
ਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਭਾਜਪਾ 'ਤੇ ਦਲਿਤਾਂ ਵਿਰੁਧ ਅੱਤਿਆਚਾਰ ਅੰਦੋਲਨ ਛੇੜਨ ਦਾ ਦੋਸ਼ ਲਾਉਂਦਿਆਂ ...
ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਭਾਜਪਾ 'ਤੇ ਦਲਿਤਾਂ ਵਿਰੁਧ ਅੱਤਿਆਚਾਰ ਅੰਦੋਲਨ ਛੇੜਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਦਲਿਤ ਸਮਾਜ ਦੇ ਦਲੇਰ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਉਪਰ ਨਫ਼ਰਤ ਦੀ ਰਾਜਨੀਤੀ ਕਰਦਿਆਂ ਅੱਤਿਆਚਾਰ ਢਾਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਪੁਲਿਸ ਮੁਕਾਬਲੇ ਤੋਂ ਬਾਅਦ ਦਲਿਤਾਂ ਵਿਰੁਧ ਜਾਤੀਵਾਦੀ ਹਿੰਸਾ ਕਿਉਂ ਹੋਈ?
anti social people conspires defame movement : Mayawati
ਮਾਇਆਵਤੀ ਨੇ ਕਿਹਾ ਕਿ ਐਸਸੀ-ਐਸਟੀ ਕਾਨੂੰਨ ਦੀ ਰਾਖੀ ਲਈ ਦਲਿਤ ਸਮਾਜ ਕਿਸੇ ਵੀ ਕੁਰਬਾਨੀ ਲਈ ਤਿਆਰ ਹੈ, ਜਿਸ ਦੀ ਉਦਾਹਰਨ ਸਰਕਾਰ 2 ਅਪ੍ਰੈਲ ਨੂੰ ਦੇਖ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਲਿਤ ਅਤੇ ਆਦਿਵਾਸੀ ਭਾਈਚਾਰੇ ਨੇ ਅੰਦੋਲਨ ਸ਼ਾਂਤੀਪੂਰਨ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਅੰਦੋਲਨ ਦੌਰਾਨ ਸ਼ਰਾਰਤੀ ਅਨਸਰਾਂ ਨੂੰ ਵਾੜ ਕੇ ਹਿੰਸਾ ਭੜਕਾਈ, ਜਿਸ ਦਾ ਦੋਸ਼ ਦਲਿਤ ਸਮਾਜ 'ਤੇ ਆਇਆ, ਜਦਕਿ ਦਲਿਤਾਂ ਨੇ ਕੇਵਲ ਵਿਰੋਧ ਪ੍ਰਦਰਸ਼ਨ ਹੀ ਕੀਤਾ ਸੀ।
anti social people conspires defame movement : Mayawati
ਮਾਇਅਵਾਤੀ ਨੇ ਕਿਹਾ ਕਿ ਉਸੇ ਹਿੰਸਾ ਦੀ ਆੜ ਵਿਚ ਦਲਿਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜੋਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਪਣੇ ਜਾਇਜ਼ ਅਧਿਕਾਰਾਂ ਦੀ ਲੜਾਈ ਲੜਨ ਲਈ ਬਾਬਾ ਸਾਹਿਬ ਅੰਬੇਦਕਰ ਪ੍ਰਤੀ ਭਾਜਪਾ ਸਰਕਾਰ ਦੀ ਘਟੀਆ ਜਾਤੀਵਾਦੀ ਮਾਨਸਿਕਤਾ ਜੱਗ ਜ਼ਾਹਿਰ ਹੋਈ ਹੈ, ਜਿਸ ਦਾ ਤਿਆਗ਼ ਬਹੁਤ ਜ਼ਰੂਰੀ ਹੈ।
anti social people conspires defame movement : Mayawati
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਆਖਦੇ ਸਨ ਕਿ ਜਾਤੀਵਾਦ ਦਾ ਤਿਆਗ਼ ਹੀ ਸੱਚਾ ਰਾਜ ਧਰਮ ਹੈ ਅਤੇ ਭਾਜਪਾ ਆਗੂਆਂ ਨੂੰ ਇਸ ਦਾ ਤਿਆਗ਼ ਕਰ ਕੇ ਰਾਜ ਧਰਮ ਨਿਭਾਉਣਾ ਚਾਹੀਦਾ ਹੈ।