
ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੇ ਘਾਟੇ-ਵਾਧੇ ਦੇ ਦੌਰਾਨ ਵਿਆਹ-ਸ਼ਾਦੀ ਦੀ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ....
ਨਵੀਂ ਦਿੱਲੀ : ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੇ ਘਾਟੇ-ਵਾਧੇ ਦੇ ਦੌਰਾਨ ਵਿਆਹ-ਸ਼ਾਦੀ ਦੀ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਬੁਧਵਾਰ ਨੂੰ ਸੋਨਾ 25 ਰੁਪਏ ਫਿਸਲ ਕੇ 34,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਚਾਂਦੀ ਵੀ 320 ਰੁਪਏ ਫਿਸਲ ਕੇ 41,380 ਰੁਪਏ 'ਤੇ ਆ ਗਈ ਹੈ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 0.22 ਡਾਲਰ ਦੀ ਤੇਜ਼ੀ ਦੇ ਨਾਲ 1,314.95 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀGold & Silver
0.1 ਫੀਸਦੀ ਦੀ ਗਿਰਾਵਟ 'ਚ 1,319.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦਾ ਬਾਸਕੇਟ 'ਚ ਡਾਲਰ ਦੇ ਸਥਿਰ ਰਹਿਣ ਨਾਲ ਪੀਲੀ ਧਾਤੂ ਦਬਾਅ 'ਚ ਰਹੀ ਹੈ। (ਭਾਸ਼ਾ)