
ਦਿੱਲੀ ਹਾਈਕੋਰਟ ਨੇ ਦੋ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਨੂੰ ਟੂ ਜੀ ਮਾਮਲੇ 'ਚ ਉਨ੍ਹਾਂ ਨੂੰ ਦੋਸ਼ਮੁਕਤ ਕੀਤੇ ਜਾਣ ਦੇ ਖਿਲਾਫ ਈਡੀ ਦੀ ਮੰਗ 'ਤੇ ਜਵਾਬ ਦੇਣ ਲਈ ਸਮਾਂ...
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਦੋ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਨੂੰ ਟੂ ਜੀ ਮਾਮਲੇ 'ਚ ਉਨ੍ਹਾਂ ਨੂੰ ਦੋਸ਼ਮੁਕਤ ਕੀਤੇ ਜਾਣ ਦੇ ਖਿਲਾਫ ਈਡੀ ਦੀ ਮੰਗ 'ਤੇ ਜਵਾਬ ਦੇਣ ਲਈ ਸਮਾਂ ਮੰਗੇ ਜਾਣ 'ਤੇ ਹਰ ਇਕ ਨੂੰ ਤਿੰਨ-ਤਿੰਨ ਹਜ਼ਾਰ ਬੂਟੇ ਲਗਾਉਣ ਦਾ ਬੁੱਧਵਾਰ ਨੂੰ ਆਦੇਸ਼ ਦਿਤਾ।
Delhi High Court
ਜਸਟਿਸ ਨਜ਼ਮੀ ਵਜੀਰੀ ਨੇ ਸਵਾਨ ਟੈਲੀਕਾਮ ਪ੍ਰਾਈਵੇਟ ਲਿਮਿਟਡ ਦੇ ਪ੍ਰਮੋਟਰ ਸ਼ਾਹਿਦ ਬਲਵਾ, ਕੁਸੇਗਾਂਵ ਫਰੂਟਸ ਐਂਡ ਵੇਜ਼ੀਟੇਬਲਸ ਪ੍ਰਾਈਵੇਟ ਲਿਮਿਟਡ ਦੇ ਨਿਦੇਸ਼ਕ ਰਾਜੀਵ ਅੱਗਰਵਾਲ ਅਤੇ ਕੰਪਨੀਆਂ- ਡਾਇਨਮਿਕ ਰਿਏਲਿਟੀ, ਡੀਬੀ ਰਿਏਲਿਟੀ ਲਿਮਿਟੇਡ ਅਤੇ ਨਿਹਾਰ ਕੰਸਟਰਕਸ਼ੰਸ ਪ੍ਰਾਇਵੇਟ ਲਿਮਿਟੇਡ ਨੂੰ ਜਵਾਬ ਦੇਣ ਲਈ ਇਕ ਅੰਤਮ ਮੌਕਾ ਪ੍ਰਦਾਨ ਕੀਤਾ।
Delhi High Court
ਨਿਊਜ ਏਜੰਸੀ ਅਨੁਸਾਰ ਹਾਈਕੋਰਟ ਨੇ ਇਨ੍ਹਾਂ ਨੂੰ ਦੱਖਣ ਦਿੱਲੀ ਖੇਤਰ ਵਿਚ ਬੂਟੇ ਲਗਾਉਣ ਲਈ ਸਬੰਧਤ ਜੰਗਲ ਵਿਭਾਗ ਦੇ ਅਧਿਕਾਰੀ ਤੋਂ15 ਫਰਵਰੀ ਨੂੰ ਮੁਲਾਕਾਤ ਕਰਨ ਦਾ ਨਿਰਦੇਸ਼ ਦਿਤਾ ਹੈ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਟੈਲੀਕਾਮ ਮੰਤਰੀ ਏ.ਰਾਜਾ ਅਤੇ ਦਰਮੁਕ ਸੰਸਦ ਕਨਿਮੋਝੀ ਸਮੇਤ ਦੋ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਨੂੰ ਦੋਸ਼ਮੁਕਤ ਕਰ ਦਿਤਾ ਸੀ। ਦੱਸ ਦਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ।