Tirupati Prasad News: ਸ਼ਰਧਾਲੂਆਂ ਦਾ ਦਾਅਵਾ-ਤਿਰੂਪਤੀ ਪ੍ਰਸ਼ਾਦ 'ਚ ਮਿਲੇ ਕੀੜੇ , ਮੰਦਰ ਪ੍ਰਸ਼ਾਸਨ ਨੇ ਕੀਤਾ ਖੰਡਨ
Published : Oct 6, 2024, 11:35 am IST
Updated : Oct 6, 2024, 11:35 am IST
SHARE ARTICLE
Insects found in Tirupati Prasad News
Insects found in Tirupati Prasad News

Tirupati Prasad News: ਸ਼ਰਧਾਲੂਆਂ ਨੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

Insects found in Tirupati Prasad News: ਤਿਰੂਪਤੀ ਲੱਡੂਆਂ ਵਿੱਚ ਜਾਨਵਰਾਂ ਦੀ ਚਰਬੀ ਦੀ ਕਥਿਤ ਮੌਜੂਦਗੀ ਨੂੰ ਲੈ ਕੇ ਉੱਠੇ ਵਿਵਾਦ ਦੇ ਵਿਚਕਾਰ, ਸ਼ਰਧਾਲੂਆਂ ਨੇ ਹੁਣ ਦਾਅਵਾ ਕੀਤਾ ਹੈ ਕਿ ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ ਮੰਦਰ ਵਿੱਚ ਉਨ੍ਹਾਂ ਨੂੰ ਪਰੋਸੇ ਜਾਣ ਵਾਲੇ ਪ੍ਰਸ਼ਾਦ ਵਿੱਚ ਕੀੜੇ ਪਾਏ ਗਏ ਸਨ। ਹਾਲਾਂਕਿ, ਮੰਦਰ ਦੀ ਦੇਖ-ਰੇਖ ਕਰਨ ਵਾਲੇ ਟਰੱਸਟ ਤਿਰੁਮਾਲਾ ਤਿਰੂਪਤੀ ਦੇਵਸਥਾਨਮਸ (ਟੀਟੀਡੀ) ਨੇ ਅਜਿਹੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਇਹ ਘਟਨਾ ਬੁੱਧਵਾਰ ਦੀ ਹੈ। ਇੱਕ ਸ਼ਰਧਾਲੂ ਨੇ ਕਿਹਾ ਕਿ ਇਹ ਅਸਵੀਕਾਰਨਯੋਗ ਹੈ ਅਤੇ ਟੀਟੀਡੀ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਅਸੀਂ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।

ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਇੱਕ ਸ਼ਰਧਾਲੂ ਨੇ ਕਿਹਾ, “ਮੇਰਾ ਨਾਮ ਚੰਦੂ ਹੈ, ਅਤੇ ਮੈਂ ਦੁਪਹਿਰ ਦੇ ਖਾਣੇ ਲਈ  ਆਇਆ ਸੀ, ਪਰ ਜਦੋਂ ਮੈਨੂੰ ਦਹੀਂ ਦੇ ਚੌਲ ਵਿੱਚ ਇੱਕ ਕੀੜਾ ਮਿਲਿਆ ਤਾਂ ਮੈਂ ਸਟਾਫ ਕੋਲ ਇਹ ਮੁੱਦਾ ਉਠਾਇਆ, ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ | ਸਰਕਾਰ ਬਦਲਣ ਦੇ ਬਾਵਜੂਦ, ਇਹ ਸਮੱਸਿਆਵਾਂ ਬਰਕਰਾਰ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement