
ਪੁਲਿਸ ਮੁਕਾਬਲੇ ਦੀ ਹੋਵੇਗੀ ਮੈਜੀਸਟਰੇਟ ਜਾਂਚ
ਤੇਲੰਗਾਨਾ : ਹੈਦਰਾਬਾਦ ਵਿਚ ਮਹਿਲਾ ਡਾਕਟਰ ਦੇ ਨਾਲ ਜੋ ਘਟਨਾ ਵਾਪਰੀ ਉਸ ਵਿਚ ਵੱਡਾ ਅਪਡੇਟ ਆਇਆ ਹੈ। ਹੈਦਰਾਬਾਦ ਪੁਲਿਸ ਦੇ ਨਾਲ ਹੋਈ ਮੁਠਭੇੜ ਵਿਚ ਦਿਸ਼ਾ ਕੇਸ ਦੇ ਚਾਰਾਂ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਪੁਲਿਸ ਦੇ ਨਾਲ ਹੈਦਰਾਬਾਦ ਦੇ ਐਨਐਚ-44 ਉੱਤੇ ਮੁਠਭੇੜ ਹੋਈ ਅਤੇ ਮੁਲਜ਼ਮ ਢੇਰ ਹੋ ਗਏ। ਦੱਸ ਦਈਏ ਕਿ ਇਸ ਵੇਲੇ ਸਾਈਬਰਾਬਾਦ ਪੁਲਿਸ ਦੀ ਕਮਾਨ ਅਜਿਹੇ ਵਿਅਕਤੀ ਦੇ ਹੱਥਾਂ ਵਿਚ ਹੈ ਜੋ ਅਨਕਾਊਂਟਰ ਵਿਚ ਮਾਹਿਰ ਮੰਨੇ ਜਾਂਦੇ ਹਨ। ਸਾਈਬਰਾਬਾਦ ਪੁਲਿਸ ਦੇ ਕਮਿਸ਼ਨਰ ਵੀ.ਸੀ. ਸੱਜਨਰ।
file photo
ਹੈਦਰਾਬਾਦ ਵਿਚੋਂ ਜਦੋਂ ਮਹਿਲਾ ਡਾਕਟਰ ਦਿਸ਼ਾ ( ਬਦਲਿਆ ਹੋਇਆ ਨਾਮ ) ਦੇ ਨਾਲ ਰੇਪ ਅਤੇ ਜਿਊਂਦਾ ਜਲਾਉਂਣ ਦੀ ਘਟਨਾ ਸਾਹਮਣੇ ਆਈ ਤਾਂ ਪੂਰੇ ਦੇਸ਼ ਵਿਚ ਇਸ ਘਟਨਾ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਸੀ। ਪਰ ਅੱਠ ਦਿਨਾਂ ਦੇ ਅੰਦਰ ਪੁਲਿਸ ਨਾਲ ਹੋਈ ਮੁੱਠਭੇੜ ਵਿਚ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਗਿਆ।
file photo
ਤੇਲੰਗਾਨਾ ਦੇ ਵਾਰਂਗਲ ਵਿਚ ਇਸ ਤੋਂ ਪਹਿਲਾਂ ਜਦੋਂ ਇਕ ਕਾਲਜ ਦੀ ਕੁੜੀ ਉੱਤੇ ਤੇਜ਼ਾਬ ਸੁੱਟਿਆ ਗਿਆ ਸੀ ਤਾਂ ਉਦੋਂ ਵੀ ਬਹੁਤ ਵਿਵਾਦ ਹੋਇਆ ਸੀ। ਪਰ ਕੁੱਝ ਸਮੇਂ ਬਾਅਦ ਹੀ ਤਿੰਨੇ ਮੁਲਜ਼ਮਾਂ ਨੂੰ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਗਿਆ। ਇਹ ਮਾਮਲਾ 2008 ਦਾ ਸੀ। ਹਿਰਾਸਤ ਵਿਚ ਰਹਿਣ ਦੇ ਦੌਰਾਨ ਤਿੰਨੋਂ ਮੁਲਜ਼ਮਾਂ ਨੇ ਪੁਲਿਸ ਵਾਲਿਆਂ ਉੱਤੇ ਹਮਲਾ ਕਰ ਦਿੱਤਾ ਸੀ ਪਰ ਬਾਅਦ ਵਿਚ ਇਹ ਮੁਲਜ਼ਮ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ।
file photo
ਸਿਰਫ਼ ਰੇਪ ਦੇ ਆਰੋਪੀ ਹੀ ਨਹੀਂ ਬਲਕਿ ਕਈਂ ਮਾਊਵਾਦੀਆ ਦੇ ਐਨਕਾਊਂਟਰ ਵਿਚ ਵੀ ਵੀ.ਸੀ. ਸੱਜਨਰ ਟੀਮ ਦਾ ਹਿੱਸਾ ਰਹੇ ਸਨ। ਹੈਦਰਾਬਾਦ ਵਿਚ ਬਤੌਰ ਪੁਲਿਸ ਕਮਿਸ਼ਨਰ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਹੀ ਕਮਾਨ ਸੰਭਾਲੀ ਸੀ। ਹਾਲਾਕਿ ਹੁਣ ਇਸ ਐਨਕਾਊਂਟਰ ਦੀ ਮੈਜੀਸਟਰੇਟ ਜਾਂਚ ਹੋਣੀ ਬਾਕੀ ਹੈ। ਕਿਉਂਕਿ ਹਰ ਤਰੀਕੇ ਅਤੇ ਸਬੂਤ ਨਾਲ ਵੇਖਿਆ ਜਾਵੇਗਾ ਕਿ ਐਨਕਾਊਂਟਰ ਕਰਨਾ ਜਰੂਰੀ ਸੀ ਜਾਂ ਨਹੀਂ।