਜਸਵੰਤ ਸਿੰਘ ਖਾਲੜਾ ’ਤੇ ਬਣ ਰਹੀ ਫ਼ਿਲਮ 'ਚ 21 ਕਟਜ਼ ਦੇ ਦਿਤੇ ਹੁਕਮ ,ਦਿਤਾ ‘ਏ’ ਸਰਟੀਫਿਕੇਟ  

ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਵਿਚ ਸਲਾਇਆ ਪੋਰਟ ਡਰੱਗਜ਼ ਮਾਮਲੇ ਦੀ ਜਾਂਚ ਵਿਚ ਇਸ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਇਨ੍ਹਾਂ ਤਿੰਨਾਂ ਨੈੱਟਵਰਕਾਂ ਦੇ ਲੋਕਾਂ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਰਿਫਾਈਨ ਕਰਨ ਲਈ 5 ਰਿਫਾਇਨਰੀਆਂ ਬਣਾਈਆਂ ਸਨ। ਇਸ ਦੇ ਲਈ ਦਿੱਲੀ ਵਿਚ ਇਕ, ਹਰਿਆਣਾ (ਕਰਨਾਲ, ਕੁਰੂਕਸ਼ੇਤਰ) ਵਿਚ ਦੋ, ਪੰਜਾਬ (ਲੁਧਿਆਣਾ ਅਤੇ ਅੰਮ੍ਰਿਤਸਰ) ਵਿਚ ਦੋ ਥਾਂ ਰਿਹਾਇਸ਼ੀ ਇਲਾਕਿਆਂ ਵਿਚ ਮਕਾਨ ਅਤੇ ਗੋਦਾਮ ਕਿਰਾਏ ’ਤੇ ਦਿਤੇ ਲਏ ਸਨ। ਇਥੋਂ ਨਸ਼ੀਲੇ ਪਦਾਰਥ ਪੈਕ ਕਰਕੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਜਾਂਦੇ ਸਨ।

ਇਹ ਵੀ ਪੜ੍ਹੋ: ਪੇਂਡੂ ਵਿਕਾਸ ਫ਼ੰਡ ਮਾਮਲਾ : ਪੰਜਾਬ ਸਰਕਾਰ ਨੇ ਬਕਾਇਆ ਰਾਸ਼ੀ ਲਈ ਸੁਪ੍ਰੀਮ ਕੋਰਟ ਵਿਚ ਦਾਖ਼ਲ ਕੀਤੀ ਪਟੀਸ਼ਨ

ਦਿੱਲੀ ਤੋਂ ਦੇਸ਼ ਭਰ ਵਿਚ ਕਾਰੋਬਾਰ ਫੈਲਾਉਣ ਦੀ ਤਿਆਰੀ ਚ ਡਰੱਗ ਮਾਫੀਆ

1. ਇਟਲੀ ਦਾ ਡਰੱਗ ਨੈੱਟਵਰਕ: ਦਸਿਆ ਜਾ ਰਿਹਾ ਹੈ ਕਿ ਮਾਫੀਆ ਸਿਮਰਨਜੀਤ ਸਿੰਘ ਸੰਧੂ ਇਸ ਨੂੰ ਕੰਟਰੋਲ ਕਰਦਾ ਹੈ। ਏਜੰਸੀਆਂ ਨੂੰ ਪਿਛਲੇ ਦਿਨੀਂ ਭਾਰਤ ਵਿਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀਆਂ ਕੁੱਝ ਵੱਡੀਆਂ ਖੇਪਾਂ ਵਿਚ ਸੰਧੂ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਸਨ। ਸੰਧੂ ਭਾਰਤ ਵਿਚ ਹੀ ਨਹੀਂ ਸਗੋਂ 12 ਤੋਂ ਵੱਧ ਦੇਸ਼ਾਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਮਾਮਲਿਆਂ ਵਿਚ ਲੋੜੀਂਦਾ ਅਪਰਾਧੀ ਹੈ। ਉਹ ਇਸ ਸਮੇਂ ਪੰਜਾਬ ਵਿਚ ਦੂਜਾ ਸੱਭ ਤੋਂ ਵੱਡਾ ਡਰੱਗ ਸਪਲਾਇਰ ਹੈ। ਉਹ ਪੰਜਾਬ ਰਾਹੀਂ ਦੂਜੇ ਸੂਬਿਆਂ ਵਿਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਸ਼ਿਕਾਰੀ ਪਿਓ-ਪੁੱਤ ਗ੍ਰਿਫਤਾਰ: 3 ਮਰੇ ਤਿੱਤਰ, ਏਅਰਗੰਨ ਤੇ 121 ਛਰੇ ਬਰਾਮਦ  

2. ਪਾਕਿਸਤਾਨੀ ਮਾਫੀਆ: ਹਾਜੀ ਸਾਹਬ ਉਰਫ਼ ਭਾਈ ਜਾਨ ਅਤੇ ਨਬੀ ਬਖਸ਼ ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਹਰ ਨਸ਼ੇ ਦੀ ਖੇਪ ਨੂੰ ਕੰਟਰੋਲ ਕਰਦੇ ਹਨ। ਉਹ ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ ਫੜੇ ਗਏ ਅਫਗਾਨਿਸਤਾਨ ਡਰੱਗਜ਼ ਕੇਸ ਵਿਚ ਵੀ ਲੋੜੀਂਦੇ ਹਨ।

ਇਹ ਵੀ ਪੜ੍ਹੋ: ਇੰਦਰਾ ਗਾਂਧੀ ਹੱਤਿਆਕਾਂਡ ਝਾਕੀ-ਕਿਲ ਇੰਡੀਆ ’ਤੇ ਟਰੂਡੋ ਨੇ ਦਿਤਾ ਸਪੱਸ਼ਟੀਕਰਨ

3. ਆਸਟ੍ਰੇਲੀਅਨ ਸਿੰਡੀਕੇਟ: ਅੰਤਰਰਾਸ਼ਟਰੀ ਡਰੱਗ ਮਾਫੀਆ ਤਨਵੀਰ ਸਿੰਘ ਬੇਦੀ ਇਸ ਸਿੰਡੀਕੇਟ ਨੂੰ ਚਲਾਉਂਦਾ ਹੈ। ਬੇਦੀ ਦੇ ਸਬੰਧ ਗਰਮਖ਼ਿਆਲੀਆਂ ਨਾਲ ਵੀ ਦੱਸੇ ਜਾ ਰਹੇ ਹਨ। ਉਹ ਦੇਸ਼ ਵਿਚ ਨਸ਼ਾ ਤਸਕਰੀ ਦੇ ਮਾਮਲੇ ਵਿਚ ਤੀਜਾ ਸੱਭ ਤੋਂ ਵੱਧ ਲੋੜੀਂਦਾ ਅਪਰਾਧੀ ਹੈ। ਇਸ ਦੇ ਲਈ ਪੰਜਾਬ ਵਿਚ ਹਰਮਿੰਦਰ ਸਿੰਘ ਅਤੇ ਮਨਜੀਤ ਸਿੰਘ ਵਾਸੀ ਲੁਧਿਆਣਾ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਸੰਭਾਲਦੇ ਹਨ।

ਇਹ ਵੀ ਪੜ੍ਹੋ: ਨਾ ਸੋਨਾ ਨਾ ਚਾਂਦੀ... ਚੋਰਾਂ ਨੇ ਖੇਤ 'ਚੋਂ 2.5 ਲੱਖ ਦੇ ਟਮਾਟਰ ਕੀਤੇ ਚੋਰੀ

ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਐਨ.ਆਈ.ਏ. ਨੇ ਪਾਇਆ ਕਿ ਹੈਰੋਇਨ ਨੂੰ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਲਿਜਾਣ ਲਈ ਨਸ਼ਾ ਤਸਕਰੀ ਵਿਚ ਸ਼ਾਮਲ ਮਲਕੀਤ ਸਿੰਘ ਅਤੇ ਸੁਖਬੀਰ ਸਿੰਘ ਵਲੋਂ ਵਰਤੀ ਗਈ ਗੱਡੀ ਪੰਜਾਬ ਵਿਚ ਇਕ ਧਾਰਮਕ ਸਥਾਨ ਦੇ ਨਾਮ ’ਤੇ ਰਜਿਸਟਰਡ ਸੀ। ਇਸ ਦਾ ਡਰਾਈਵਰ ਕੁਲਦੀਪ ਵੀ ਧਾਰਮਕ ਸਥਾਨ ਵਲੋਂ ਨਿਯੁਕਤ ਕੀਤਾ ਗਿਆ ਸੀ। ਜਾਂਚ ਏਜੰਸੀ ਵਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਤੋਂ ਬਚਣ ਲਈ ਇਹ ਲੋਕ ਧਾਰਮਕ ਸਥਾਨ ਦੀ ਗੱਡੀ ਵਿਚ ਵਰਤੋਂ ਨਸ਼ਾ ਤਸਕਰੀ ਲਈ ਕਰਦੇ ਹਨ। ਐਨ.ਆਈ.ਏ. ਨੇ ਇਸ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement