
ਫ਼ੌਜ ਮੁਖੀ ਬਿਪਨ ਰਾਵਤ ਇਸ ਵਾਰ ਦੀਵਾਲੀ ਉਤਰਾਕਾਸ਼ੀ ਜਨਪਦ ਵਿਚ ਭਾਰਚ ਚੀਨ ਸਰਹੱਦ ਤੇ ਤੈਨਾਤ ਫ਼ੌਜ ਅਤੇ ਆਈਟੀਬੀਪੀ ( ਭਾਰਤ-ਤਿਬੱਤ ਸੀਮਾ ਪੁਲਿਸ ) ਦੇ ਜਵਾਨਾਂ ਨਾਲ ਮਨਾਉਣਗੇ।
ਉਤਰਾਕਾਸ਼ੀ , ( ਪੀਟੀਆਈ ) : ਫ਼ੌਜ ਮੁਖੀ ਬਿਪਨ ਰਾਵਤ ਇਸ ਵਾਰ ਦੀਵਾਲੀ ਉਤਰਾਕਾਸ਼ੀ ਜਨਪਦ ਵਿਚ ਭਾਰਚ ਚੀਨ ਸਰਹੱਦ ਤੇ ਤੈਨਾਤ ਫ਼ੌਜ ਅਤੇ ਆਈਟੀਬੀਪੀ ( ਭਾਰਤ-ਤਿਬੱਤ ਸੀਮਾ ਪੁਲਿਸ ) ਦੇ ਜਵਾਨਾਂ ਨਾਲ ਮਨਾਉਣਗੇ। ਉਨ੍ਹਾਂ ਦਾ ਗੰਗੋਤਰੀ ਧਾਮ ਦੇ ਦਰਸ਼ਨਾਂ ਅਤੇ ਹਰਸ਼ਿਲ ਜਾਣ ਦਾ ਵੀ ਪ੍ਰੋਗਰਾਮ ਹੈ। ਦੱਸ ਦਈਏ ਕਿ ਫ਼ੌਜ ਮੁਖੀ ਅੱਜ ਤੋਂ ਦੋ ਰੋਜ਼ਾ ਦੌਰੇ ਤੇ ਉਤਰਾਖੰਡ ਆ ਰਹੇ ਹਨ। ਫ਼ੌਜ, ਆਈਟੀਬੀਪੀ ਅਤੇ ਪ੍ਰਸ਼ਾਸਨ ਨੇ ਇਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਉਤਰਾਕਾਸ਼ੀ ਜ਼ਿਲ੍ਹੇ ਦੇ ਬਾਰਡਰਲਾਈਨ ਖੇਤਰ ਵਿਖੇ ਫ਼ੌਜ ਮੁਖੀ ਬਿਪਨ ਰਾਵਤ ਦਾ ਇਹ ਪਹਿਲਾ ਦੌਰਾ ਹੋਵੇਗਾ।
Indo Tibetan Border police
ਇਸ ਸਬੰਧੀ ਜ਼ਿਲ੍ਹਾ ਅਧਿਕਾਰੀ ਡਾ. ਆਸ਼ੀਸ਼ ਚੌਹਾਨ ਨੇ ਉਨ੍ਹਾਂ ਦੇ ਦੌਰੇ ਦੀ ਪੁਸ਼ਟੀ ਕੀਤੀ। ਉਤਰਾਕਾਸ਼ੀ ਪੁਲਿਸ ਅਤੇ ਪ੍ਰਸ਼ਾਸਨ ਦਾ ਅਮਲਾ ਫ਼ੌਜ ਮੁਖੀ ਦੇ ਸਵਾਗਤ ਲਈ ਗੰਗੋਤਰੀ ਪਹੁੰਚ ਗਿਆ ਹੈ। ਇਥੇ ਫ਼ੌਜ ਪਹਿਲਾਂ ਤੋਂ ਹੀ ਤੈਨਾਤ ਹੈ। ਉਤਰਾਖੰਡ ਵਿਖੇ 345 ਕਿਲੋਮੀਟਰ ਲੰਮੀ ਸਰਹੱਦ ਚੀਨ ਨਾਲ ਲਗਦੀ ਹੈ। ਇਸ ਵਿਚ ਲਗਭਗ 122 ਕਿਲੋਮੀਟਰ ਉਤਰਾਕਾਸ਼ੀ ਜ਼ਿਲ੍ਹੇ ਵਿਚ ਪੈਂਦੀ ਹੈ। ਇਸ ਦੀ ਸੁਰੱਖਿਆ ਦੀ ਜ਼ਿਮ੍ਹੇਵਾਰੀ ਆਈਟੀਬੀਪੀ 12ਵੀਂ ਬਟਾਲਿਅਨ ਮਾਤਲੀ ਅਤੇ 35ਵੀਂ ਬਟਾਲੀਅਨ ਮਾਹਿਡਾਂਡਾਂ ਦੇ ਸਨੋਮੈਨ ਕੋਲ ਹੈ।
Nelang Valley
ਸਰਹੱਦ ਤੇ ਮਹਾਰ ਰੇਜੀਮੇਂਟ ਅਤੇ ਗੜ੍ਹਵਾਲ ਸਕਾਊਟ ਦੇ ਜਵਾਨਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਉਤਰਾਕਾਸ਼ੀ ਜ਼ਿਲ੍ਹੇ ਦੀ ਨੇਲਾਂਗ ਘਾਟੀ ਵਿਚ ਫ਼ੌਜ ਅਤੇ ਆਈਟੀਬੀਪੀ ਦੀਆਂ 9 ਚੌਂਕੀਆਂ ਹਨ, ਜੋ ਲਗਭਗ 12 ਹਜ਼ਾਰ ਫੁੱਟ ਤੋਂ 17 ਹਜ਼ਾਰ ਫੁੱਟ ਦੀ ਉਂਚਾਈ ਤੇ ਸਥਿਤ ਹੈ। ਇਥੇ ਦਾ ਵੱਧ ਤੋਂ ਵੱਧ ਤਾਪਮਾਨ ਵੀ ਜ਼ੀਰੋ ਤੋਂ ਹੇਠਾਂ ਹੈ। ਬਾਵਜੂਦ ਇਸ ਦੇ ਸਨੋਮੈਨ ਅਤੇ ਫ਼ੌਜ ਦੇ ਜਵਾਨ ਇਥੇ ਪੂਰੀ ਮੁਸਤੈਦੀ ਨਾਲ ਦੇਸ਼ ਦੀ ਰੱਖਿਆ ਦੇ ਲਈ ਡਟੇ ਹੋਏ ਹਨ। ਫ਼ੌਜ ਦੇ ਸੂਤਰਾਂ ਮੁਤਾਬਕ ਫ਼ੌਜ ਮੁਖੀ ਇਨ੍ਹਾਂ ਜਵਾਨਾਂ ਦੀ ਖੁਸ਼ੀ ਅਤੇ ਉਨ੍ਹਾਂ ਦਾ ਹੌਸਲਾਂ ਵਧਾਉਣ ਲਈ ਉਨਾਂ ਦੇ ਵਿਚਕਾਰ ਪਹੁੰਚ ਰਹੇ ਹਨ।