
Supreme Court News: ਕਈ ਮਾਮਲਿਆਂ 'ਚ ਮੁਲਜ਼ਮਾਂ ਨੂੰ ਸਿਰਫ਼ ‘ਦਿਖਾਵੇ' ਲਈ ਜੇਲ੍ਹ 'ਚ ਰਖਿਆ ਜਾਂਦਾ ਹੈ, ਤਾਕਿ ਲੱਗੇ ਕਿ ਕਾਨੂੰਨ ਅਪਣਾ ਕੰਮ ਕਰ ਰਿਹਾ ਹੈ।
Jails have now become the safest places for criminals: Supreme Court News: ਸੁਪਰੀਮ ਕੋਰਟ ਨੇ ਇਕ ਅਹਿਮ ਸੁਣਵਾਈ ਦੌਰਾਨ ਟਿਪਣੀ ਕੀਤੀ ਹੈ ਕਿ ਅੱਜਕਲ੍ਹ ਅਪਰਾਧੀਆਂ ਲਈ ਜੇਲ੍ਹਾਂ ਸਭ ਤੋਂ ਸੁਰੱਖਿਅਤ ਥਾਂ ਬਣ ਗਈਆਂ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਕਈ ਮਾਮਲਿਆਂ ’ਚ ਮੁਲਜ਼ਮਾਂ ਨੂੰ ਸਿਰਫ਼ ‘ਦਿਖਾਵੇ’ ਲਈ ਜੇਲ੍ਹ ’ਚ ਰਖਿਆ ਜਾਂਦਾ ਹੈ, ਤਾਕਿ ਲੱਗੇ ਕਿ ਕਾਨੂੰਨ ਅਪਣਾ ਕੰਮ ਕਰ ਰਿਹਾ ਹੈ।
ਇਹ ਟਿਪਣੀ ਜੈਮਾਲਾ ਬਾਗਚੀ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਕਾਰੋਬਾਰੀ ਸੂਰਿਆਕਾਂਤ ਤਿਵਾਰੀ ਦੀ ਜ਼ਮਾਨਤ ਰੱਦ ਕਰਨ ਦੀ ਅਰਜ਼ੀ ਉਤੇ ਸੁਣਵਾਈ ਦੌਰਾਨ ਕੀਤੀ। ਤਿਵਾਰੀ ਉਤੇ ਛੱਤੀਸਗੜ੍ਹ ਕੋਲਾ ਲੇਵੀ ‘ਘਪਲੇ’ ਅਤੇ ਡੀ.ਐਮ.ਐਫ਼. ਘਪਲੇ ਨਾਲ ਜੁੜੇ ਦੋਸ਼ ਹਨ। ਅਦਾਲਤ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਜੇਲ੍ਹ ਭੇਜਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਇਸ ਨਾਲ ਦਿਸੇਗਾ ਕਿ ਅਪਰਾਧਕ ਕਾਨੂੰਨ ਚਲ ਰਿਹਾ ਹੈ। ਅੱਜ ਵੀ ਸੂਬਿਆਂ ਦੇ ਪਰਾਸਿਕਿਊਸ਼ਨ ਵਿਭਾਗ ਗਵਾਹਾਂ ਦੀ ਸੁਰੱਖਿਆ ਉਤੇ ਪੈਸੇ, ਸਮਾਂ ਅਤੇ ਮਿਹਨਤ ਨਹੀਂ ਲਗਾਉਂਦੇ। ਜੇਲ੍ਹਾਂ ਹੁਣ ਅਪਰਾਧੀਆਂ ਲਈ ਸਭ ਤੋਂ ਸੁਰੱਖਿਅਤ ਥਾਂ ਬਣ ਗਈਆਂ ਹਨ, ਉਹ ਉਥੋਂ ਕੰਮ ਕਰ ਰਹੇ ਹਨ।’’ (ਪੀ.ਟੀ.ਆਈ)
"(For more news apart from “Jails have now become the safest places for criminals: Supreme Court, ” stay tuned to Rozana Spokesman.)