
ਪਾਕਿਸਤਾਨ ਪਹਿਲਾਂ ਵੀ ਇੰਡੀਆ ਦੇ ਨਾਂ 'ਤੇ ਦਾਅਵੇ ਕਰਦਾ ਰਿਹਾ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ 9 ਅਤੇ 10 ਸਤੰਬਰ ਨੂੰ ਹੋਣ ਵਾਲੀ ਜੀ-20 ਬੈਠਕ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਿਦੇਸ਼ੀ ਮਹਿਮਾਨਾਂ ਨੂੰ ਭੇਜੇ ਗਏ ਡਿਨਰ ਕਾਰਡ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਇਸ ਡਿਨਰ ਕਾਰਡ ਵਿੱਚ ਇੰਡੀਆ ਦੇ ਰਾਸ਼ਟਰਪਤੀ' ਦੀ ਬਜਾਏ 'ਭਾਰਤ ਦੇ ਰਾਸ਼ਟਰਪਤੀ' ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਡ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਕੇਂਦਰ ਸਰਕਾਰ ਭਾਰਤ ਦੇ ਸੰਵਿਧਾਨ 'ਚੋਂ 'ਇੰਡੀਆ' ਸ਼ਬਦ ਨੂੰ ਹਟਾਉਣ ਲਈ ਬਿੱਲ ਪੇਸ਼ ਕਰ ਸਕਦੀ ਹੈ।
ਜੇਕਰ ਭਾਰਤ ਦੇ ਸੰਵਿਧਾਨ ਵਿੱਚੋਂ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਗਿਆ ਤਾਂ ਪਾਕਿਸਤਾਨ ਆਪਣੀ ਪੂਰੀ ਤਾਕਤ ਨਾਲ ਇਸ ਨੂੰ ਹੜੱਪ ਲਵੇਗਾ। ਪਾਕਿਸਤਾਨ ਪਹਿਲਾਂ ਵੀ ਇੰਡੀਆ ਦੇ ਨਾਂ 'ਤੇ ਦਾਅਵੇ ਕਰਦਾ ਰਿਹਾ ਹੈ।
ਪਾਕਿਸਤਾਨ ਦੇ ਸਥਾਨਕ ਮੀਡੀਆ ਦੀ ਤਰਫੋਂ ਕਿਹਾ ਗਿਆ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਵਿੱਚ ਅਧਿਕਾਰਤ ਤੌਰ 'ਤੇ ਇੰਡੀਆ ਨਾਮ ਦੀ ਮਾਨਤਾ ਰੱਦ ਹੋ ਜਾਂਦੀ ਹੈ ਤਾਂ ਪਾਕਿਸਤਾਨ ਇੰਡੀਆ ਨਾਮ ਦਾ ਦਾਅਵਾ ਕਰ ਸਕਦਾ ਹੈ। ਦੱਸ ਦੇਈਏ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਇਹ ਦਲੀਲ ਦੇ ਰਿਹਾ ਹੈ ਕਿ ਇੰਡੀਆ ਸਿੰਧ ਖੇਤਰ ਦਾ ਹਵਾਲਾ ਦਿੰਦਾ ਹੈ। ਪਾਕਿਸਤਾਨ ਦੀ ਨਜ਼ਰ ਹੁਣ ਭਾਰਤ 'ਚ ਚੱਲ ਰਹੀ ਚਰਚਾ 'ਤੇ ਹੈ।