Heeralal Samariya CIC: ਹੀਰਾਲਾਲ ਸਾਮਰਿਆ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਰੂਪ ’ਚ ਸਹੁੰ ਚੁੱਕੀ,ਅਹੁਦਾ ਸੰਭਾਲਣ ਵਾਲੇ ਪਹਿਲੇ ਦਲਿਤ ਵਿਅਕਤੀ ਬਣੇ
Published : Nov 6, 2023, 3:32 pm IST
Updated : Nov 6, 2023, 3:56 pm IST
SHARE ARTICLE
New Delhi: President Droupadi Murmu administers the oath of office to Heeralal Samariya as Chief Information Commissioner at Rashtrapati Bhavan, in New Delhi, Monday, Nov. 6, 2023. (PTI Photo)
New Delhi: President Droupadi Murmu administers the oath of office to Heeralal Samariya as Chief Information Commissioner at Rashtrapati Bhavan, in New Delhi, Monday, Nov. 6, 2023. (PTI Photo)

ਸੀ.ਆਈ.ਸੀ. ’ਚ ਸੂਚਨਾ ਕਮਿਸ਼ਨਰਾਂ ਦੇ ’ਚ ਅੱਠ ਅਹੁਦੇ ਅਜੇ ਵੀ ਖ਼ਾਲੀ

Heeralal Samariya CIC sworn in as Chief of Information Commissioner : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰਿਆ ਨੂੰ ਸੋਮਵਾਰ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਦੇ ਮੁਖੀ ਦੇ ਰੂਪ ’ਚ ਸਹੁੰ ਚੁਕਾਈ। ਆਰ.ਟੀ.ਆਈ. (ਸੂਚਨਾ ਦਾ ਅਧਿਕਾਰ ਕਾਨੂੰਨ) ਮਾਮਲਿਆਂ ’ਚ ਸਰਬਉੱਚ ਅਪੀਲੀ ਅਥਾਰਟੀ ਸੀ.ਆਈ.ਸੀ. ਦਾ ਇਹ ਸਿਖਰਲਾ ਅਹੁਦਾ ਤਿੰਨ ਅਕਤੂਬਰ ਨੂੰ ਵਾਈ.ਕੇ. ਸਿਨਹਾ ਦਾ ਕਾਰਜਕਾਲ ਖ਼ਤਮ ਹੋ ਜਾਣ ਮਗਰੋਂ ਖ਼ਾਲੀ ਹੋ ਗਿਆ ਸੀ। 

ਰਾਸ਼ਟਰਪਤੀ ਦਫ਼ਤਰ ਵਲੋਂ ਜਾਰੀ ਇਕ ਬਿਆਨ ’ਚ ਦਸਿਆ ਗਿਆ ਕਿ ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਇਕ ਪ੍ਰੋਗਰਾਮ ਦੌਰਾਨ 63 ਸਾਲਾਂ ਦੇ ਸਾਮਰਿਆ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਸਹੁੰ ਚੁੱਕ ਸਮਾਗਮ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਸਮੇਤ ਕਈ ਪਤਵੰਤੇ ਲੋਕ ਹਾਜ਼ਰ ਸਨ। 

ਸੁਪਰੀਮ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਅਤੇ ਸੂਬਾ ਸੂਚਨਾ ਕਮਿਸ਼ਨਾਂ (ਐੱਸ.ਆਈ.ਸੀ.) ’ਚ ਖ਼ਾਲੀ ਅਹੁਦਿਆਂ ਨੂੰ ਭਰਨ ਲਈ ਕਦਮ ਚੁੱਕਣ ਦਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹੁਕਮ ਦਿੰਦਿਆਂ 30 ਅਕਤੂਬਰ  ਕਿਹਾ ਸੀ ਕਿ ਅਜਿਹਾ ਨਾ ਹੋਣ ’ਤੇ ਸੂਚਨਾ ਦਾ ਅਧਿਕਾਰ ਕਾਨੂੰਨ ‘ਬੇਅਸਰ’ ਹੋ ਜਾਵੇਗਾ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਾਦਰੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਨੂੰ ਸੂਬਾ ਸੂਚਨਾ ਕਮਿਸ਼ਨਾਂ ਨੂੰ ਮਨਜ਼ੂਰ ਅਹੁਦਿਆਂ, ਖ਼ਾਲੀ ਅਸਾਮੀਆਂ ਅਤੇ ਉੱਥੇ ਵਿਚਾਰ ਅਧੀਨ ਮਾਮਲਿਆਂ ਦੀ ਕੁਲ ਗਿਣਤੀ ਸਮੇਤ ਕਈ ਪਹਿਲੂਆਂ ’ਤੇ ਸਾਰੇ ਸੂਬਿਆਂ ਤੋਂ ਸੂਚਨਾ ਇਕੱਠੀ ਕਰਨ ਨੂੰ ਕਿਹਾ ਸੀ। 

ਕੌਣ ਹਨ ਹੀਰਾਲਾਲ ਸਾਮਰਿਆ?

ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸਾਬਕਾ ਅਧਿਕਾਰੀ ਸਾਮਰਿਆ ਕਿਰਤ ਅਤੇ ਰੁਜ਼ਗਾਰ ਸਕੱਤਰ ਦੇ ਰੂਪ ’ਚ ਵੀ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ 7 ਨਵੰਬਰ, 2020 ਨੂੰ ਸੀ.ਆਈ.ਸੀ. ’ਚ ਸੂਚਨਾ ਕਮਿਸ਼ਨਰ ਦੇ ਰੂਪ ’ਚ ਸਹੁੰ ਚੁੱਕੀ ਸੀ। 14 ਸਤੰਬਰ, 1960 ’ਚ ਜੰਮੇ ਸਾਮਰਿਆ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਬੀ.ਈ. ਸਿਵਲ (ਆਨਰਸ) ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਪਹਿਲਾਂ ਉਹ ਕਰੀਮਨਗਰ, ਗੁੰਟੂਰ ਦੇ ਕੁਲੈਕਟਰ ਵੀ ਰਹਿ ਚੁੱਕੇ ਹਨ। 

ਸੂਚਨਾ ਕਮਿਸ਼ਨਰਾਂ ਦੇ ’ਚ ਅੱਠ ਅਹੁਦੇ ਅਜੇ ਵੀ ਖ਼ਾਲੀ

ਸਾਮਰਿਆ ਦੀ ਮੁੱਖ ਸੂਚਨਾ ਕਮਿਸ਼ਨਰ ਦੇ ਰੂਪ ’ਚ ਨਿਯੁਕਤੀ ਤੋਂ ਬਾਅਦ ਸੂਚਨਾ ਕਮਿਸ਼ਨਰ ਦੇ ਅੱਠ ਅਹੁਦੇ ਖ਼ਾਲੀ ਹਨ। ਕਮਿਸ਼ਨ ’ਚ ਇਸ ਸਮੇਂ ਦੋ ਸੂਚਨਾ ਕਮਿਸ਼ਨਰ ਹਨ। ਆਰ.ਟੀ.ਆਈ. ਮਾਮਲਿਆਂ ’ਚ ਸਰਬਉੱਚ ਅਪੀਲੀ ਅਥਾਰਟੀ ਕੇਂਦਰੀ ਸੂਚਨਾ, ਕਮਿਸ਼ਨ ’ਚ ਇਕ ਮੁੱਖ ਸੂਚਨਾ ਕਮਿਸ਼ਨ ਅਤੇ ਵੱਧ ਤੋਂ ਵੱਧ 10 ਸੂਚਨਾ ਕਮਿਸ਼ਨਰ ਹੋ ਸਕਦੇ ਹਨ। ਮੁੱਖ ਸੂਚਨਾ ਕਮਿਸ਼ਨਰ ਅਤੇ ਸੂਚਨਾ ਕਮਿਸ਼ਨਰ 65 ਸਾਲਾਂ ਦੀ ਉਮਰ ਤਕ ਅਹੁਦੇ ’ਤੇ ਬਣੇ ਰਹਿ ਸਕਦੇ ਹਨ। 

 (For more news apart from Heeralal Samariya CIC, stay tuned to Rozana Spokesman)

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement