
ਇਨਸਾਨਾਂ ਚ ਨਹੀਂ ਫੈਲ ਸਕਦਾ ਬਰਡ ਫਲੂ...
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਹਾ ਹੈ ਕਿ ਭਾਰਤ ਵਿਚ ਇਨਸਾਨਾਂ ‘ਚ ਬਰਡ ਫਲੂ ਦੇ ਲਾਗ ਦੀ ਸੰਭਾਵਨਾ ਨਹੀਂ ਹੈ। ਕਿਸੇ ਤਰ੍ਹਾਂ ਘਬਰਾਉਣ ਦੀ ਜਰੂਰਤ ਨਹੀਂ ਹੈ। ਹੁਣ ਤੱਕ ਜਿਹੜੇ ਰਾਜਾਂ ‘ਚ ਬਰਡ ਫਲੂ ਦੇ ਮਾਮਲੇ ਪਾਏ ਗਏ ਹਨ, ਉਹ ਸਥਾਨਕ ਪੱਧਰ ਦੇ ਹੀ ਹਨ। ਪਸ਼ੂਪਾਲਣ ਰਾਜ ਮੰਤਰੀ ਰਾਜੀਵ ਬਾਲਿਯਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ 4 ਰਾਜਾਂ ਵਿਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
Bird Flu
ਉਨ੍ਹਾਂ ਕਿਹਾ ਕਿ ਕਿਸੇ ਹੋਰ ਪਾਸਿਓ ਸਰਕਾਰ ਨੂੰ ਏਵਿਅਨ ਇਨਫਲੂਇੰਜਾ ਦੇ ਨਵੇਂ ਮਾਮਲਿਆਂ ਦੀ ਰਿਪੋਰਟ ਨਹੀਂ ਮਿਲੀ ਹੈ। ਦੇਸ਼ ‘ਚ ਹੁਣ ਤੱਕ ਏਵੀਅਨ ਇਨਫਲੂਇੰਜਾ ਦੇ ਮਾਮਲੇ ਸਥਾਨਕ ਪੱਧਰ ‘ਤੇ ਹੀ ਮਿਲੇ ਹਨ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ‘ਚ ਮਦਦ ਮਿਲੀ ਹੈ। ਬਾਲਿਯਾਨ ਮੁਤਾਬਿਕ, ਕੁਝ ਰਾਜਾਂ ਵਿਚ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੀ ਰਿਪੋਰਟ ਹਾਲੇ ਨਹੀਂ ਆਈ ਹੈ।
Bird Flu
ਲੋਕਾਂ ‘ਚ ਇਸ ਬਿਮਾਰੀ ਨੂੰ ਲੈ ਚਿਕਨ ਅਤੇ ਅੰਡਿਆਂ ਦੇ ਭਾਅ ਹੇਠ ਡਿੱਗੇ ਹਨ। ਹਾਲਾਂਕਿ ਹੁਣ ਤੱਕ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਮੁਰਗੀ ਜਾਂ ਹੋਰ ਪੋਲਟਰੀ ਫਾਰਮਾਂ ‘ਚ ਬਰਡ ਫਲੂ ਦਾ ਕੋਈ ਮਾਮਲਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਏਵੀਅਨ ਇੰਨਫਲੂਇੰਜਾ ਦਾ ਇਨਸਾਨਾਂ ‘ਚ ਫੈਲਣਾ ਭਾਰਤ ‘ਚ ਸੰਭਵ ਨਹੀਂ ਹੈ ਕਿਉਂਕਿ ਦੇਸ਼ ਵਿਚ ਅੰਡੇ ਜਾਂ ਹੋਰ ਪੋਲਟਰੀ ਫਾਰਮ ਉਬਾਲ ਕੇ ਜਾਂ ਚੰਗੀ ਤਰ੍ਹਾਂ ਪਕਾ ਕੇ ਖਾਏ ਜਾਂਦੇ ਹਨ।
ਦਿੱਲੀ ਸਰਕਾਰ ਨੇ ਰੈਪਿਡ ਰਿਸਪਾਂਸ ਟੀਮਾਂ ਬਣਾਈਆਂ
Bird Flu Test
ਦਿੱਲੀ ਦੇ ਨੇੜੇ ਵੀ ਬਰਡ ਫਲੂ ਦੇ ਮਾਮਲੇ ਮਿਲਣ ਨਾਲ ਰਾਜ ਸਰਕਾਰ ਚੌਕਸ ਹੋ ਗਈ ਹੈ। ਦਿੱਲੀ ਸਰਕਾਰ ਦੇ ਪਸ਼ੂਪਾਲਣ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਵਿਚ ਕਿਸੇ ਵੀ ਬਰਡ ਫਲੂ ਦੇ ਖਤਰੇ ਨਾਲ ਨਿਪਟਣ ਦੇ ਲਈ ਤਿਆਰ ਹੈ ਪਰ 11 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਹੈ। ਇਨ੍ਹਾਂ ਰੈਪਿਡ ਰਿਸਪਾਂਸ ਟੀਮਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਦਿੱਲੀ ਦੇ ਬਰਡ ਸੈਂਚਰੀ, ਚਿੜਿਆਘਰ ਜਾਂ ਜਿਨ੍ਹਾਂ ਇਲਾਕਿਆਂ ਵਿਚ ਬੱਤਖ ਦੀ ਸੰਖਿਆ ਜ਼ਿਆਦਾ ਹੈ, ਉਥੇ ਨਜ਼ਰ ਰੱਖੀ ਜਾਵੇ।