
ਪਿੰਡ ਵਾਲਿਆਂ ਨੇ ਪਸ਼ੂ ਪਾਲਕ ਤੇ ਮੱਝ ਨੂੰ ਹਾਰ ਪਾ ਕੇ ਕੀਤਾ ਸਨਮਾਨਿਤ
A buffalo won a tractor by giving 22 liters of milk in a three-day cattle fair:ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ ਨੇ ਪੰਜਾਬ ਦੇ ਧਨੌਲਾ ਵਿਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿੱਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ ਇੱਕ ਟਰੈਕਟਰ ਜਿੱਤਿਆ। ਇਸ ਪ੍ਰਾਪਤੀ 'ਤੇ ਸਰਪੰਚ ਵਕੀਲ ਕੁਮਾਰ ਨੇ ਟੋਲ ਪਲਾਜ਼ਾ 'ਤੇ ਪਸ਼ੂ ਪਾਲਕ ਅਤੇ ਮੱਝ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਫ਼ਲੇ ਸਮੇਤ ਪਿੰਡ ਪੁੱਜਿਆ |
ਇਹ ਵੀ ਪੜ੍ਹੋ: Farah Khan: ਦਰਬਾਰ ਸਾਹਿਬ ਆ ਕੇ ਮਨ ਨੂੰ ਮਿਲਦਾ ਸਕੂਨ- ਬਾਲੀਵੁੱਡ ਅਦਾਕਾਰਾ ਫ਼ਰਾਹ ਖ਼ਾਨ
ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਕ ਅਮਿਤ ਢਾਂਡਾ ਵਾਸੀ ਚਿਕਨਵਾਸ ਨੇ ਦੱਸਿਆ ਕਿ ਉਹ ਪੰਜਾਬ ਦੇ ਧਨੌਲਾ 'ਚ ਤਿੰਨ ਰੋਜ਼ਾ ਪਸ਼ੂ ਮੇਲੇ 'ਚ ਆਪਣੀ ਮੁਰਾਹ ਨਸਲ ਦੀਆਂ ਮੱਝ ਲੈ ਕੇ ਪਹੁੰਚੇ ਸਨ। ਜਿੱਥੇ ਹਜ਼ਾਰਾਂ ਪਸ਼ੂਆਂ ਨੇ ਸ਼ਮੂਲੀਅਤ ਕੀਤੀ। ਇਸ ਪਸ਼ੂ ਮੇਲੇ ਵਿੱਚ ਵੱਧ ਤੋਂ ਵੱਧ ਦੁੱਧ ਕੱਢਣ ਦਾ ਮੁਕਾਬਲਾ ਕਰਵਾਇਆ ਗਿਆ। ਉਸ ਦੀ ਮੁਰਾਹ ਨਸਲ ਦੀ ਮੱਝ ਨੇ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ਲਈ ਫਾਰਮਟਰੈਕ ਟਰੈਕਟਰ ਇਨਾਮ ਵਜੋਂ ਦਿੱਤਾ ਗਿਆ।
ਇਹ ਵੀ ਪੜ੍ਹੋ: Health news: ਬਲੱਡ ਸ਼ੂਗਰ ਕੰਟਰੋਲ ’ਚ ਕਰਨ ਲਈ ਅਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰੋ ਨਿੰਬੂ ਦਾ ਅਚਾਰ
ਇਹ ਕਾਰਨਾਮਾ ਕਰਕੇ ਅਮਿਤ ਢਾਂਡਾ ਦੀ ਮੱਝ ਨੇ ਪਿੰਡ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਸਰਪੰਚ ਦੇ ਨੁਮਾਇੰਦੇ ਵਕੀਲ ਕੁਮਾਰ ਨੇ ਲੰਢੀ ਚਿਕਨਵਾਸ ਟੋਲ ਪਲਾਜ਼ਾ ’ਤੇ ਪਹੁੰਚ ਕੇ ਪਸ਼ੂ ਪਾਲਕ ਅਮਿਤ ਢੰਡਾ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਫ਼ਲੇ ਸਮੇਤ ਪਿੰਡ ਲੈ ਕੇ ਆਏ।