
ਰਾਬਰਟ ਵਾਡਰਾ ਨੇ ਕਿਹਾ, ਮੈਂ ਸੱਚਮੁੱਚ ਪ੍ਰਿਯੰਕਾ ਲਈ ਚਿੰਤਤ ਹਾਂ। ਸ਼ੁਕਰ ਹੈ, ਉਸ ਨੂੰ ਜਨਤਾ ਦਾ ਭਾਰੀ ਸਮਰਥਨ ਪ੍ਰਾਪਤ ਹੈ।
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਦੇ ਪਤੀ ਰਾਬਰਟ ਵਾਡਰਾ ਅੱਜ ਸੀਤਾਪੁਰ (Sitapur) ਵਿਖੇ ਆਪਣੀ ਪਤਨੀ ਨਾਲ ਮੁਲਾਕਾਤ ਕਰਨ ਜਾਣਗੇ ਅਤੇ ਉਹ ਜਲਦ ਹੀ ਦਿੱਲੀ ਤੋਂ ਰਵਾਨਾ ਹੋਣਗੇ। ਰਾਬਰਟ ਵਾਡਰਾ (Robert Vadra) ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣ ਲਈ ਲਖਨਊ ਜਾਣ ਤੋਂ ਰੋਕਿਆ ਗਿਆ ਸੀ, ਜੋ ਯੂਪੀ ਦੀ ਸੀਤਾਪੁਰ ਆਰਜ਼ੀ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਕਿਹਾ, “ਕੱਲ੍ਹ ਰਾਤ ਮੈਂ ਏਅਰਪੋਰਟ ਗਿਆ, ਜਿੱਥੇ ਮੈਨੂੰ ਸੂਚਿਤ ਕੀਤਾ ਗਿਆ ਕਿ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪਰ ਮੈਂ ਅੱਜ ਉਸ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗਾ।”
ਹੋਰ ਪੜ੍ਹੋ: ਲਖੀਮਪੁਰ ਘਟਨਾ ’ਤੇ ਅਰਵਿੰਦ ਕੇਜਰੀਵਾਲ ਦਾ ਭਾਜਪਾ ਨੂੰ ਸਵਾਲ, ‘ਕਿਸਾਨਾਂ ਨਾਲ ਇੰਨੀ ਨਫ਼ਰਤ ਕਿਉਂ?’
Priyanka Gandhi and Robert Vadra
ਰਾਬਰਟ ਵਾਡਰਾ ਨੇ ਕਿਹਾ, “ਮੈਂ ਆਪਣੀ ਪਤਨੀ (To meet Wife) ਦੀ ਹਾਲਤ ਪੁੱਛਣ ਲਈ ਲਖਨਊ (Lucknow) ਜਾ ਰਿਹਾ ਸੀ, ਪਰ ਮੈਨੂੰ ਰੋਕ ਦਿੱਤਾ ਗਿਆ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਪ੍ਰਿਯੰਕਾ ਨੂੰ ਭਾਰਤੀ IPC ਦੀ ਧਾਰਾ 151 ਦੇ ਤਹਿਤ ਕਿਵੇਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਮੈਂ ਕੱਲ੍ਹ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਕੋਈ ਆਦੇਸ਼ ਜਾਂ ਨੋਟਿਸ ਨਹੀਂ ਦਿੱਤਾ ਗਿਆ ਹੈ। ਉਸ ਨੂੰ ਨਿਆਂਇਕ ਅਧਿਕਾਰੀ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਦਿੱਤਾ ਗਿਆ। ਮੈਂ ਸੱਚਮੁੱਚ ਉਸ ਦੇ ਲਈ ਚਿੰਤਤ ਹਾਂ। ਸ਼ੁਕਰ ਹੈ, ਉਸ ਨੂੰ ਜਨਤਾ ਦਾ ਭਾਰੀ ਸਮਰਥਨ ਪ੍ਰਾਪਤ ਹੈ।”
ਹੋਰ ਪੜ੍ਹੋ: ਦਿੱਲੀ ਦੇ ਇਸ ਰੈਸਟੋਰੈਂਟ ਵਿੱਚ ਤੁਸੀਂ Bitcoin 'ਚ ਕਰ ਸਕਦੇ ਹੋ ਭੁਗਤਾਨ, 20% ਮਿਲੇਗੀ ਛੋਟ
Priyanka Gandhi and Robert Vadra
ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ,“ ਪਰ ਮੇਰੇ ਲਈ, ਮੇਰਾ ਪਰਿਵਾਰ ਅਤੇ ਮੇਰੀ ਪਤਨੀ ਸਭ ਤੋਂ ਪਹਿਲਾਂ ਆਉਂਦੇ ਹਨ। ਮੈਂ ਸੱਚਮੁੱਚ ਉਮੀਦ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਜਲਦੀ ਰਿਹਾ ਹੋ ਜਾਵੇ ਅਤੇ ਘਰ ਵਾਪਸ ਆਵੇ।”