ਦਿੱਲੀ ਦੇ ਹਸਪਤਾਲਾਂ ’ਚ 6 ਸਾਲਾਂ ’ਚ ਹਰ ਮਹੀਨੇ 70 ਬੱਚਿਆਂ ਦੀ ਹੋਈ ਮੌਤ!
Published : Mar 7, 2022, 11:54 am IST
Updated : Mar 7, 2022, 11:54 am IST
SHARE ARTICLE
 70 children die in Delhi hospitals every month for 6 years
70 children die in Delhi hospitals every month for 6 years

ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਨੂੰਨ ਦੇ ਤਹਿਤ ਦਾਇਰ ਵਖਰੀਆਂ ਅਰਜ਼ੀਆਂ ਦੇ ਜਵਾਬ ਵਿਚ ਇਹ ਜਾਣਕਾਰੀ ਦਿਤੀ ਹੈ।

ਨਵੀਂ ਦਿੱਲੀ : ਦਿੱਲੀ ਸਥਿਤ ਕੇਂਦਰ ਸਰਕਾਰ ਦੇ 4 ਹਸਪਤਾਲਾਂ ’ਚ ਸਾਢੇ 6 ਸਾਲਾਂ ’ਚ ਔਸਤਨ ਕਰੀਬ 70 ਬੱਚਿਆਂ ਦੀ ਹਰ ਮਹੀਨੇ ਮੌਤ ਹੋਈ ਹੈ। ਸੱਭ ਤੋਂ ਜ਼ਿਆਦਾ ਮਾੜੇ ਹਾਲਾਤ ਸਫਦਰਜੰਗ ਹਸਪਤਾਲ ਦਾ ਹੈ, ਜਿਥੇ 81 ਮਹੀਨਿਆਂ ਦੌਰਾਨ ਹਰ ਮਹੀਨੇ ਤਕਰੀਬਨ 50 ਨਵਜੰਮੇ ਬੱਚਿਆਂ ਦੀ ਜ਼ਿੰਦਗੀ ਚਲੀ ਗਈ। ਸਫਦਰਜੰਗ ਹਸਪਤਾਲ ਤੋਂ ਇਲਾਵਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ (ਏਮਜ਼), ਕਲਾਵਤੀ ਸਰਨ ਹਸਪਤਾਲ ਅਤੇ ਸੁਚੇਤਾ ਕਿ੍ਰਪਲਾਨੀ ਹਸਪਤਾਲ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਨੂੰਨ ਦੇ ਤਹਿਤ ਦਾਇਰ ਵਖਰੀਆਂ ਅਰਜ਼ੀਆਂ ਦੇ ਜਵਾਬ ਵਿਚ ਇਹ ਜਾਣਕਾਰੀ ਦਿਤੀ ਹੈ।

RTIRTI

ਆਰ.ਟੀ.ਆਈ ਅਰਜ਼ੀ ’ਚ ਜਨਵਰੀ 2015 ਤੋਂ ਜੁਲਾਈ 2021 ਦਰਮਿਆਨ ਇਨ੍ਹਾਂ ਹਸਪਤਾਲਾਂ ਵਿਚ ਜਾਨ ਗੁਆਉਣ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਗਈ ਸੀ। ਨਾਲ ਹੀ ਇਹ ਵੀ ਪੁਛਿਆ ਗਿਆ ਕਿ ਇਨ੍ਹਾਂ ਬੱਚਿਆਂ ਦੀ ਮੌਤ ਦੇ ਕੀ ਕਾਰਨ ਰਹੇ। ਸਫਦਰਜੰਗ ਅਤੇ ਸੁਚੇਤਾ ਕਿ੍ਰਪਲਾਨੀ ਹਸਪਤਾਲਾਂ ਨੇ ਸਤੰਬਰ 2021 ਤਕ ਦਾ ਡਾਟਾ ਮੁਹਈਆ ਕਰਵਾਇਆ ਹੈ। ਆਰ. ਟੀ. ਆਈ ਤਹਿਤ ਮਿਲੇ ਜਵਾਬ ਅਨੁਸਾਰ ਇਸ ਸਮੇਂ ਦੌਰਾਨ ਇਨ੍ਹਾਂ ਹਸਪਤਾਲਾਂ ਵਿਚ 3.46 ਲੱਖ ਤੋਂ ਵਧ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿਚੋਂ 5724 ਬੱਚਿਆਂ ਦੀ ਮੌਤ ਹੋ ਗਈ।

Baby 

ਇਨ੍ਹਾਂ ’ਚੋਂ ਇਕੱਲੇ ਸਫਦਰਜੰਗ ਹਸਪਤਾਲ ’ਚ ਚਾਰ ਹਜ਼ਾਰ ਤੋਂ ਵਧ ਬੱਚਿਆਂ ਦੀ ਜਾਨ ਗਈ। ਹਾਲਾਂਕਿ ਸਫਰਜੰਗ ਹਸਪਤਾਲ ਵਿਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਸੱਭ ਤੋਂ ਵਧ ਹੈ। ਕਲਾਵਤੀ ਸਰਨ ਹਸਪਤਾਲ ਨੂੰ ਛੱਡ ਕੇ ਬਾਕੀ ਹਸਪਤਾਲਾਂ ਨੇ ਬੱਚਿਆਂ ਦੀ ਮੌਤ ਦਾ ਕਾਰਨ ਨਹੀਂ ਦਸਿਆ। ਰਾਮ ਮਨੋਹਰ ਲੋਹੀਆ ਹਸਪਤਾਲ ਨੇ ਬੱਚਿਆਂ ਦੀ ਮੌਤ ਦਾ ਅੰਕੜਾ ਨਹੀਂ ਦਿਤਾ। ਇਨ੍ਹਾਂ ਅੰਕੜਿਆਂ ਦੀ ਗਿਣਤੀ ਕਰਦਿਆਂ, ਪ੍ਰਤੀ ਹਜ਼ਾਰ ਬੱਚਿਆਂ ਦੀ ਬਾਲ ਮੌਤ ਦਰ 16.5 ਹੋ ਜਾਂਦੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement