
ਪੁਲਿਸ ਨੇ ਵੀ ਪੈਸੇ ਲੈ ਕੇ ਮਾਮਲਾ ਕੀਤਾ ਰਫਾ-ਦਫਾ
ਨਵੀਂ ਦਿੱਲੀ: ਸਾਊਥ ਦੀ ਮਸ਼ਹੂਰ ਅਦਾਕਾਰਾ ਅਨੀਕਾ ਵਿਜੇ ਵਿਕਰਮਨ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਹਾਲ ਹੀ ਵਿੱਚ, ਅਨੀਕਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸੁੱਜੀਆਂ ਅੱਖਾਂ ਅਤੇ ਸੱਟਾਂ ਨੂੰ ਦਰਸਾਉਂਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਕਾਫੀ ਹੈਰਾਨ ਹੈ। ਯੂਜ਼ਰਸ ਦੇ ਦਿਮਾਗ 'ਚ ਇਹ ਸਵਾਲ ਲਗਾਤਾਰ ਉੱਠ ਰਿਹਾ ਹੈ ਕਿ ਅਨੀਕਾ ਦੀ ਇਹ ਹਾਲਤ ਕਿਵੇਂ ਹੋਈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ: ਸਿੱਖਿਆ ਮੰਤਰੀ ਤੇ ਕਾਂਗਰਸੀ ਵਿਧਾਇਕ ਖਹਿਰਾ ਵਿਚਾਲੇ ਟਵੀਟ ਨੂੰ ਲੈ ਕੇ ਹੋਇਆ ਵਿਵਾਦ
ਸਾਊਥ ਦੀ ਮਸ਼ਹੂਰ ਅਦਾਕਾਰਾ ਅਨੀਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਆਪਣੀਆਂ ਅੱਖਾਂ ਦੇ ਨਾਲ-ਨਾਲ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਨਾਲ ਨਜ਼ਰ ਆ ਰਹੀ ਹੈ। ਅੱਖਾਂ ਦੀ ਹਾਲਤ ਅਜਿਹੀ ਹੈ ਕਿ ਪ੍ਰਸ਼ੰਸਕ ਵੀ ਬਹੁਤ ਡਰੇ ਹੋਏ ਹਨ। ਤਸਵੀਰਾਂ ਸ਼ੇਅਰ ਕਰਕੇ ਅਨੀਕਾ ਨੇ ਦੱਸਿਆ ਕਿ ਉਸ ਦੇ ਐਕਸ ਬੁਆਏਫ੍ਰੈਂਡ ਨੇ ਉਸ ਦੀ ਅਜਿਹੀ ਹਾਲਤ ਕੀਤੀ ਹੈ।
ਇਹ ਵੀ ਪੜ੍ਹੋ: ਅੱਗੇ ਜਾ ਰਹੇ ਟਰੱਕ 'ਚ ਜਾ ਵੱਜਾ ਮੋਟਰਸਾਈਕਲ, ਨੌਜਵਾਨ ਦੀ ਹੋਈ ਮੌਕੇ 'ਤੇ ਮੌਤ
ਅਨੀਕਾ ਨੇ ਆਪਣੀ ਪੋਸਟ 'ਚ ਲਿਖਿਆ, 'ਮੇਰੇ ਨਾਲ ਜੋ ਹੋਇਆ, ਉਸ ਨੂੰ ਅਤੀਤ 'ਚ ਛੱਡਣ ਦੇ ਬਾਵਜੂਦ ਮੈਨੂੰ ਲਗਾਤਾਰ ਧਮਕੀਆਂ ਦੇ ਫੋਨ ਆ ਰਹੇ ਹਨ। ਮੇਰੇ ਪਰਿਵਾਰ 'ਤੇ ਲਗਾਤਾਰ ਚਿੱਕੜ ਸੁੱਟਿਆ ਜਾ ਰਿਹਾ ਹੈ। ਉਸ ਨੇ ਅੱਗੇ ਲਿਖਿਆ, 'ਮੈਂ ਬਦਕਿਸਮਤੀ ਨਾਲ ਅਨੂਪ ਪਿੱਲਈ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਸੀ, ਪਰ ਉਸ ਨੇ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕੀਤਾ। ਮੈਂ ਉਸ ਵਰਗਾ ਮਨੁੱਖ ਕਦੇ ਨਹੀਂ ਦੇਖਿਆ। ਇਸ ਸਭ ਦੇ ਬਾਅਦ ਵੀ ਉਹ ਮੈਨੂੰ ਧਮਕੀਆਂ ਦੇ ਰਿਹਾ ਹੈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਕਦੇ ਅਜਿਹਾ ਕਰੇਗਾ।
ਅਨੀਕਾ ਨੇ ਅੱਗੇ ਲਿਖਿਆ, 'ਜਦੋਂ ਉਨ੍ਹਾਂ ਨੇ ਮੈਨੂੰ ਪਹਿਲੀ ਵਾਰ ਮੈਨੂੰ ਕੁੱਟਿਆ, ਉਦੋਂ ਅਸੀਂ ਚੇਨਈ 'ਚ ਸੀ। ਫਿਰ ਉਹ ਮੇਰੇ ਪੈਰੀਂ ਪੈ ਗਿਆ ਅਤੇ ਰੋਣ ਲੱਗ ਪਿਆ। ਮੈਂ ਮੂਰਖ ਸੀ ਜਿਸਨੇ ਉਸ ਨੂੰ ਮਾਫ ਕਰ ਦਿੱਤਾ। ਦੂਸਰੀ ਵਾਰ ਜਦੋਂ ਅਸੀਂ ਬੈਂਗਲੁਰੂ ਵਿੱਚ ਸੀ ਤਾਂ ਫਿਰ ਮੇਰੀ ਕੁੱਟਮਾਰ ਹੋਈ। ਫਿਰ ਮੈਂ ਪੁਲਿਸ ਨੂੰ ਸ਼ਿਕਾਇਤ ਕੀਤ ਪਰ ਉਸ ਨੇ ਪੁਲਿਸ ਵਾਲਿਆਂ ਨੂੰ ਪੈਸੇ ਖੁਆ ਦਿੱਤੇ। ਉਸਨੇ ਸਾਨੂੰ ਆਪਸ ਵਿੱਚ ਮਾਮਲਾ ਸੁਲਝਾਉਣ ਲਈ ਕਿਹਾ। ਇਸ ਨਾਲ ਉਸ ਨੂੰ ਮੇਰੇ 'ਤੇ ਦੁਬਾਰਾ ਹਮਲਾ ਕਰਨ ਦੀ ਹਿੰਮਤ ਮਿਲੀ।