
Hyderabad News: ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਲਬੇ ’ਚੋਂ ਉਨ੍ਹਾਂ ਦੀਆਂ ਲਾਸ਼ਾਂ ਬਾਹਰ ਕਢ ਲਈਆਂ ਗਈਆਂ ਹਨ।
Two pilgrims from Hyderabad died due to a landslide in Chamoli: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਪਹਾੜੀ ਤੋਂ ਪੱਥਰ ਡਿੱਗਣ ਨਾਲ ਹੈਦਰਾਬਾਦ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ ।
ਪੜ੍ਹੋ ਪੂਰੀ ਖ਼ਬਰ : Punjab News : ਤੇਜ਼ ਰਫ਼ਤਾਰ ਬਣੀ ਕਾਲ, ਪੈਦਲ ਜਾ ਰਹੇ ਪਿਓ-ਪੁੱਤ ਨੂੰ ਕਾਰ ਨੇ ਮਾਰੀ ਟੱਕਰ, ਪਿਓ ਦੀ ਮੌਤ
ਪੁਲਿਸ ਨੇ ਦਸਿਆ ਕਿ ਇਹ ਘਟਨਾ ਬਦਰੀਨਾਥ ਕੌਮੀ ਰਾਜਮਾਰਗ ’ਤੇ ਗੌਚਰ ਅਤੇ ਕਰਨਪ੍ਰਯਾਗ ਦੇ ਵਿਚਕਾਰ ਚਟਵਾਪੀਪਲ ਨੇੜੇ ਵਾਪਰੀ।
ਮ੍ਰਿਤਕਾਂ ਦੀ ਪਛਾਣ ਨਿਰਮਲ ਸ਼ਾਹੀ (36) ਅਤੇ ਸੱਤਿਆ ਨਾਰਾਇਣ (50) ਵਜੋਂ ਹੋਈ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਬਦਰੀਨਾਥ ਤੋਂ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ।
ਪੜ੍ਹੋ ਪੂਰੀ ਖ਼ਬਰ : Gold Price Today: ਸੋਨੇ ਦੀਆਂ ਫਿਰ ਵਧੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਲਬੇ ’ਚੋਂ ਉਨ੍ਹਾਂ ਦੀਆਂ ਲਾਸ਼ਾਂ ਬਾਹਰ ਕਢ ਲਈਆਂ ਗਈਆਂ ਹਨ।
ਉਤਰਾਖੰਡ ’ਚ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਬਦਰੀਨਾਥ ਨੈਸ਼ਨਲ ਹਾਈਵੇ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਬੰਦ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਦੇ ਕਰਮਚਾਰੀ ਸੜਕ ਨੂੰ ਸਾਫ ਕਰਨ ਅਤੇ ਆਵਾਜਾਈ ਬਹਾਲ ਕਰਨ ਵਿਚ ਲੱਗੇ ਹੋਏ ਹਨ। ਜ਼ਮੀਨ ਖਿਸਕਣ ਕਾਰਨ ਰੁਦਰਪ੍ਰਯਾਗ-ਕੇਦਾਰਨਾਥ ਨੈਸ਼ਨਲ ਹਾਈਵੇ ਵੀ ਬੰਦ ਹੋ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਰੁਦਰਪ੍ਰਯਾਗ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਸਨਿਚਰਵਾਰ ਨੂੰ ਸਾਵਧਾਨੀ ਦੇ ਉਪਾਅ ਵਜੋਂ ਬੰਦ ਕਰ ਦਿਤੇ ਗਏ ਸਨ। ਮੌਸਮ ਵਿਭਾਗ ਨੇ ਸਨਿਚਰਵਾਰ ਅਤੇ ਐਤਵਾਰ ਨੂੰ ਕੁਮਾਉਂ ਅਤੇ ਗੜ੍ਹਵਾਲ ਲਈ ‘ਭਾਰੀ ਤੋਂ ਬਹੁਤ ਭਾਰੀ ਮੀਂਹ’ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖਰਾਬ ਮੌਸਮ ਦੇ ਮੱਦੇਨਜ਼ਰ ਜਲ ਸਰੋਤਾਂ ਦੇ ਨੇੜੇ ਨਾ ਜਾਣ ਦੀ ਸਲਾਹ ਦਿਤੀ ਹੈ।
(For more Punjabi news apart from Two pilgrims from Hyderabad died due to a landslide in Chamoli, stay tuned to Rozana Spokesman)