ਗਰੁੱਪ ਐਸ.ਈ.ਬੀ. ਇੰਡੀਆ ’ਚ ਮਾਰਕੀਟਿੰਗ ਡਾਇਰੈਕਟਰ ਦੇ ਤੌਰ ਉਤੇ ਸ਼ਾਮਲ ਹੋਈ ਜਸਜੀਤ ਕੌਰ ਕੰਪਨੀ ਦੇ ਸਮੁੱਚੇ ਕਾਰੋਬਾਰੀ ਪ੍ਰਦਰਸ਼ਨ ਨੂੰ ਵਧਾਉਣ
ਨਵੀਂ ਦਿੱਲੀ : ਗ੍ਰਹਿ ਅਤੇ ਰਸੋਈ ਉਪਕਰਣ ਬਣਾਉਣ ਵਾਲੀ ਕੰਪਨੀ ‘ਗਰੁੱਪ ਐਸ.ਈ.ਬੀ. ਇੰਡੀਆ’ ਨੇ ਜਸਜੀਤ ਕੌਰ ਨੂੰ ਅਪਣਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ 2020 ’ਚ ਗਰੁੱਪ ਐਸ.ਈ.ਬੀ. ਇੰਡੀਆ ’ਚ ਮਾਰਕੀਟਿੰਗ ਡਾਇਰੈਕਟਰ ਦੇ ਤੌਰ ਉਤੇ ਸ਼ਾਮਲ ਹੋਈ ਜਸਜੀਤ ਕੌਰ ਕੰਪਨੀ ਦੇ ਸਮੁੱਚੇ ਕਾਰੋਬਾਰੀ ਪ੍ਰਦਰਸ਼ਨ ਨੂੰ ਵਧਾਉਣ, ਵੱਖ-ਵੱਖ ਸ਼੍ਰੇਣੀਆਂ ’ਚ ਅਪਣੀ ਮਾਰਕੀਟ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਤੇ ਲਾਭਦਾਇਕ ਵਿਕਾਸ ਨੂੰ ਤੇਜ਼ ਕਰਨ ਲਈ ਜ਼ਿੰਮੇਵਾਰ ਹੋਵੇਗੀ।
ਪਿਛਲੇ ਸਾਲ ਹੀ ਕੌਰ ਨੂੰ ਉਪ ਪ੍ਰਧਾਨ, ਸੇਲਜ਼ (ਈ-ਕਾਮਰਸ, ਮਾਡਰਨ ਟ੍ਰੇਡ ਅਤੇ ਹੋਰ ਚੈਨਲ) ਬਣਾਇਆ ਗਿਆ ਸੀ, ਜਿਸ ਵਿਚ ਵੰਡ ਦੀ ਚੌੜਾਈ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਨੂੰ ਤੇਜ਼ ਕਰਨ ਦੀ ਸਿੱਧੀ ਜ਼ਿੰਮੇਵਾਰੀ ਲਈ ਗਈ ਸੀ।
ਗਰੁੱਪ ਐਸ.ਈ.ਬੀ. ਇੰਡੀਆ ਫਰਾਂਸੀਸੀ ਬਹੁ-ਕੌਮੀ ‘ਗਰੁੱਪ ਐਸ.ਈ.ਬੀ.’ ਦੀ ਭਾਰਤੀ ਸਹਾਇਕ ਕੰਪਨੀ ਹੈ ਜੋ 150 ਤੋਂ ਵੱਧ ਦੇਸ਼ਾਂ ਵਿਚ ਮੌਜੂਦ ਹੈ। ਭਾਰਤ ’ਚ, ਗਰੁੱਪ ਐਸ.ਈ.ਬੀ. ਦੋ ਪ੍ਰਮੁੱਖ ਬ੍ਰਾਂਡਾਂ ਦਾ ਸੰਚਾਲਨ ਕਰਦਾ ਹੈ - ਰਸੋਈ ਉਪਕਰਣਾਂ ਵਿਚ ਮਹਾਰਾਜਾ ਵ੍ਹਾਈਟਲਾਈਨ, ਅਤੇ ਖਾਣਾ ਪਕਾਉਣ ਤੇ ਘਰੇਲੂ ਉਪਕਰਣਾਂ ਦੀ ਇਕ ਸ਼੍ਰੇਣੀ ਟੇਫਲ। ਕੌਰ ਨੇ ਭਾਰਤ ਵਿਚ ਟੇਫਲ ਦੀ ਸ਼ੁਰੂਆਤ ਅਤੇ ਵਿਸਥਾਰ ਦੀ ਅਗਵਾਈ ਕੀਤੀ ਸੀ ਅਤੇ ਦੇਸ਼ ਵਿਚ ਸਮੂਹ ਦੇ ਕਾਰੋਬਾਰ ਨੂੰ ਵਧਾਉਣ ਵਿਚ ਸਹਾਇਤਾ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਸੀ। (ਪੀਟੀਆਈ)
