
ਇਸ ਤੋਂ ਪਹਿਲਾਂ ਵਾਈਐਸਆਰ ਕਾਂਗਰਸ ਦੇ ਨੇਤਾ ਜਗਨ ਮੋਹਨ ਰੈਡੀ ਨੇ ਟਵੀਟ ਕੀਤਾ
ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਦੇ ਮੁੱਦੇ 'ਤੇ ਵਾਈਐਸਆਰ ਕਾਂਗਰਸ ਦੇ ਪੰਜ ਲੋਕ ਸਭਾ ਮੈਂਬਰਾਂ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪਣਾ ਅਸਤੀਫ਼ਾ ਸੌਂਪ ਦਿਤਾ। ਪਾਰਟੀ ਦੇ ਪੰਜ ਸੰਸਦ ਮੈਂਬਰਾਂ ਵਾਰਾ ਪ੍ਰਸਾਦ ਰਾਓ ਵੇਲਗਾਪੱਲੀ, ਵਾਈ ਵੀ ਸੁਭਾ ਰੈਡੀ ਅਤੇ ਪੀ ਵੀ ਮਿਧੁਨ ਰੈਡੀ, ਵਾਈਐਸ ਅਵਿਨਾਸ਼ ਰੈਡੀ ਅਤੇ ਸਦਨ ਵਿਚ ਪਾਰਟੀ ਦੇ ਨੇਤਾ ਐਮ ਰਾਜਮੋਹਨ ਰੈਡੀ ਨੇ ਅਸਤੀਫ਼ਾ ਦਿਤਾ। ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਦੇ ਚੈਂਬਰ ਵਿਚ ਪਹੁੰਚ ਕੇ ਉਨ੍ਹਾਂ ਨੂੰ ਅਪਣਾ ਅਸਤੀਫ਼ਾ ਸੌਂਪਿਆ। ਇਨ੍ਹਾਂ ਵਿਚੋਂ ਇਕ ਅਸਤੀਫ਼ੇ ਵਿਚ ਕਿਹਾ ਗਿਆ ਹੈ, 'ਮੈਂ ਤੁਰਤ ਅਪਣੀ ਸੀਟ ਤੋਂ ਅਸਤੀਫ਼ਾ ਦਿੰਦਾ ਹਾਂ।'
Sansad Members
ਇਸ ਤੋਂ ਪਹਿਲਾਂ ਵਾਈਐਸਆਰ ਕਾਂਗਰਸ ਦੇ ਨੇਤਾ ਜਗਨ ਮੋਹਨ ਰੈਡੀ ਨੇ ਟਵੀਟ ਕੀਤਾ ''ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਐਨ ਚੰਦਰਬਾਬੂ ਨਾਇਡੂ ਨੂੰ ਚੁਨੌਤੀ ਹੈ ਕਿ ਉਹ ਤੇਦੇਪਾ ਸੰਸਦ ਮੈਂਬਰਾਂ ਦਾ ਅਸਤੀਫ਼ਾ ਦਿਵਾਉਣ ਅਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਵਾਸਤੇ ਰਾਜ ਦੇ ਲੋਕਾਂ ਦੇ ਨਾਲ ਇਕਜੁੱਟ ਹੋ ਕੇ ਖੜੇ ਹੋਣ। ਇਨ੍ਹਾਂ ਸੰਸਦ ਮੈਂਬਰਾਂ ਨੇ ਕਲ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਿਚ ਐਨਡੀਏ ਸਰਕਾਰ ਦੀ ਨਾਕਾਮੀ ਦੇ ਵਿਰੋਧ ਵਿਚ ਅਸਤੀਫ਼ਾ ਦੇ ਰਹੇ ਹਨ। (ਏਜੰਸੀ)