
ਦੇਸ਼ਮੁਖ ਕਾਲੇ ਧਨ ਨੂੰ ਚਿੱਟੇ 'ਚ ਬਦਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਸ ਨੂੰ 1 ਨਵੰਬਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁੰਬਈ : ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ 6 ਨਵੰਬਰ ਨੂੰ ਉਸ ਨੂੰ ਵਿਸ਼ੇਸ਼ ਪੀਐੱਮਐੱਲਏ (ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ) ਅਦਾਲਤ ਵਿਚ ਪੇਸ਼ ਕੀਤਾ ਸੀ। ਦੇਸ਼ਮੁਖ ਕਾਲੇ ਧਨ ਨੂੰ ਚਿੱਟੇ 'ਚ ਬਦਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਸ ਨੂੰ 1 ਨਵੰਬਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਇਸ ਮਾਮਲੇ ਵਿਚ ਜਾਂਚ ਦੇ ਘੇਰੇ ਵਿਚ ਹਨ।
Enforcement Directorate
ਦੱਸ ਦੇਈਏ ਕਿ ਮਾਮਲਾ 100 ਕਰੋੜ ਦੀ ਰਿਕਵਰੀ ਨਾਲ ਜੁੜਿਆ ਹੈ, ਅਨਿਲ ਦੇਸ਼ਮੁਖ 'ਤੇ 100 ਕਰੋੜ ਦੀ ਗ਼ੈਰ-ਕਾਨੂੰਨੀ ਵਸੂਲੀ ਦਾ ਦੋਸ਼ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 21 ਅਪ੍ਰੈਲ ਨੂੰ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਈਡੀ ਨੇ ਦੋਸ਼ ਲਗਾਇਆ ਹੈ ਕਿ ਦੇਸ਼ਮੁਖ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਐਂਟੀਲੀਆ ਮਾਮਲੇ ਦੇ ਦੋਸ਼ੀ ਮੁਅੱਤਲ ਪੁਲਿਸ ਮੁਲਾਜ਼ਮ ਸਚਿਨ ਵਾਜੇ ਦੇ ਜ਼ਰੀਏ ਮੁੰਬਈ ਦੇ ਵੱਖ-ਵੱਖ ਬਾਰਾਂ ਅਤੇ ਰੈਸਟੋਰੈਂਟਾਂ ਤੋਂ 4.70 ਕਰੋੜ ਰੁਪਏ ਦੀ ਵਸੂਲੀ ਕੀਤੀ।
ਗ਼ੈਰ-ਕਾਨੂੰਨੀ ਵਸੂਲੀ ਦੇ ਮਾਮਲੇ 'ਚ ਅਨਿਲ ਦੇਸ਼ਮੁਖ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸ਼ੁੱਕਰਵਾਰ, 5 ਨਵੰਬਰ ਨੂੰ ਉਨ੍ਹਾਂ ਦੇ ਬੇਟੇ ਰਿਸ਼ੀਕੇਸ਼ ਦੇਸ਼ਮੁਖ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਹ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਈਡੀ ਤੋਂ 7 ਦਿਨਾਂ ਦਾ ਸਮਾਂ ਮੰਗਿਆ ਹੈ। ਦੱਸ ਦੇਈਏ ਕਿ ਈਡੀ ਨੇ ਅਨਿਲ ਦੇਸ਼ਮੁਖ ਨੂੰ 1 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ 2 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਹ 6 ਨਵੰਬਰ ਤੱਕ ਹਿਰਾਸਤ ਵਿਚ ਹੈ।
ਇਹ ਵੀ ਪੜ੍ਹੋ : ਬਿਹਾਰ : ਸਪਿਰਟ ਤੋਂ ਤਿਆਰ ਹੋਈ ਸੀ ਜ਼ਹਿਰੀਲੀ ਸ਼ਰਾਬ,ਪ੍ਰਸ਼ਾਸਨ ਹੋਇਆ ਸਖ਼ਤ
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੇ ਵਿਸਫੋਟਕਾਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਇਹ ਮਾਮਲਾ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਸੀਐਮ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਦੋਸ਼ ਲਗਾਇਆ ਹੈ ਕਿ ਅਨਿਲ ਦੇਸ਼ਮੁਖ ਨੇ ਸਚਿਨ ਵਾਜੇ (ਐਂਟੀਲੀਆ ਮਾਮਲੇ ਦੇ ਮੁੱਖ ਮੁਲਜ਼ਮ) ਨੂੰ ਬਾਰਾਂ, ਰੈਸਟੋਰੈਂਟਾਂ ਅਤੇ ਹੋਰ ਥਾਵਾਂ ਤੋਂ ਹਰ ਮਹੀਨੇ 100 ਕਰੋੜ ਰੁਪਏ ਇਕੱਠੇ ਕਰਨ ਲਈ ਕਿਹਾ ਸੀ। ਪੱਤਰ ਵਿਚ ਪਰਮਬੀਰ ਸਿੰਘ ਨੇ ਲਿਖਿਆ ਸੀ, "ਗ੍ਰਹਿ ਮੰਤਰੀ ਦੇਸ਼ਮੁਖ ਨੇ ਕਈ ਵਾਰ ਸਚਿਨ ਵਾਜੇ ਨੂੰ ਆਪਣੇ ਬੰਗਲੇ 'ਤੇ ਬੁਲਾਇਆ। ਫੰਡ ਇਕੱਠਾ ਕਰਨ ਦੇ ਆਦੇਸ਼ ਦਿਤੇ। ਇਸ ਦੌਰਾਨ ਉਨ੍ਹਾਂ ਦੇ ਨਿੱਜੀ ਸਕੱਤਰ ਪਾਲਾਂਡੇ ਵੀ ਉਥੇ ਮੌਜੂਦ ਸਨ। ਮੈਂ ਇਹ ਮਾਮਲਾ ਉਪ ਮੁੱਖ ਮੰਤਰੀ ਤੱਕ ਪਹੁੰਚਾਇਆ ਅਤੇ ਐਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ ਨੂੰ ਵੀ ਜਾਣਕਾਰੀ ਦਿਤੀ।"