
ਮੰਤਰੀ ਨੇ ਕਿਹਾ ਕਿ ਦੇਸ਼ ਇਸ ਸਾਲ ਸਵਦੇਸ਼ੀ ਤੌਰ 'ਤੇ ਵਿਕਸਤ 4ਜੀ ਅਤੇ 5ਜੀ ਤਕਨਾਲੋਜੀਆਂ ਨੂੰ ਲਾਗੂ ਹੁੰਦੇ ਦੇਖੇਗਾ।
ਨਵੀਂ ਦਿੱਲੀ: ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਸਾਲ 2023 ਵਿਚ ਡਿਜੀਟਲ ਟੈਕਨਾਲੋਜੀ ਦੀ ਮਦਦ ਨਾਲ ਰੇਹੜੀ-ਫੜ੍ਹੀ ਵਾਲਿਆਂ ਨੂੰ 5,000 ਰੁਪਏ ਤੱਕ ਦੀ ਮਾਈਕ੍ਰੋ ਕ੍ਰੈਡਿਟ ਸਹੂਲਤ ਪ੍ਰਦਾਨ ਕਰਨ 'ਤੇ ਵਿਸ਼ੇਸ਼ ਜ਼ੋਰ ਦੇਵੇਗੀ।
ਇਹ ਵੀ ਪੜ੍ਹੋ: ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ’ਤੇ MP ਰਵਨੀਤ ਬਿੱਟੂ ਦਾ ਟਵੀਟ, “9 ਮਹੀਨਿਆਂ 'ਚ 2 ਭ੍ਰਿਸ਼ਟ ਮੰਤਰੀ ਆਊਟ”
ਵੈਸ਼ਨਵ ਨੇ ਡਿਜੀਟਲ ਇੰਡੀਆ ਅਵਾਰਡ ਵੰਡ ਸਮਾਰੋਹ ਵਿਚ ਕਿਹਾ, "2023 ਵਿਚ, 3,000 ਰੁਪਏ ਤੋਂ 5,000 ਰੁਪਏ ਦੀ ਰੇਂਜ ਵਿਚ ਸਟ੍ਰੀਟ ਵਿਕਰੇਤਾਵਾਂ ਦੀਆਂ ਛੋਟੀਆਂ ਲੋਨ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਸਰਲ ਤਰੀਕੇ ਨਾਲ ਕ੍ਰੈਡਿਟ ਸੁਵਿਧਾਵਾਂ ਪ੍ਰਦਾਨ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।"
ਇਹ ਵੀ ਪੜ੍ਹੋ: ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਡਰੱਗ ਕਾਰਟੇਲ ਕਿੰਗਪਿਨ ਹੈਰੋਇਨ ਸਣੇ ਗ੍ਰਿਫਤਾਰ
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਨਾਗਰਿਕ ਨੂੰ ਡਿਜੀਟਲ ਤਰੀਕੇ ਨਾਲ ਜੋੜਨ ਲਈ 4ਜੀ ਅਤੇ 5ਜੀ ਟੈਲੀਕਾਮ ਸੇਵਾਵਾਂ ਨੂੰ ਦੇਸ਼ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਣ ਲਈ ਲਗਭਗ 52,000 ਕਰੋੜ ਰੁਪਏ ਅਲਾਟ ਕੀਤੇ ਹਨ। ਮੰਤਰੀ ਨੇ ਕਿਹਾ ਕਿ ਦੇਸ਼ ਇਸ ਸਾਲ ਸਵਦੇਸ਼ੀ ਤੌਰ 'ਤੇ ਵਿਕਸਤ 4ਜੀ ਅਤੇ 5ਜੀ ਤਕਨਾਲੋਜੀਆਂ ਨੂੰ ਲਾਗੂ ਹੁੰਦੇ ਦੇਖੇਗਾ।
ਇਹ ਵੀ ਪੜ੍ਹੋ: ਉਡਾਣ ਵਿਚ ਮਹਿਲਾ ’ਤੇ ਪਿਸ਼ਾਬ ਕਰਨ ਦਾ ਮਾਮਲਾ: ਦਿੱਲੀ ਪੁਲਿਸ ਨੇ ਵਿਅਕਤੀ ਨੂੰ ਬੈਂਗਲੁਰੂ ਤੋਂ ਕੀਤਾ ਗ੍ਰਿਫ਼ਤਾਰ
ਉਹਨਾਂ ਕਿਹਾ ਕਿ ਭਾਰਤ ਨੂੰ ਤਕਨਾਲੋਜੀ ਦੇ ਖੇਤਰ ਵਿਚ ਆਤਮ-ਨਿਰਭਰ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਸੁਪਨੇ ਅਨੁਸਾਰ ਦੇਸ਼ ਵਿਚ ਬਹੁਤ ਜਲਦੀ ਇਲੈਕਟ੍ਰਾਨਿਕ ਚਿੱਪ ਬਣਾਉਣ ਦਾ ਪਲਾਂਟ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਸਟਰੀਟ ਵਿਕਰੇਤਾ ਆਤਮਨਿਰਭਰ ਨਿਧੀ (SVANidhi) ਸਕੀਮ ਨੂੰ ਜੂਨ 2020 ਵਿਚ ਇੱਕ ਮਾਈਕਰੋ-ਕ੍ਰੈਡਿਟ ਸਹੂਲਤ ਵਜੋਂ ਲਾਂਚ ਕੀਤਾ ਗਿਆ ਸੀ। ਇਸ ਸਕੀਮ ਦਾ ਉਦੇਸ਼ ਕੋਵਿਡ-19 ਮਹਾਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਸਟ੍ਰੀਟ ਵਿਕਰੇਤਾਵਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ।