
ਛੇ ਲੋਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਝੁਲਸੇ
ਹਰਿਆਣਾ: ਹਰਿਆਣਾ ਦੇ ਰੋਹਤਕ ਵਿੱਚ ਇੱਕ ਸਮਾਜਿਕ ਸਮਾਗਮ ਦੌਰਾਨ ਅਚਾਨਕ ਏਅਰ ਬੈਲੂਨ ਫਟ ਗਿਆ। ਗੁਬਾਰੇ ਵਿਚ ਹੋਏ ਧਮਾਕੇ ਤੋਂ ਬਾਅਦ ਲਗਭਗ ਛੇ ਲੋਕ ਅੱਗ ਨਾਲ ਝੁਲਸ ਗਏ। ਹਰਿਆਣਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਅਤੇ ਰੋਹਤਕ ਭਾਜਪਾ ਦੇ ਜ਼ਿਲ੍ਹਾ ਖਜ਼ਾਨਚੀ ਵੀ ਝੁਲਸ ਜਾਣ ਦੀ ਖ਼ਬਰ ਹੈ।
accident at BJP function in Rohtak,
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੋਹਤਕ ਤੋਂ ਸੰਸਦ ਮੈਂਬਰ ਡਾ: ਅਰਵਿੰਦ ਸ਼ਰਮਾ ਦੀ ਪਤਨੀ, ਬੇਟੀ ਅਤੇ ਮੇਅਰ ਮਨਮੋਹਨ ਗੋਇਲ ਅਤੇ ਉਦਯੋਗਪਤੀ ਰਾਜੇਸ਼ ਜੈਨ ਵੀ ਮੌਜੂਦ ਸਨ। ਭਾਜਪਾ ਨੇਤਾਵਾਂ ਦੇ ਵਾਲ ਅਤੇ ਚਿਹਰੇ ਝੁਲਸ ਗਏ ਹਨ।
ਕਈ ਪੱਤਰਕਾਰਾਂ ਦੇ ਵੀ ਝੁਲਸਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ 85 ਫੁੱਟ ਉੱਚੇ ਰਾਸ਼ਟਰੀ ਝੰਡੇ ਦਾ ਉਦਘਾਟਨ ਰੋਹਤਕ ਦੀ ਅਨਾਜ ਮੰਡੀ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਹਵਾ ਦੇ ਗੁਬਾਰੇ ਵਿਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅਸਲ ਕਾਰਨਾਂ ਦੀ ਜਾਂਚ ਚੱਲ ਰਹੀ ਹੈ।