
ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 354, 509 ਅਤੇ ਭਾਰਤੀ ਹਵਾਬਾਜ਼ੀ ਐਕਟ ਦੀ ਧਾਰਾ 23 ਤਹਿਤ ਕੇਸ ਦਰਜ ਕੀਤਾ ਗਿਆ
ਨਵੀਂ ਦਿੱਲੀ- ਕੁੱਝ ਦਿਨ ਏਅਰ ਇੰਡੀਆ ਜਹਾਜ਼ ਵਿਚ ਇੱਕ ਬਜ਼ੁਰਗ ਔਰਤ ’ਤੇ ਪਿਸ਼ਾਬ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਮਹਿਲਾ ਨੇ ਸ਼ਿਕਾਇਤ ਵੀ ਦਿੱਤੀ ਸੀ। ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ ਆਰੋਪੀ ਵਿਅਕਤੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਦੀ ਪਛਾਣ ਸ਼ੰਕਰ ਮਿਸ਼ਰਾ ਵਜੋਂ ਹੋਈ ਹੈ ਜਿਸ ਨੂੰ ਸ਼ੁੱਕਰਵਾਰ ਨੂੰ ਕਾਬੂ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਔਰਤ ਨਿਊਯਾਰਕ ਤੋਂ 26 ਨਵੰਬਰ ਨੂੰ ਦਿੱਲੀ ਆ ਰਹੀ ਸੀ ਕਿ ਏਅਰ ਇੰਡੀਆ ਜਹਾਜ਼ ਵਿਚ ਇਕ ਵਿਅਕਤੀ ਨੇ ਬਜ਼ੁਰਗ ਮਹਿਲਾ ’ਤੇ ਪਿਸ਼ਾਬ ਕਰ ਦਿੱਤਾ ਸੀ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਦੇ ਕਹਿਣ ’ਤੇ LOC ਜਾਰੀ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਏਅਰ ਇੰਡੀਆ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਹੈਰਾਨ ਕਰਨ ਵਾਲੇ ਮਾਮਲੇ 'ਚ ਐੱਫ.ਆਈ.ਆਰ. ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354, 509 ਅਤੇ ਭਾਰਤੀ ਹਵਾਬਾਜ਼ੀ ਐਕਟ ਦੀ ਧਾਰਾ 23 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਪੀੜਤ ਔਰਤ ਅਤੇ ਮੁਲਜ਼ਮ ਦੋਵੇਂ ਦਿੱਲੀ ਵਿੱਚ ਨਹੀਂ ਰਹਿੰਦੇ ਹਨ।