Mp news: ‘ਮੈਨੂੰ ਮੇਰੀ ਪਤਨੀ ਤੋਂ ਬਚਾਓ’, 60 ਸਾਲਾ ਬਜ਼ੁਰਗ ਨੇ ਅਦਾਲਤ ਨੂੰ ਲਗਾਈ ਗੁਹਾਰ

By : PARKASH

Published : Mar 7, 2025, 12:59 pm IST
Updated : Mar 7, 2025, 12:59 pm IST
SHARE ARTICLE
Mp news: ‘Save me from my wife’, 60-year-old pleads to court
Mp news: ‘Save me from my wife’, 60-year-old pleads to court

Mp news: ਕਿਹਾ, ਪਤਨੀ ਕਰਦੀ ਹੈ ਕੁੱਟਮਾਰ, ਘਰ ’ਤੇ ਵੀ ਕੀਤਾ ਕਬਜ਼ਾ

 

Mp news: ਐਮਪੀ ਦੇ ਭੋਪਾਲ ਸ਼ਹਿਰ ਦੀ ਜ਼ਿਲ੍ਹਾ ਫ਼ੈਮਿਲੀ ਕੋਰਟ ਵਿੱਚ ਇੱਕ 60 ਸਾਲਾ ਵਿਅਕਤੀ ਨੇ ਆਪਣੀ ਪਤਨੀ ਤੋਂ ਤਲਾਕ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਅਤੇ ਬੱਚੇ ਉਸ ਦੀ ਜਾਸੂਸੀ ਕਰਦੇ ਹਨ। ਉਨ੍ਹਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਵਿਆਹੁਤਾ ਜੀਵਨ ਦੇ 30 ਸਾਲ ਬਿਤਾਉਣ ਤੋਂ ਬਾਅਦ ਬਜ਼ੁਰਗ ਵਿਅਕਤੀ ਬੇਘਰ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਜਾਸੂਸੀ ਵੀ ਕਰਵਾਈ। ਇਸ ਤੋਂ ਤੰਗ ਆ ਕੇ ਉਸ ਨੇ ਅਦਾਲਤ ਵਿੱਚ ਤਲਾਕ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ 10 ਸਾਲ ਪਹਿਲਾਂ ਉਸ ਦੀਆਂ ਧੀਆਂ ਅਤੇ ਪਤਨੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ।

ਕਾਊਂਸਲਿੰਗ ਦੌਰਾਨ ਉਸ ਨੇ ਕੌਂਸਲਰ ਸ਼ੈਲੀ ਅਵਸਥੀ ਨੂੰ ਦੱਸਿਆ ਕਿ ਉਸ ਦੀ ਪਤਨੀ ਅਤੇ ਬੇਟੀਆਂ ਉਸ ਦੀ ਕੁੱਟਮਾਰ ਕਰਦੀਆਂ ਸਨ ਅਤੇ ਉਸ ਦੇ ਜਵਾਈ ਤੋਂ ਉਸ ਦੀ ਜਾਸੂਸੀ ਵੀ ਕਰਵਾਉਂਦੀਆਂ ਸਨ। ਨੂੰ ਵੀ 10 ਸਾਲ ਪਹਿਲਾਂ ਘਰੋਂ ਕੱਢ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਆਪਣੀ ਬਜ਼ੁਰਗ ਮਾਂ ਨਾਲ ਵੱਖ ਰਹਿੰਦਾ ਹੈ। ਜਦੋਂ ਕਿ ਉਸ ਦੀਆਂ ਤਿੰਨ ਧੀਆਂ, ਜਵਾਈ ਅਤੇ ਪਤਨੀ ਉਸ ਦੇ ਘਰ ’ਤੇ ਕਾਬਜ਼ ਹਨ।

ਕੁਝ ਦਿਨ ਪਹਿਲਾਂ ਇੰਦੌਰ ਦੀ ਰੁਚੀ ਅਤੇ ਹੈਦਰਾਬਾਦ ਦੇ ਰਵੀ ਨੇ ਆਪਸੀ ਸਹਿਮਤੀ ਨਾਲ ਤਲਾਕ ਲਈ 2015 ’ਚ ਪ੍ਰਵਾਰਕ ਅਦਾਲਤ ’ਚ ਕੇਸ ਦਾਇਰ ਕੀਤਾ ਸੀ। ਤਿੰਨ ਸਾਲਾਂ ਦੀ ਸੁਣਵਾਈ ਤੋਂ ਬਾਅਦ, ਅਦਾਲਤ ਨੇ ਅਗਸਤ 2018 ਵਿੱਚ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਦੋਵਾਂ ਨੇ ਹਾਈ ਕੋਰਟ ’ਚ ਅਪੀਲ ਕੀਤੀ। 7 ਸਾਲ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਨਾ ਸਿਰਫ਼ ਫ਼ੈਮਿਲੀ ਕੋਰਟ ਦੇ ਫ਼ੈਸਲੇ ਨੂੰ ਗ਼ਲਤ ਪਾਇਆ ਸਗੋਂ 2001 ’ਚ ਉਨ੍ਹਾਂ ਦੇ ਵਿਆਹ ਨੂੰ ਵੀ ਰੱਦ ਕਰ ਦਿੱਤਾ।

(For more news apart from Bhopal Latest News, stay tuned to Rozana Spokesman)

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement