ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲਾ : ਰਾਏਗੜ੍ਹ ਪੁਲਿਸ ਨੇ ਈ.ਸੀ.ਐਲ. ਦੇ ਐਮ.ਡੀ. ਨੂੰ ਕੀਤਾ ਤਲਬ ਕੀਤਾ

By : KOMALJEET

Published : Aug 6, 2023, 1:00 pm IST
Updated : Aug 6, 2023, 1:00 pm IST
SHARE ARTICLE
Nitin Desai Suicide Case
Nitin Desai Suicide Case

ਇਸ ਮਾਮਲੇ ਵਿਚ ਮਰਹੂਮ ਨਿਰਦੇਸ਼ਕ ਦੀ ਧੀ ਮਾਨਸੀ ਨੇ ਪਿਤਾ ਦੀ ਮੌਤ 'ਤੇ ਤੋੜੀ ਚੁੱਪੀ 

ਕਲਾ ਨਿਰਦੇਸ਼ਕ ਨਿਤਿਨ ਦੇਸਾਈ ਸਾਡੇ ਵਿੱਚ ਨਹੀਂ ਰਹੇ। ਉਹ 2 ਅਗਸਤ 2023 ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਆਪਣੇ ਐਨਡੀ ਸਟੂਡੀਓ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਦੇਸਾਈ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਹੋਇਆ। ਦਸਿਆ ਜਾ ਰਿਹਾ ਹੈ ਕਿ ਨਿਤਿਨ ਦੇਸਾਈ ਕਰਜ਼ੇ ਦੇ ਬੋਝ ਹੇਠ ਦਬੇ ਸੀ ਅਤੇ ਇਸ ਕਾਰਨ ਉਹ ਤਣਾਅ 'ਚ ਸਨ। ਅੱਜ ਉਨ੍ਹਾਂ ਦੀ ਬੇਟੀ ਮਾਨਸੀ ਦੇਸਾਈ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਦੇ ਸਾਹਮਣੇ ਬਿਆਨ ਦਿਤਾ ਅਤੇ ਸਾਰਿਆਂ ਨੂੰ ਅਪਣੇ ਪਿਤਾ ਬਾਰੇ ਕੋਈ ਅਫਵਾਹ ਨਾ ਫੈਲਾਉਣ ਦੀ ਅਪੀਲ ਕੀਤੀ।

ਮਾਨਸੀ ਦੇਸਾਈ ਨੇ ਕਿਹਾ, 'ਅੱਜ ਇਸ ਪ੍ਰੈਸ ਬਿਆਨ ਰਾਹੀਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿਤਾ ਦਾ ਕਿਸੇ ਨਾਲ ਧੋਖਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਸਾਰੇ ਭੁਗਤਾਨ ਕਰਨ ਜਾ ਰਹੇ ਸਨ, ਜਿਸ ਦਾ ਉਨ੍ਹਾਂ ਨੇ ਵਾਅਦਾ ਕੀਤਾ ਸੀ। ਕੋਵਿਡ ਮਹਾਂਮਾਰੀ ਕਾਰਨ ਕੋਈ ਕੰਮ ਨਹੀਂ ਸੀ ਅਤੇ ਸਟੂਡੀਓ ਬੰਦ ਸੀ। ਇਸ ਕਾਰਨ ਉਹ ਆਪਣਾ ਬਕਾਇਆ  ਭੁਗਤਾਨ ਨਹੀਂ ਕਰ ਪਾ ਰਹੇ ਸਨ।  

ਦੱਸ ਦੇਈਏ ਕਿ ਮਾਨਸੀ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਵੱਡੀ ਬੇਟੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੀ ਮਾਂ ਵੀ ਉੱਥੇ ਮੌਜੂਦ ਸੀ। ਮਾਨਸੀ ਨੇ ਕਿਹਾ, 'ਮੈਂ ਇਹ ਬਿਆਨ ਅਪਣੀ ਮਾਂ ਦੀ ਤਰਫੋਂ ਦੇ ਰਹੀ ਹਾਂ ਅਤੇ ਇਸ ਦੇ ਪਿੱਛੇ ਮਕਸਦ ਇਹ ਹੈ ਕਿ ਲੋਕ ਮੇਰੇ ਪਿਤਾ ਬਾਰੇ ਅਫਵਾਹਾਂ ਨਾ ਫੈਲਾਉਣ, ਸਗੋਂ ਸੱਚਾਈ ਨੂੰ ਸਾਹਮਣੇ ਲਿਆਉਣ।

ਉਨ੍ਹਾਂ ਅੱਗੇ ਕਿਹਾ, 'ਕਰਜ਼ੇ ਦੀ ਰਕਮ 181 ਕਰੋੜ ਸੀ। ਜਿਸ ਵਿਚੋਂ 86.31 ਕਰੋੜ ਰੁਪਏ ਅਦਾ ਕਰ ਦਿਤੇ ਗਏ ਸਨ। ਸਾਰੀਆਂ ਅਦਾਇਗੀਆਂ ਫਰਵਰੀ 2020 ਤਕ ਕੀਤੀਆਂ ਗਈਆਂ ਸਨ। ਬਾਕੀ ਰਕਮ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਸੀ। ਮੇਰੇ ਪਿਤਾ ਦਾ ਕਿਸੇ ਨੂੰ ਧੋਖਾ ਦੇਣਾ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਨੇ ਸਾਰੀਆਂ ਅਦਾਇਗੀਆਂ ਕਰਨੀਆਂ ਸਨ ਜਿਨ੍ਹਾਂ ਦਾ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਸੀ।

ਮਾਨਸੀ ਨੇ ਅੱਗੇ ਕਿਹਾ, 'ਸਾਲ 2020 'ਚ ਕੋਵਿਡ ਮਹਾਂਮਾਰੀ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੋਈ ਸੀ। ਬਾਲੀਵੁੱਡ ਵੀ ਪ੍ਰਭਾਵਿਤ ਹੋਇਆ। ਐਨ.ਡੀ.ਸਟੂਡੀਉ ਵੀ ਬੰਦ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਨਿਯਮਤ ਪੇਮੈਂਟ ਨਹੀਂ ਮਿਲ ਰਹੀ ਸੀ। ਇਸ ਵਿਚ ਕੁਝ ਦੇਰੀ ਹੋਈ। ਇਸ ਤੋਂ ਪਹਿਲਾਂ ਉਹ ਸਾਰੀਆਂ ਅਦਾਇਗੀਆਂ ਕਰ ਚੁੱਕੇ ਸਨ। ਇਸ ਤੋਂ ਬਾਅਦ ਵੀ ਉਹ ਕੰਪਨੀ ਨੂੰ ਮਿਲੇ, ਉਨ੍ਹਾਂ ਨਾਲ ਸਮਝੌਤੇ ਕੀਤੇ। ਭੁਗਤਾਨ ਦੇ ਹੋਰ ਤਰੀਕਿਆਂ 'ਤੇ ਚਰਚਾ ਕੀਤੀ।

ਆਰਟ ਡਾਇਰੈਕਟਰ ਦੀ ਬੇਟੀ ਨੇ ਕਿਹਾ, 'ਮੈਂ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਪਿਤਾ ਬਾਰੇ ਗ਼ਲਤ ਜਾਣਕਾਰੀ ਨਾ ਫੈਲਾਈ ਜਾਵੇ। ਕਿਰਪਾ ਕਰ ਕੇ ਕੋਈ ਵੀ ਜਾਣਕਾਰੀ ਫੈਲਾਉਣ ਤੋਂ ਪਹਿਲਾਂ ਸਾਡੇ ਨਾਲ ਗੱਲ ਕਰੋ। ਮੈਂ ਮਹਾਰਾਸ਼ਟਰ ਸਰਕਾਰ ਨੂੰ ਵੀ ਦਿਲੋਂ ਅਪੀਲ ਕਰਦੀ ਹਾਂ ਕਿ ਉਹ ਇਸ ਮਾਮਲੇ ਵਿਚ ਦਖਲ ਦੇਣ ਅਤੇ ਮੇਰੇ ਪਿਤਾ ਦੀ ਅੰਤਿਮ ਇੱਛਾ ਅਨੁਸਾਰ ਐਨਡੀ ਸਟੂਡੀਓ ਦਾ ਚਾਰਜ ਸੰਭਾਲਣ। ਉਨ੍ਹਾਂ ਨੂੰ ਇਨਸਾਫ ਦਿਵਾਉਣ।

ਦਸਣਯੋਗ ਹੈ ਕਿ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਅਪਡੇਟ ਆਇਆ ਹੈ। ਰਾਏਗੜ੍ਹ ਪੁਲਿਸ ਨੇ ਈ.ਸੀ.ਐਲ. ਫਾਈਨਾਂਸ ਕੰਪਨੀ/ਐਡਲਵਾਈਸ ਗਰੁੱਪ ਦੇ ਐਮ.ਡੀ. ਨੂੰ ਤਲਬ ਕੀਤਾ ਹੈ। ਪੁਲਿਸ ਨੇ ਸ਼ਨੀਵਾਰ ਨੂੰ ਐਮ.ਡੀ. ਨੂੰ ਨੋਟਿਸ ਭੇਜਿਆ ਹੈ। ਨੋਟਿਸ ਵਿਚ ਪੁਲਿਸ ਨੇ ਮਰਹੂਮ ਆਰਟ ਡਾਇਰੈਕਟਰ ਨੂੰ ਦਿਤੇ ਗਏ ਕਰਜ਼ੇ ਨਾਲ ਸਬੰਧਤ ਸਾਰੇ ਸਰਕਾਰੀ ਦਸਤਾਵੇਜ਼ ਲਿਆਉਣ ਲਈ ਕਿਹਾ ਹੈ। ਐਮ.ਡੀ. ਨੂੰ ਸਾਰੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਮਾਮਲੇ ਦੀ ਜਾਂਚ ਲਈ ਮੰਗਲਵਾਰ (8 ਅਗਸਤ) ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
 

Location: India, Maharashtra

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement