Himachal Pradesh Road Accident : ਕੁੱਲੂ 'ਚ ਚਲਦੀ ਕਾਰ ਡੂੰਘੀ ਖੱਡ 'ਚ ਡਿੱਗੀ, 4 ਲੋਕਾਂ ਦੀ ਮੌਤ,1 ਜ਼ਖ਼ਮੀ

By : BALJINDERK

Published : Jul 6, 2025, 5:40 pm IST
Updated : Jul 6, 2025, 8:48 pm IST
SHARE ARTICLE
ਕੁੱਲੂ 'ਚ ਚਲਦੀ ਕਾਰ ਡੂੰਘੀ ਖੱਡ 'ਚ ਡਿੱਗੀ, 4 ਲੋਕਾਂ ਦੀ ਮੌਤ,1 ਜ਼ਖ਼ਮੀ
ਕੁੱਲੂ 'ਚ ਚਲਦੀ ਕਾਰ ਡੂੰਘੀ ਖੱਡ 'ਚ ਡਿੱਗੀ, 4 ਲੋਕਾਂ ਦੀ ਮੌਤ,1 ਜ਼ਖ਼ਮੀ

Himachal Pradesh Road Accident : ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀਆਂ

Himachal Pradesh Road Accident News in Punjabi :   ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ’ਚ ਮਨਾਲੀ ਅਤੇ ਰੋਹਤਾਂਗ ਪਾਸ ਦੇ ਵਿਚਕਾਰ ਰਾਣੀ ਨਾਲੇ ਨੇੜੇ ਐਤਵਾਰ ਨੂੰ ਇਕ ਗੱਡੀ ਦੇ ਸੜਕ ਤੋਂ ਫਿਸਲ ਕੇ ਖੱਡ ’ਚ ਡਿੱਗਣ ਕਾਰਨ ਪੰਜਾਬ ਦੇ ਦੋ ਸੈਲਾਨੀਆਂ ਸਮੇਤ ਚਾਰ ਲੋਕਾਂ ਦੀ ਮੌਕੇ ਉਤੇ  ਹੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

ਅਧਿਕਾਰੀਆਂ ਨੇ ਦਸਿਆ  ਕਿ ਰਜਿਸਟ੍ਰੇਸ਼ਨ ਨੰਬਰ ਐਚਪੀ01ਕੇ-7850 ਵਾਲੀ ਮਾਰੂਤੀ ਆਲਟੋ ਕਾਰ ਸਵੇਰੇ ਸੜਕ ਤੋਂ ਫਿਸਲ ਕੇ ਨਾਲੇ ਨੇੜੇ ਖੱਡ ’ਚ ਡਿੱਗ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵਲੋਂ  ਰੋਹਤਾਂਗ ਵਿਚ ਵਪਾਰਕ ਗਤੀਵਿਧੀਆਂ ਉਤੇ  ਪਾਬੰਦੀ ਲਗਾਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ  ਹਰ ਰੋਜ਼ ਸੀਮਤ ਗਿਣਤੀ ਵਿਚ ਗੱਡੀਆਂ  ਨੂੰ ਰੋਹਤਾਂਗ ਜਾਣ ਲਈ ਪਰਮਿਟ ਜਾਰੀ ਕੀਤੇ ਜਾਂਦੇ ਹਨ। 

ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਾਸੀ ਰਣਜੀਤ ਸਿੰਘ (31), ਹਰਵਿੰਦਰ ਸਿੰਘ (27) ਅਤੇ ਕੁਲੂ ਵਾਸੀ ਡਰਾਈਵਰ ਨਰਿੰਦਰ ਕੁਮਾਰ (34) ਵਜੋਂ ਹੋਈ ਹੈ। ਇਕ ਹੋਰ ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਚਾਰਾਂ ਦੀ ਮੌਕੇ ਉਤੇ  ਹੀ ਮੌਤ ਹੋ ਗਈ, ਜਦਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਰਵੀ ਕੁਮਾਰ (24) ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਦੁਖਦਾਈ ਸੜਕ ਹਾਦਸੇ ਉਤੇ  ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। 

(For more news apart from Car falls into deep gorge in Kullu, 4 dead, 1 injured News in Punjabi, stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement