ਜਨਵਰੀ 2025 ਹੁਣ ਤਕ ਦਾ ਸੱਭ ਤੋਂ ਗਰਮ ਮਹੀਨਾ: ਯੂਰਪੀਅਨ ਜਲਵਾਯੂ ਏਜੰਸੀ 
Published : Feb 7, 2025, 6:52 am IST
Updated : Feb 7, 2025, 6:52 am IST
SHARE ARTICLE
January 2025 hottest month on record: European Climate Agency
January 2025 hottest month on record: European Climate Agency

ਇਹ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ।

ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਮੁਤਾਬਕ ਲਾ ਨੀਨਾ ਦੇ ਪ੍ਰਭਾਵ ਦੇ ਬਾਵਜੂਦ ਜਨਵਰੀ ਦਾ ਮਹੀਨਾ ਰੀਕਾਰਡ ਦਾ ਸੱਭ ਤੋਂ ਗਰਮ ਮਹੀਨਾ ਰਿਹਾ। ਯੂਰਪੀਅਨ ਜਲਵਾਯੂ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਲਾ ਨੀਨਾ ਇਕ ਜਲਵਾਯੂ ਨਾਲ ਸਬੰਧਤ ਵਰਤਾਰਾ ਹੈ ਜੋ ਆਮ ਤੌਰ ’ਤੇ ਗਲੋਬਲ ਤਾਪਮਾਨ ਨੂੰ ਠੰਡਾ ਕਰਦਾ ਹੈ।

ਜਨਵਰੀ ਦੇ ਮਹੀਨੇ ’ਚ ਸੱਭ ਤੋਂ ਵੱਧ ਤਾਪਮਾਨ ਦੀ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਧਰਤੀ 2024 ਨੂੰ ਰੀਕਾਰਡ ’ਤੇ ਸੱਭ ਤੋਂ ਗਰਮ ਸਾਲ ਵਜੋਂ ਅਨੁਭਵ ਕਰ ਰਹੀ ਹੈ ਅਤੇ ਇਹ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ।

ਯੂਰਪੀਅਨ ਜਲਵਾਯੂ ਸੇਵਾ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (ਸੀ3ਐਸ) ਦੀ ਗਣਨਾ ਅਨੁਸਾਰ, ਜਨਵਰੀ 2025 ’ਚ ਔਸਤ ਤਾਪਮਾਨ 13.23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਜਨਵਰੀ ਦੇ ਸੱਭ ਤੋਂ ਗਰਮ ਜਨਵਰੀ ਤੋਂ 0.09 ਡਿਗਰੀ ਵੱਧ ਹੈ ਅਤੇ 1991-2020 ਦੇ ਔਸਤ ਤੋਂ 0.79 ਡਿਗਰੀ ਵੱਧ ਹੈ।

ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਜਨਵਰੀ ਵਿਚ ਧਰਤੀ ਦਾ ਤਾਪਮਾਨ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ 1.75 ਡਿਗਰੀ ਸੈਲਸੀਅਸ ਵੱਧ ਸੀ। ਪਿਛਲੇ 19 ਮਹੀਨਿਆਂ ਵਿਚੋਂ 18 ਮਹੀਨਿਆਂ ਵਿਚ ਗਲੋਬਲ ਤਾਪਮਾਨ 1.5 ਡਿਗਰੀ ਤੋਂ ਉੱਪਰ ਰਿਹਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement