
ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰਨ ਅਤੇ ਅਪਰਾਧ ਦੇ ਹਥਿਆਰ ਦੀ ਬਰਾਮਦਗੀ ਦੇ ਉਦੇਸ਼ ਲਈ ਲੋੜੀਂਦਾ ਸੀ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਅਗਾਊਂ ਜ਼ਮਾਨਤ ਦੇਣ ਦੀ ਸ਼ਕਤੀ ਇਕ ਬੇਮਿਸਾਲ ਸ਼ਕਤੀ ਹੈ ਅਤੇ ਇਸ ਦੀ ਵਰਤੋਂ ਸਿਰਫ ਅਸਾਧਾਰਣ ਮਾਮਲਿਆਂ ’ਚ ਹੀ ਕੀਤੀ ਜਾਣੀ ਚਾਹੀਦੀ ਹੈ।
ਜਸਟਿਸ ਰਵਿੰਦਰ ਡੁਡੇਜਾ ਨੇ ਜਾਇਦਾਦ ਵਿਵਾਦ ਦੇ ਮਾਮਲੇ ’ਚ ਅਪਣੇ ਚਚੇਰੇ ਭਰਾ ਉਤੇ ਹਮਲਾ ਕਰਨ ਦੇ ਦੋਸ਼ੀ ਨਿਊ ਫਰੈਂਡਜ਼ ਕਲੋਨੀ ਦੇ ਵਸਨੀਕ ਆਸ਼ੀਸ਼ ਕੁਮਾਰ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਇਹ ਟਿਪਣੀ ਕੀਤੀ।
ਜੱਜ ਨੇ ਕਿਹਾ ਕਿ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰਨ ਅਤੇ ਅਪਰਾਧ ਦੇ ਹਥਿਆਰ ਦੀ ਬਰਾਮਦਗੀ ਦੇ ਉਦੇਸ਼ ਲਈ ਲੋੜੀਂਦਾ ਸੀ। ਜੱਜ ਨੇ 1 ਜੁਲਾਈ ਨੂੰ ਜਾਰੀ ਹੁਕਮ ’ਚ ਇਹ ਟਿਪਣੀ ਕੀਤੀ।