ਵੱਖ-ਵੱਖ ਵਿਰੋਧੀ ਧਿਰਾਂ ਵਲੋਂ ਨੀਂਹ ਪੱਥਰ ਰੱਖੇ ਜਾਣ ਦਾ ਸਵਾਗਤ
Published : Aug 6, 2020, 10:42 am IST
Updated : Aug 6, 2020, 10:42 am IST
SHARE ARTICLE
Ram Temple
Ram Temple

ਰਾਮ ਦੇ ਆਸ਼ੀਰਵਾਦ ਨਾਲ ਸਾਰੀਆਂ ਸਮੱਸਿਆਵਾਂ ਖ਼ਤਮ ਹੋਣ : ਕੇਜਰੀਵਾਲ

ਨਵੀਂ ਦਿੱਲੀ, 5 ਅਗੱਸਤ :  ਵੱਖ-ਵੱਖ ਰਾਜਸੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਨੀਂਹ ਪੱਥਰ ਰੱਖੇ ਜਾਣ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਇਸ ਨਾਲ ਕੌਮੀ ਏਕਤਾ ਅਤੇ ਸਾਂਝੀਵਾਲਤਾ ਦਾ ਰਾਹ ਪਧਰਾ ਹੋਵੇਗਾ। ਵੱਖ ਵੱਖ ਆਗੂਆਂ ਨੇ ਉਮੀਦ ਪ੍ਰਗਟਾਈ ਕਿ ਦੇਸ਼ ਹੋਰ ਤਰੱਕੀ ਕਰੇਗਾ ਅਤੇ ਲੋਕ ਭਗਵਾਨ ਰਾਮ ਦੇ ਆਦਰਸ਼ਾਂ ਦੀ ਪਾਲਣਾ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ਵਾਸੀਆਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ, 'ਭਗਵਾਨ ਰਾਮ ਦਾ ਆਸ਼ੀਰਵਾਦ ਸਾਡੇ ਸਾਰਿਆਂ 'ਤੇ ਰਹੇ।

Arvind Kejriwal Arvind Kejriwal

ਉਨ੍ਹਾਂ ਦੇ ਆਸ਼ੀਰਵਾਦ ਨਾਲ ਸਾਡੇ ਦੇਸ਼ ਨੂੰ ਭੁੱਖਮਰੀ, ਅਨਪੜ੍ਹਤਾ ਅਤੇ ਗ਼ਰੀਬੀ ਤੋਂ ਮੁਕਤੀ ਮਿਲੇ ਅਤੇ ਭਾਰਤ ਦੁਨੀਆਂ ਦਾ ਸੱਭ ਤੋਂ ਤਾਕਤਵਰ ਮੁਲਕ ਬਣੇ। ਆਉਣ ਵਾਲੇ ਸਮੇਂ ਵਿਚ ਭਾਰਤ ਦੁਨੀਆਂ ਨੂੰ ਦਿਸ਼ਾ ਦੇਵੇ। ਜੈ ਸ੍ਰੀ ਰਾਮ, ਜੈ ਬਜਰੰਗ ਬਲੀ।' ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, 'ਹਿੰਦੂ ਮੁਸਲਿਮ ਸਿੱਖ ਈਸਾਈ, ਆਪਸ ਵਿਚ ਹਨ ਭਾਈ ਭਾਈ। ਮੇਰਾ ਭਾਰਤ ਮਹਾਨ, ਮਹਾਨ ਮੇਰਾ ਹਿੰਦੁਸਤਾਨ।' ਉਨ੍ਹਾਂ ਕਿਹਾ, 'ਸਾਡੇ ਦੇਸ਼ ਨੇ ਵੰਨ-ਸੁਵੰਨਤਾ ਵਿਚ ਏਕਤਾ ਦੀਆਂ ਦਹਾਕਿਆਂ ਪੁਰਾਣੀਆਂ ਰਵਾਇਤਾਂ ਹਮੇਸ਼ਾ ਕਾਇਮ ਰਖੀਆਂ ਹਨ ਅਤੇ ਸਾਨੂੰ ਅਪਣੇ ਆਖ਼ਰੀ ਸਾਹ ਤਕ ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਲੋੜ ਹੈ।'

Mamata BanerjeeMamata Banerjee

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅੱਜ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ 'ਤੇ ਆਧਾਰਤ ਬਰਾਬਰੀ ਭਰਿਆ ਸਮਾਜ ਉਸਾਰਨ ਵਲ ਧਿਆਨ ਕੇਂਦਰਤ ਕਰਨ ਲੋੜ ਹੈ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਉਮੀਦ ਪ੍ਰਗਟਾਈ ਕਿ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਵੀ ਰਾਮ ਦੇ ਵਿਖਾਏ ਰਾਹ 'ਤੇ ਚਲਣਗੀਆਂ ਅਤੇ ਸੱਚੇ ਮਨ ਨਾਲ ਸਰਬੱਤ ਦੇ ਭਲੇ ਅਤੇ ਸ਼ਾਂਤੀ ਲਈ ਮਰਿਯਾਦਾ ਦੀ ਪਾਲਣਾ ਕਰਨਗੀਆਂ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਭਗਵਾਨ ਰਾਮ ਸਾਰਿਆਂ ਲਈ ਇਨਸਾਫ਼, ਸਹੀ ਕਿਰਦਾਰ, ਨਿਰਪੱਖਤਾ ਅਤੇ ਦ੍ਰਿੜਤਾ, ਨੈਤਿਕ ਈਮਾਨਦਾਰੀ ਅਤੇ ਹੌਸਲੇ ਦੇ ਪ੍ਰਤੀਕ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement