Delhi Pollution : ਦਿੱਲੀ-NCR ਦੇ 32 ਫ਼ੀ ਸਦੀ ਪਰਿਵਾਰ ਦੀਵਾਲੀ ’ਤੇ ਪਟਾਕੇ ਚਲਾਉਣ ਦੀ ਯੋਜਨਾ ਬਣਾ ਰਹੇ ਹਨ: ਸਰਵੇਖਣ
Published : Nov 6, 2023, 8:36 pm IST
Updated : Nov 6, 2023, 8:37 pm IST
SHARE ARTICLE
Delhi Pollution : Red Fort engulfed in smog, in New Delhi, Monday, Nov. 6, 2023. Pollution levels in Delhi-NCR on Monday morning were recorded around seven to eight times above the government-prescribed safe limit. (PTI Photo/Shahbaz Khan)
Delhi Pollution : Red Fort engulfed in smog, in New Delhi, Monday, Nov. 6, 2023. Pollution levels in Delhi-NCR on Monday morning were recorded around seven to eight times above the government-prescribed safe limit. (PTI Photo/Shahbaz Khan)

ਧਿਐਨ ’ਚ ਸ਼ਾਮਲ ਕਈ ਨਿਵਾਸੀਆਂ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨਾ ਦਿੱਲੀ-ਐਨ.ਸੀ.ਆਰ. ’ਚ ਪ੍ਰਦੂਸ਼ਣ ਦਾ ਕਾਰਨ ਹੈ

Delhi Pollution aside, a survey has said that 32% families are planning to burst firecrackers on Deepavali in delhi : ਦਿੱਲੀ-ਐਨ.ਸੀ.ਆਰ. ’ਚ ਲਗਭਗ 32 ਫੀ ਸਦੀ ਪਰਿਵਾਰ ਦੀਵਾਲੀ ’ਤੇ ਪਟਾਕੇ ਚਲਾਉਣ ਦੀ ਯੋਜਨਾ ਬਣਾ ਰਹੇ ਹਨ, ਜਦਕਿ 43 ਫੀ ਸਦੀ ਪਰਿਵਾਰ ਪ੍ਰਦੂਸ਼ਣ ਤੋਂ ਚਿੰਤਤ ਹਨ ਅਤੇ ਇਸ ਲਈ ਪਟਾਕਿਆਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹਨ। ਇਹ ਗੱਲ ਇਕ ਕਮਿਊਨਿਟੀ ਸੋਸ਼ਲ ਮੀਡੀਆ ਮੰਚ ’ਤੇ ਕਰਵਾਏ ਗਏ ਸਰਵੇਖਣ ’ਚ ਸਾਹਮਣੇ ਆਈ ਹੈ।

‘ਲੋਕਲ ਸਰਕਲਸ’ ਵਲੋਂ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ 9000 ਲੋਕਾਂ ’ਤੇ ਕੀਤੇ ਗਏ ਸਰਵੇਖਣ ਅਨੁਸਾਰ ਦਿੱਲੀ-ਐੱਨ.ਸੀ.ਆਰ. ’ਚ 32 ਫੀ ਸਦੀ ਪਰਿਵਾਰ ਅਜਿਹੇ ਹਨ ਕਿ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਦੇ ਬਾਵਜੂਦ ਅਜਿਹਾ ਸੰਭਵ ਹੈ ਕਿ ਪਟਾਕੇ ਚਲਾਉਣ। ਦਿੱਲੀ-ਐਨ.ਸੀ.ਆਰ. ’ਚ ਸੋਮਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਸਰਕਾਰ ਵਲੋਂ ਮਿੱਥੀ ਸੁਰੱਖਿਅਤ ਹੱਦ ਤੋਂ ਸੱਤ ਤੋਂ ਅੱਠ ਗੁਣਾ ਵੱਧ ਸੀ ਅਤੇ ਲਗਾਤਾਰ ਸੱਤਵੇਂ ਦਿਨ ਵੀ ਵਾਤਾਵਰਣ ’ਚ ਜ਼ਹਿਰੀਲੀ ਧੁੰਦ ਛਾਈ ਰਹੀ।

ਸਰਵੇਖਣ ਅਨੁਸਾਰ, ਅਧਿਐਨ ’ਚ ਸ਼ਾਮਲ ਕਈ ਨਿਵਾਸੀਆਂ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨਾ ਦਿੱਲੀ-ਐਨ.ਸੀ.ਆਰ. ’ਚ ਪ੍ਰਦੂਸ਼ਣ ਦਾ ਕਾਰਨ ਹੈ। ਰੀਪੋਰਟ ’ਚ ਕਿਹਾ ਗਿਆ ਹੈ, ‘‘ਖ਼ਬਰਾਂ ਮੁਤਾਬਕ ਗੁਆਂਢੀ ਸੂਬੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਪਟਾਕਿਆਂ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੈ। ਪਿਛਲੇ ਕੁਝ ਸਾਲਾਂ ਤੋਂ ਦਿੱਲੀ ਦੇ ਵਸਨੀਕ ਇਨ੍ਹਾਂ ਸੂਬਿਆਂ ਤੋਂ ਪਟਾਕੇ ਖਰੀਦ ਰਹੇ ਹਨ।’’

ਸਰਵੇਖਣ ਰੀਪੋਰਟ ਅਨੁਸਾਰ, ਮੌਜੂਦਾ ਸਥਿਤੀ ਪ੍ਰਸ਼ਾਸਨ ਲਈ ਚੁਨੌਤੀਪੂਰਨ ਹੈ ਕਿਉਂਕਿ ‘ਉਹ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਦਾ ਕੋਈ ਲੰਮੇ ਸਮੇਂ ਲਈ ਹੱਲ ਲੱਭਣ ’ਚ ਅਸਮਰੱਥ ਹਨ ਜੋ ਪਿਛਲੇ ਇਕ ਦਹਾਕੇ ਤੋਂ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਤ ਕਰ ਰਿਹਾ ਹੈ।’’ ਰੀਪੋਰਟ ’ਚ ਕਿਹਾ ਗਿਆ ਹੈ, ‘‘ਅਜਿਹੀ ਸਥਿਤੀ ’ਚ, ਪਟਾਕਿਆਂ ’ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਜਾਗਰੂਕਤਾ ਮੁਹਿੰਮ ਨੂੰ ਵਧਾਉਣਾ ਜ਼ਰੂਰੀ ਹੈ ਤਾਂ ਜੋ ਇਸ ਦੀਵਾਲੀ ’ਤੇ ਪਟਾਕਿਆਂ ਨੂੰ ਸਾੜਨ ’ਤੇ ਕਾਬੂ ਪਾਇਆ ਜਾ ਸਕੇ।’’

ਸਰਵੇਖਣ ’ਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦੀਵਾਲੀ ਤੋਂ ਅਗਲੇ ਦਿਨ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਦੇ ਪੱਧਰ ’ਚ ਪਿਛਲੇ ਦਿਨ ਦੇ ਮੁਕਾਬਲੇ 100 ਤੋਂ 300 ਅੰਕਾਂ ਦਾ ਵਾਧਾ ਹੋਇਆ ਹੈ।

(For more news apart from Delhi Pollution, stay tuned to Rozana Spokesman).

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement