ਕੋਲੰਬੀਆ 'ਚ ਖਿਸਕੀ ਜ਼ਮੀਨ, ਮਲਬੇ 'ਚ ਦੱਬੀ ਬੱਸ, 33 ਲੋਕਾਂ ਦੀ ਮੌਤ

By : GAGANDEEP

Published : Dec 6, 2022, 9:51 am IST
Updated : Dec 6, 2022, 1:09 pm IST
SHARE ARTICLE
photo
photo

ਮ੍ਰਿਤਕਾਂ 'ਚ ਤਿੰਨ ਨਬਾਇਗ ਸ਼ਾਮਲ

 

ਕੋਲੰਬੀਆ ਤੋਂ ਇਕ ਵਾਰ ਫਿਰ ਜ਼ਮੀਨ ਖਿਸਕਣ ਦੀ ਖਬਰ ਸਾਹਮਣੇ ਆਈ ਹੈ। ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਦੋ ਹੋਰ ਵਾਹਨ ਮਲਬੇ ਵਿਚ ਦੱਬੇ ਗਏ, ਜਿਸ ਨਾਲ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਫਸ ਗਏ। ਰਿਸਾਰਾਲਡਾ ਦੇ ਪੱਛਮੀ-ਮੱਧ ਵਿਭਾਗ ਵਿਚ ਪਰੇਰਾ-ਕੁਇਬਦੋ ਹਾਈਵੇਅ 'ਤੇ ਐਤਵਾਰ ਨੂੰ ਹੋਏ ਲੈਂਡਸਲਾਈਡ ਵਿਚ ਕੈਲੀ ਤੋਂ ਯਾਤਰੀਆਂ ਨੂੰ ਕੋਂਡੋਟੋ ਲਿਜਾ ਰਹੀ ਇਕ ਬੱਸ, ਇਕ ਕਾਰ ਅਤੇ ਇਕ ਮੋਟਰਸਾਈਕਲ ਮਲਬੇ ਵਿਚ ਦੱਬੇ ਗਏ। ਕੋਲੰਬੀਆ ਦੇ ਗ੍ਰਹਿ ਮੰਤਰੀ ਅਲਫੋਂਸੋ ਪ੍ਰਦਾ ਨੇ ਦੱਸਿਆ ਕਿ "ਅਸੀਂ 3 ਨਾਬਾਲਗਾਂ ਸਮੇਤ 33 ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਅਸੀਂ 9 ਲੋਕਾਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।" 

ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਅਤੇ ਪੁਏਬਲੋ ਰੀਕੋ ਅਤੇ ਸਾਂਤਾ ਸਿਸਿਲੀਆ ਪਿੰਡਾਂ ਦੇ ਵਿਚਕਾਰ ਇੱਕ ਬੱਸ ਟਕਰਾ ਗਈ। ਇਹ ਘਟਨਾ ਰਾਜਧਾਨੀ ਬੋਗੋਟਾ ਤੋਂ 230 ਕਿਲੋਮੀਟਰ ਦੂਰ ਵਾਪਰੀ। ਰਾਸ਼ਟਰਪਤੀ ਪੈਟਰੋ ਨੇ ਟਵਿੱਟਰ 'ਤੇ ਕਿਹਾ ਕਿ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਤਿੰਨ ਨਾਬਾਲਗ ਵੀ ਸ਼ਾਮਲ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement