
ਅਕਤੂਬਰ ਮਹੀਨੇ ’ਚ ਅੰਤਰਰਾਸ਼ਟਰੀ ਸੰਚਾਲਨ ਨੂੰ ਪੂਰੀ ਤਰ੍ਹਾਂ ਨਾਲ ਕੀਤਾ ਜਾਵੇਗਾ ਬਹਾਲ
Air India to resume international operations in a phased manner from August 1: ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨੇ ਕਿਹਾ ਕਿ ਅਸੀਂ ਆਪਣਾ ਅੰਤਰਰਾਸ਼ਟਰੀ ਸੰਚਾਲਨ 1 ਅਗਸਤ ਤੋਂ ਪੜਾਅਵਾਰ ਬਹਾਲੀ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਟੀਚਾ1 ਅਕਤੂਬਰ 2025 ਤੱਕ ਪੂਰੀ ਤਰ੍ਹਾਂ ਬਹਾਲੀ ਕਰਨਾ ਹੈ।
ਜ਼ਿਕਰਯੋਗ ਹੈ ਕਿ 12 ਜੂਨ ਨੂੰ ਏਆਈ 171 ਜਹਾਜ਼ ਨਾਲ ਜੁੜੀ ਦੁੱਖਦਾਈ ਘਟਨਾ ਤੋਂ ਬਾਅਦ ‘ਸੁਰੱਖਿਆ ਵਿਰਾਮ’ ਦੇ ਤਹਿਤ ਅੰਤਰਰਾਸ਼ਟਰੀ ਸੰਚਾਲਨ ਨੂੰ ਘੱਟ ਕਰ ਦਿੱਤਾ ਗਿਆ ਸੀ। ਸੰਭਾਵੀ ਤੌਰ ’ਤੇ ਅੰਤਰਰਾਸ਼ਟਰੀ ਸੰਚਾਲਨ ਦੇ ਮੁੜ ਸ਼ੁਰੂ ਹੋਣ ਨਾਲ 1 ਅਗਸਤ ਤੋਂ ਜੁਲਾਈ ਦੇ ਮੁਕਾਬਲੇ ਕੁੱਝ ਫ੍ਰੀਕਐਂਸੀਜ਼ ’ਚ ਕਮੀ ਆਵੇਗੀ। ਜਦਕਿ 1 ਅਕਤੂਬਰ ਤੋਂ ਅੰਤਰਰਾਸ਼ਟਰੀ ਸੰਚਾਲਨ ਨੂੰ ਪੂਰੀ ਤਰ੍ਹਾਂ ਨਾਲ ਬਹਾਲ ਕਰਨ ਦੀ ਯੋਜਨਾ ਹੈ।
ਕੈਂਪਬੈਲ ਵਿਲਸਨ ਨੇ ਕਿਹਾ ਕਿ ਸਾਨੂੰ ਪਿਛਲੇ ਕੁੱਝ ਹਫਤਿਆਂ ਦੌਰਾਨ ਸੰਚਾਲਨ ਚੁਣੌਤੀਆਂ ਆਈਆਂ, ਜਿਨ੍ਹਾਂ ਨੇ ਤੁਹਾਡੇ ਯਾਤਰਾ ਅਨੁਭਵ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਯਕੀਨ ਰੱਖੋ ਅਸੀਂ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਅਸੀਂ ਆਪਣੀਆਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਤੁਹਾਨੂੰ ਹੋਣ ਵਾਲੀਆਂ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।