ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਅਹੁਦਾ ਸੰਭਾਲ ਲਿਆ
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਅਹੁਦਾ ਸੰਭਾਲ ਲਿਆ ਅਤੇ ਇਸ ਦੌਰਾਨ ਪਾਰਟੀ ਕਾਰਕੁਨਾਂ ਨੇ ਉਨ੍ਹਾਂ ਦੀ ਹਮਾਇਤ 'ਚ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਹਾਲ ਹੀ 'ਚ ਉਨ੍ਹਾਂ ਨੂੰ ਜਨਰਲ ਸਕੱਤਰ-ਇੰਚਾਰਜ (ਪੂਰਬੀ ਉੱਤਰ ਪ੍ਰਦੇਸ਼) ਨਿਯੁਕਤ ਕੀਤਾ ਗਿਆ ਹੈ। ਪ੍ਰਿਅੰਕਾ ਸ਼ਾਮ ਲਗਭਗ ਸਾਢੇ ਚਾਰ ਵਜੇ ਅਕਬਰ ਰੋਡ ਸਥਿਤ ਕਾਂਗਰਸ ਦੇ ਹੈੱਡਕੁਆਰਟਰ 'ਚ ਪੁੱਜੀ। ਉਨ੍ਹਾਂ ਦੇ ਕਾਂਗਰਸ ਹੈੱਡਕੁਆਰਟਰ ਪੁੱਜਣ ਦੇ ਨਾਲ ਹੀ ਵੱਡੀ ਗਿਣਤੀ 'ਚ ਕਾਂਗਰਸ ਕਾਰਕੁਨ ਉਥੇ ਇਕੱਠੇ ਹੋ ਗਏ ਅਤੇ 'ਪ੍ਰਿਅੰਕਾ ਗਾਂਧੀ ਜ਼ਿੰਦਾਬਾਦ', 'ਪ੍ਰਿਅੰਕਾ ਨਹੀਂ ਇਹ ਆਂਧੀ ਹੈ,
ਦੂਜੀ ਇੰਦਰਾ ਗਾਂਧੀ ਹੈ', 'ਪ੍ਰਿਅੰਕਾ ਗਾਂਧੀ ਆਈ ਹੈ, ਨਵੀਂ ਰੌਸ਼ਨੀ ਲਿਆਈ ਹੈ' ਦੇ ਨਾਹਰੇ ਲਾਉਣ ਲੱਗੇ। ਉਹ ਲਗਭਗ 15 ਮਿੰਟਾਂ ਤਕ ਕਾਂਗਰਸ ਹੈੱਡਕੁਆਰਟਰ
Rahul Gandhi and Priyanka Gandhi 'ਚ ਰੁਕੀ ਅਤੇ ਇਸ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ਤੋਂ ਪਾਰਟੀ ਦੇ ਸਥਾਨਕ ਆਗੂਆਂ ਅਤੇ ਕਾਰਕੁਨਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਗੋਰਖਪੁਰ ਦੇ ਇਕ ਸਥਾਨਕ ਕਾਂਗਰਸ ਆਗੂ ਨੇ ਕਿਹਾ, ''ਪ੍ਰਿਅੰਕਾ ਜੀ ਨੇ ਸਾਨੂੰ ਗੋਰਖਪੁਰ ਅਤੇ ਆਸਪਾਸ ਦੇ ਇਲਾਕਿਆਂ 'ਚ ਪਾਰਟੀ ਦੇ ਸੰਗਠਨ ਦੀ ਸਥਿਤੀ ਬਾਰੇ ਪੁਛਿਆ। ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਪੂਰੀ ਤਾਕਤ ਨਾਲ ਲੱਗ ਜਾਈਏ।'' ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਜਯੋਤੀਰਾਦਿਤਿਆ ਸਿੰਧੀਆ ਨੇ ਵੀ ਪਾਰਟੀ ਦਫ਼ਤਰ ਪਹੁੰਚ ਕੇ ਕੰਮਕਾਜ ਸੰਭਾਲਿਆ। (ਪੀਟੀਆਈ)
