
ਨਿਤੀਸ਼ ਐਡਵਾਂਸ ਕੋਰਸ ਲਈ 23 ਸਤੰਬਰ ਨੂੰ ਆਪਣੇ ਸਾਥੀ ਸਿਖਿਆਰਥੀ ਪਰਬਤਾਰੋਹੀਆਂ, ਟ੍ਰੇਨਰਾਂ ਅਤੇ ਨਰਸਿੰਗ ਸਟਾਫ਼ ਨਾਲ ਉਤਰਾਖੰਡ ਗਿਆ ਸੀ।
ਹਰਿਆਣਾ - ਉੱਤਰਕਾਸ਼ੀ ਦੇ ਬਰਫ਼ੀਲੇ ਤੂਫਾਨ 'ਚ 10 ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ ਤੇ ਉੱਥੇ ਕਈ ਫਸ ਵੀ ਗਏ ਹਨ। ਜਿਨ੍ਹਾਂ ਵਿਚ ਮਾਟਿੰਦੂ ਪਿੰਡ ਦੇ ਰਹਿਣ ਵਾਲੇ ਪਰਬਤਾਰੋਹੀ ਨਿਤੀਸ਼ ਦਹੀਆ ਵੀ ਸ਼ਾਮਲ ਹਨ। ਨਿਤੀਸ਼ ਨਾਲ ਉਸ ਦੇ ਪਰਿਵਾਰ ਦਾ ਦੋ ਦਿਨ ਪਹਿਲਾਂ ਸੰਪਰਕ ਹੋ ਪਾਇਆ ਸੀ ਤੇ ਉਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ ਹੈ।
ਨਿਤੀਸ਼ ਐਡਵਾਂਸ ਕੋਰਸ ਲਈ 23 ਸਤੰਬਰ ਨੂੰ ਆਪਣੇ ਸਾਥੀ ਸਿਖਿਆਰਥੀ ਪਰਬਤਾਰੋਹੀਆਂ, ਟ੍ਰੇਨਰਾਂ ਅਤੇ ਨਰਸਿੰਗ ਸਟਾਫ਼ ਨਾਲ ਉਤਰਾਖੰਡ ਗਿਆ ਸੀ। ਜਿੱਥੇ ਉਹ ਵੀ ਆਪਣੇ ਹੋਰ ਸਾਥੀਆਂ ਸਮੇਤ ਬਰਫੀਲੇ ਤੂਫਾਨ 'ਚ ਲਾਪਤਾ ਹੋ ਗਿਆ। ਜਦੋਂ ਨਿਤੀਸ਼ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਬਾਰੇ ਕੋਈ ਤਸੱਲੀਬਖਸ਼ ਜਾਣਕਾਰੀ ਨਹੀਂ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟੜ ਨੂੰ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਨਿਤੀਸ਼ ਨਾਲ ਕੁਝ ਮਿੰਟ ਗੱਲ ਹੋਈ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਹ ਬਿਲਕੁਲ ਠੀਕ ਹੈ ਅਤੇ 9 ਅਕਤੂਬਰ ਨੂੰ ਜਦੋਂ ਉਹ ਚੋਟੀ ਤੋਂ ਹੇਠਾਂ ਆਉਣਗੇ ਤਾਂ ਸੰਪਰਕ ਹੋਵੇਗਾ।
ਅੱਜ ਸੂਚਨਾ ਮਿਲੀ ਹੈ ਕਿ ਉੱਤਰਕਾਸ਼ੀ 'ਚ ਬਰਫ਼ ਦੇ ਤੋਦੇ ਡਿੱਗਣ ਕਰ ਕੇ 10 ਦੀ ਮੌਤ ਹੋ ਗਈ ਹੈ ਅਤੇ ਨਹਿਰੂ ਇੰਸਟੀਚਿਊਟ ਉੱਤਰਾਖੰਡ ਵਾਲੇ ਪਾਸੇ ਤੋਂ ਗਏ ਪਰਬਤਾਰੋਹੀ ਇਸ 'ਚ ਫਸ ਗਏ ਹਨ ਜਿਸ ਕਾਰਨ ਨਿਤੀਸ਼ ਦਹੀਆ ਦਾ ਪੂਰਾ ਪਰਿਵਾਰ ਚਿੰਤਤ ਹੈ ਅਤੇ ਪਰਿਵਾਰ ਨੇ ਮਨੋਹਰ ਲਾਲ ਖੱਟੜ ਨੂੰ ਇਸ ਸੰਕਟ ਦੀ ਘੜੀ ਵਿਚ ਮਦਦ ਕਰਨ ਦੀ ਗੁਹਾਰ ਲਗਾਈ ਹੈ।