ਦੇਸ਼ ਦਾ ਨਾਮ ਬਦਲਣ ਦੀਆਂ ਅਟਕਲਾਂ 'ਤੇ ਅਨੁਰਾਗ ਠਾਕੁਰ ਦਾ ਬਿਆਨ, ਨਹੀਂ ਬਦਲੇਗਾ ਦੇਸ਼ ਦਾ ਨਾਂ

By : GAGANDEEP

Published : Sep 6, 2023, 8:59 am IST
Updated : Sep 6, 2023, 8:59 am IST
SHARE ARTICLE
photo
photo

'ਜੋ ਕੋਈ ਵੀ ਭਾਰਤ ਸ਼ਬਦ 'ਤੇ ਇਤਰਾਜ਼ ਕਰਦਾ ਹੈ, ਉਹ ਆਪਣੀ ਮਾਨਸਿਕਤਾ ਨੂੰ ਸਾਫ਼-ਸਾਫ਼ ਦਰਸਾਉਂਦਾ ਹੈ'

 

 ਨਵੀਂ ਦਿੱਲੀ: ਸੰਸਦ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੇ ਏਜੰਡੇ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਹਨ। ਇਸ ਦੌਰਾਨ ਦੇਸ਼ ਦੇ ਨਾਂ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਜੀ-20 ਸੰਮੇਲਨ ਦੇ ਰਾਤ ਦੇ ਖਾਣੇ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਭੇਜੇ ਗਏ ਸੱਦਾ ਪੱਤਰ 'ਤੇ ਇੰਡੀਆ ਦੇ ਰਾਸ਼ਟਰਪਤੀ ਦੀ ਬਜਾਏ ਭਾਰਤ ਦਾ ਰਾਸ਼ਟਰਪਤੀ ਲਿਖਿਆ ਗਿਆ।

 ਇਹ ਵੀ ਪੜ੍ਹੋ: ਲੁਧਿਆਣਾ ਦਾ ਸਾਹਨੇਵਾਲ ਹਵਾਈ ਅੱਡਾ ਅੱਜ ਤੋਂ ਮੁੜ ਚਾਲੂ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ੁਰੂ

ਜਦੋਂ ਕਿ ਨਰਿੰਦਰ ਮੋਦੀ ਨੂੰ "ਭਾਰਤ ਦਾ ਪ੍ਰਧਾਨ ਮੰਤਰੀ" ਲਿਖਿਆ ਗਿਆ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਉਨ੍ਹਾਂ ਦੀ ਤਸਵੀਰ ਟਵੀਟ ਕੀਤੀ। ਇਸ ਸਭ ਦੇ ਵਿਚਕਾਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ ਦਾ ਨਾਮ ਬਦਲਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਅਫ਼ਵਾਹ ਹੈ।

 ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦੀ ਕਾਰਵਾਈ, ਮਹਿਲਾ ਨਸ਼ਾ ਤਸਕਰ ਦੀ 33.7 ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਕੋਈ ਵੀ ਭਾਰਤ ਸ਼ਬਦ 'ਤੇ ਇਤਰਾਜ਼ ਕਰਦਾ ਹੈ, ਉਹ ਆਪਣੀ ਮਾਨਸਿਕਤਾ ਨੂੰ ਸਾਫ਼-ਸਾਫ਼ ਦਰਸਾਉਂਦਾ ਹੈ। ਰਾਸ਼ਟਰਪਤੀ ਦੇ ਸੱਦਾ ਪੱਤਰ 'ਤੇ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਰਾਸ਼ਟਰਪਤੀ ਹਨ, ਇਸ ਲਈ ਉਨ੍ਹਾਂ ਨੇ ਭਾਰਤ ਦਾ ਰਾਸ਼ਟਰਪਤੀ ਲਿਖ ਦਿਤਾ। ਇਸ ਵਿੱਚ ਕੀ ਹੋਇਆ?"

ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਭਾਰਤ ਸਰਕਾਰ 'ਚ ਮੰਤਰੀ ਹਾਂ। ਇਸ 'ਚ ਕੋਈ ਨਵੀਂ ਗੱਲ ਨਹੀਂ ਹੈ। ਜੀ-20 2023 ਦੇ ਬ੍ਰਾਂਡਿੰਗ ਲੋਗੋ 'ਤੇ ਭਾਰਤ ਅਤੇ ਇੰਡੀਆ ਦੋਵੇਂ ਹੀ ਲਿਖੇ ਜਾਣਗੇ। ਫਿਰ ਭਾਰਤ ਦੇ ਨਾਂ 'ਤੇ ਇਤਰਾਜ਼ ਕਿਉਂ ਹੈ? ਭਾਰਤ ਤੋਂ ਕਿਸੇ ਨੂੰ ਇਤਰਾਜ਼ ਕਿਉਂ ਹੈ? ਉਨ੍ਹਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਕਿ ਉਹ ਦਿਲੋਂ ਭਾਰਤ ਜਾਂ ਇੰਡੀਆ ਦੇ ਵਿਰੁੱਧ ਹਨ। ਜਦੋਂ ਉਹ ਵਿਦੇਸ਼ਾਂ ਵਿਚ ਜਾਂਦੇ ਹਨ ਤਾਂ ਭਾਰਤ ਦੀ ਨਿੰਦਾ ਕਰਦੇ ਹਨ। ਜਦੋਂ ਉਹ ਭਾਰਤ ਵਿਚ ਹੁੰਦੇ ਹਨ ਤਾਂ ਭਾਰਤ ਦੇ ਨਾਂ 'ਤੇ ਇਤਰਾਜ਼ ਕਰਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement