
ਉਨ੍ਹਾਂ ਨੇ ਬ੍ਰਿਟਾਨੀਆ ਤੋਂ ਬਾਹਰ ਮੌਕੇ ਲੱਭਣ ਲਈ ਅਸਤੀਫ਼ਾ ਦਿਤਾ ਹੈ।
Britannia Industries CEO Rajneet Singh Kohli resigns: ਬ੍ਰਿਟਾਨੀਆ ਇੰਡਸਟਰੀਜ਼ ਲਿ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਜਨੀਤ ਸਿੰਘ ਕੋਹਲੀ ਨੇ ਅਸਤੀਫ਼ਾ ਦੇ ਦਿਤਾ ਹੈ।
ਕੰਪਨੀ ਨੇ ਵੀਰਵਾਰ ਨੂੰ ਸਟਾਕ ਐਕਸਚੇਂਜ ਨੂੰ ਦਿਤੀ ਇਕ ਸੂਚਨਾ ਵਿਚ ਕਿਹਾ, “ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਕੋਹਲੀ ਨੇ 5 ਮਾਰਚ, 2025 ਨੂੰ ਅਸਤੀਫ਼ਾ ਦੇ ਦਿਤਾ। ਉਨ੍ਹਾਂ ਨੇ ਬ੍ਰਿਟਾਨੀਆ ਤੋਂ ਬਾਹਰ ਮੌਕੇ ਲੱਭਣ ਲਈ ਅਸਤੀਫ਼ਾ ਦਿਤਾ ਹੈ।
”ਕੰਪਨੀ ਅਨੁਸਾਰ, ਨਿਰਦੇਸ਼ਕ ਮੰਡਲ ਨੇ ਕਿਹਾ ਕਿ ਉੇਨ੍ਹਾਂ ਨੂੰ 14 ਮਾਰਚ ਨੂੰ ਸੇਵਾਵਾਂ ਤੋਂ ਮੁਕਤ ਕਰ ਦਿਤਾ ਜਾਵੇਗਾ। ਕੋਹਲੀ ਸਤੰਬਰ, 2022 ਵਿਚ ਬ੍ਰਿਟਾਨੀਆ ’ਚ ਸ਼ਾਮਲ ਹੋਏ ਸਨ।