ਉੱਤਰਾਖੰਡ: ਜੋਸ਼ੀਮਠ ਵਿੱਚ ਖਿਸਕ ਰਹੀ ਜ਼ਮੀਨ: 500 ਤੋਂ ਵੱਧ ਘਰਾਂ ਵਿੱਚ ਆਈਆਂ ਤਰੇੜਾਂ
Published : Jan 7, 2023, 11:03 am IST
Updated : Jan 7, 2023, 11:03 am IST
SHARE ARTICLE
Uttarakhand: Landslides in Joshimath: More than 500 houses cracked
Uttarakhand: Landslides in Joshimath: More than 500 houses cracked

ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਾਇਦ ਸੁਰੰਗ ਵਿੱਚ ਗੈਸ ਬਣ ਰਹੀ ਹੈ, ਜੋ ਉੱਪਰ ਵੱਲ ਦਬਾਅ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਜ਼ਮੀਨ ਧੱਸ ਰਹੀ ਹੈ।

 

 ਜੋਸ਼ੀ ਮੱਠ - ਉਤਰਾਖੰਡ ਦੇ ਜੋਸ਼ੀ ਮੱਠ ’ਚ  ਜ਼ਮੀਨ ਖਿਸਕਣ ਕਾਰਨ 561 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਜੋਸ਼ੀਮਠ ਤੋਂ ਹੁਣ ਤੱਕ ਕੁੱਲ 66 ਪਰਿਵਾਰ ਘਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ ਭੱਜ ਚੁੱਕੇ ਹਨ।

50,000 ਦੀ ਆਬਾਦੀ ਵਾਲੇ ਸ਼ਹਿਰ ਵਿੱਚ ਦਿਨ ਤਾਂ ਲੰਘਦਾ ਹੈ ਪਰ ਰਾਤ ਰੁਕ ਜਾਂਦੀ ਹੈ। ਧਰਤੀ ਹੇਠਲੇ ਪਾਣੀ ਦਾ ਲਗਾਤਾਰ ਰਿਸਾਅ ਹੋ ਰਿਹਾ ਹੈ। 
ਕੜਾਕੇ ਦੀ ਠੰਢ ਵਿੱਚ ਲੋਕ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਉਨ੍ਹਾਂ ਨੂੰ ਡਰ ਹੈ ਕਿ ਘਰ ਕਿਸੇ ਵੀ ਸਮੇਂ ਡਿੱਗ ਸਕਦਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਸ਼ਨੀਵਾਰ ਨੂੰ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਜੋਸ਼ੀਮਠ ਦਾ ਦੌਰਾ ਕਰਨਗੇ। ਸਭ ਤੋਂ ਵੱਧ ਪ੍ਰਭਾਵ ਜੋਸ਼ੀਮਠ ਦੇ ਰਵੀਗ੍ਰਾਮ, ਗਾਂਧੀਨਗਰ ਅਤੇ ਸੁਨੀਲ ਵਾਰਡਾਂ ਵਿੱਚ ਹੈ। ਇਹ ਸ਼ਹਿਰ 4,677 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। 

ਹੈਰਾਨੀ ਦੀ ਗੱਲ ਹੈ ਕਿ ਅਜਿਹਾ ਪਿਛਲੇ 13 ਸਾਲਾਂ ਤੋਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੀਐਮ ਧਾਮੀ ਨੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਖ਼ਤਰੇ ਵਾਲੇ ਖੇਤਰ ਨੂੰ ਤੁਰੰਤ ਖਾਲੀ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਸੁਰੱਖਿਅਤ ਥਾਂ ’ਤੇ ਵੱਡਾ ਮੁੜ ਵਸੇਬਾ ਕੇਂਦਰ ਬਣਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਖਤਰਨਾਕ ਘਰਾਂ ਵਿੱਚ ਰਹਿ ਰਹੇ 600 ਪਰਿਵਾਰਾਂ ਨੂੰ ਤੁਰੰਤ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਜਿਨ੍ਹਾਂ ਪਰਿਵਾਰਾਂ ਦੇ ਘਰ ਰਹਿਣ ਦੇ ਲਾਇਕ ਨਹੀਂ ਹਨ ਜਾਂ ਨੁਕਸਾਨੇ ਗਏ ਹਨ।

ਇਨ੍ਹਾਂ ਹਾਲਾਤਾਂ ਲਈ ਸੁਰੰਗ ਅਤੇ ਚਾਰਧਾਮ ਆਲ-ਮੌਸਮ ਸੜਕ ਨਿਰਮਾਣ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮਲਬਾ ਸੁਰੰਗ ਵਿੱਚ ਵੜ ਗਿਆ ਸੀ। ਹੁਣ ਸੁਰੰਗ ਬੰਦ ਹੈ। ਪ੍ਰਾਜੈਕਟ ਦੀ 16 ਕਿਲੋਮੀਟਰ ਲੰਬੀ ਸੁਰੰਗ ਜੋਸ਼ੀਮੱਠ ਦੇ ਹੇਠਾਂ ਤੋਂ ਲੰਘ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਾਇਦ ਸੁਰੰਗ ਵਿੱਚ ਗੈਸ ਬਣ ਰਹੀ ਹੈ, ਜੋ ਉੱਪਰ ਵੱਲ ਦਬਾਅ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਜ਼ਮੀਨ ਧੱਸ ਰਹੀ ਹੈ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement