
ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੋਈ ਪੈਸਿਆਂ ਦੀ ਖ਼ਾਤਰ ਇਸ ਹੱਦ ਤਕ ਵੀ ਗਿਰ ਸਕਦਾ ਹੈ
ਕੋਲਕਾਤਾ : ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੋਈ ਪੈਸਿਆਂ ਦੀ ਖ਼ਾਤਰ ਇਸ ਹੱਦ ਤਕ ਵੀ ਗਿਰ ਸਕਦਾ ਹੈ ਕਿ ਮਾਂ ਦੇ ਮਰਨ ਤੋਂ ਬਾਅਦ ਵੀ ਲਾਸ਼ ਨੂੰ ਤਿੰਨ ਸਾਲਾਂ ਤਕ ਫ੍ਰੀਜ਼ਰ ਵਿਚ ਲੁਕਾ ਕੇ ਰੱਖੇ ਅਤੇ ਬਾਪ ਦੇ ਮਰਨ ਦਾ ਇੰਤਜ਼ਾਰ ਕਰਨ ਲੱਗੇ। ਇਕ ਅਜਿਹਾ ਹੀ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।Indian man ਮਾਂ ਦੀ ਪੈਨਸ਼ਨ ਲੈਂਦੇ ਰਹਿਣ ਲਈ ਇਕ ਬੇਟੇ ਨੇ ਉਸ ਦੀ ਲਾਸ਼ ਨੂੰ ਤਿੰਨ ਸਾਲ ਤਕ ਫ੍ਰੀਜ਼ਰ ਵਿਚ ਰੱਖਿਆ। ਪ੍ਰਤੀ ਸਾਲ ਉਹ ਮਾਂ ਦੀ ਲਾਸ਼ ਤੋਂ ਅੰਗੂਠੇ ਦਾ ਨਿਸ਼ਾਨ ਲਗਾ ਕੇ ਜਿੰਦਾ ਹੋਣ ਦਾ ਪ੍ਰਮਾਣ ਬੈਂਕ ਵਿਚ ਪੇਸ਼ ਕਰਦਾ ਸੀ। ਇਸ ਦੇ ਬਾਅਦ ਅਕਾਉਂਟ ਵਿਚ ਆਈ ਪੈਨਸ਼ਨ ਦੀ ਰਕਮ ਨੂੰ ਉਹ ਡੈਬਿਟ ਕਾਰਡ ਦੇ ਜਰੀਏ ਕੱਢ ਲੈਂਦਾ ਸੀ। ਇਸ ਤਰ੍ਹਾਂ ਉਹ ਤਿੰਨ ਸਾਲ ਤੋਂ ਹਰ ਮਹੀਨੇ 50,000 ਰੁਪਏ ਪੈਨਸ਼ਨ ਲੈ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦਾ ਪਿਤਾ ਵੀ ਉਸ ਦੇ ਨਾਲ ਹੀ ਰਹਿੰਦਾ ਸੀ।
Indian manਤਿੰਨ ਸਾਲ ਪਹਿਲਾਂ ਹੋ ਗਈ ਸੀ ਮੌਤ
ਘਟਨਾ ਕੋਲਕਾਤਾ ਦੇ ਬੇਹਲਾ ਥਾਣਾ ਇਲਾਕੇ ਦੇ ਜੇਮਸ ਲਾਂਗ ਸਰਣੀ ਦੀ ਹੈ। ਬੁੱਧਵਾਰ ਦੇਰ ਰਾਤ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲਣ ਦੇ ਬਾਅਦ ਡੀਸੀ ਐਸਈਡੀ ਨਿਲਾਂਜਨ ਵਿਸ਼ਵਾਸ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਛਾਪੇਮਾਰੀ ਕਰ ਬੁੱਢੀ ਮਹਿਲਾ ਦੀ ਲਾਸ਼ ਬਰਾਮਦ ਕੀਤੀ। ਬੀਨਾ ਮਜੂਮਦਾਰ (84) ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ਼ਸੀਆਈ) ਵਿਚ ਵੱਡੇ ਪਦ ਤੋਂ ਰਿਟਾਇਰ ਹੋਈ ਸੀ। ਕਰੀਬ ਤਿੰਨ ਸਾਲ ਪਹਿਲਾਂ ਬੀਮਾਰੀਆਂ ਦੀ ਵਜ੍ਹਾ ਨਾਲ ਬੀਨਾ ਦੀ ਮੌਤ ਹਸਪਤਾਲ ਵਿਚ ਹੋ ਗਈ ਸੀ। Indian manਲਾਸ਼ ਨੂੰ ਰੱਖਣ ਲਈ ਇੰਜੀਨੀਅਰ ਬੇਟੇ ਨੇ ਲਗਾਈ ਜੁਗਤ
ਉਨ੍ਹਾਂ ਦੇ ਬੇਟੇ ਸ਼ੁਭਬਰਤ ਮਜੂਮਦਾਰ (46) ਨੇ ਲਾਸ਼ ਦਾ ਅੰਤਮ ਸਸਕਾਰ ਕਰਨ ਦੀ ਬਜਾਏ ਉਸ ਨੂੰ ਘਰ ਦੇ ਅੰਦਰ ਹੀ ਫ੍ਰੀਜ਼ਰ ਵਿਚ ਰੱਖ ਦਿਤਾ ਸੀ। ਉਸ ਦੇ ਪਿਤਾ ਗੋਪਾਲ ਚੰਦਰ ਮਜੂਮਦਾਰ (89) ਉਸੇ ਦੇ ਨਾਲ ਰਹਿੰਦੇ ਹਨ। ਉਹ ਵੀ ਐਫਸੀਆਈ ਵਿਚ ਵੱਡੇ ਪਦ ਤੋਂ ਸੇਵਾਮੁਕਤ ਹਨ। ਮੰਨਿਆ ਜਾ ਰਿਹਾ ਹੈ ਕਿ ਪੈਨਸ਼ਨ ਲੈਂਦੇ ਰਹਿਣ ਲਈ ਸ਼ੁਭਬਰਤ ਨੇ ਅਜਿਹਾ ਕੀਤਾ ਸੀ। ਦਸਿਆ ਗਿਆ ਹੈ ਕਿ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਉਹ ਕੋਈ ਨੌਕਰੀ ਨਹੀਂ ਕਰਦਾ ਸੀ ਅਤੇ ਮਾਂ-ਬਾਪ ਦੀ ਪੈਨਸ਼ਨ ਨਾਲ ਹੀ ਗੁਜਾਰਾ ਕਰ ਰਿਹਾ ਸੀ। Indian man2015 ਵਿਚ ਹੋਈ ਸੀ ਮੌਤ : ਬੇਹਲਾ ਦੇ ਹੀ ਬਾਲਾਨਗਰ ਹਸਪਤਾਲ ਵਿਚ ਬੀਨਾ ਮਜੂਮਦਾਰ ਦੀ ਮੌਤ 2015 ਵਿਚ ਹੀ ਹੋ ਗਈ ਸੀ। ਪੁਲਿਸ ਨੂੰ ਹਸਪਤਾਲ ਪ੍ਰਸ਼ਾਸਨ ਨੇ ਦਸਿਆ ਕਿ ਸੱਤ ਅਪ੍ਰੈਲ 2015 ਨੂੰ ਰਾਤ 8 ਵਜੇ ਬੀਨਾ ਨੂੰ ਭਰਤੀ ਕਰਾਇਆ ਗਿਆ ਸੀ ਅਤੇ ਉਸੇ ਦਿਨ ਰਾਤ 9.55 ਵਜੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਹਸਪਤਾਲ ਤੋਂ ਮਿਲੇ ਡੈੱਥ ਸਰਟੀਫ਼ਿਕੇਟ ਨੂੰ ਲੁਕਾ ਕੇ ਬੇਟੇ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਲਿਵਿੰਗ ਸਰਟੀਫ਼ਿਕੇਟ ਬਣਵਾ ਲਿਆ ਸੀ।
ਪਿਤਾ ਲਈ ਵੀ ਲੈ ਆਇਆ ਸੀ ਫ੍ਰੀਜ਼ਰIndian man
ਪੁਲਿਸ ਨੇ ਸ਼ੁਭਬਰਤ ਦੇ ਘਰ ਤੋਂ ਦੋ ਫ੍ਰੀਜ਼ਰ ਬਰਾਮਦ ਕੀਤੇ ਹਨ। ਦੂਜਾ ਫ੍ਰੀਜ਼ਰ ਲਿਆਉਣ ਦੇ ਪਿਛੇ ਦਾ ਮਕਸਦ ਜਾਣਨ ਲਈ ਪੁਲਿਸ ਜਾਂਚ ਕਰ ਰਹੀ ਹੈ। ਦਾਅਵਾ ਹੈ ਕਿ ਉਹ ਦੂਜਾ ਫ੍ਰੀਜ਼ਰ ਪਿਤਾ ਲਈ ਲਿਆਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਵੀ ਫ੍ਰੀਜ਼ਰ ਵਿਚ ਰੱਖ ਕੇ ਪੈਨਸ਼ਨ ਲੈਣ ਦੀ ਯੋਜਨਾ ਸ਼ੁਭਬਰਤ ਨੇ ਬਣਾਈ ਸੀ।
ਅਪਣੇ ਪਿਤਾ ਗੋਪਾਲਚੰਦਰ ਮਜੂਮਦਾਰ ਨੂੰ ਉਸ ਨੇ ਕਿਹਾ ਸੀ ਕਿ ਉਸ ਨੇ ਮਾਂ ਨੂੰ ਜਿੰਦਾ ਰੱਖਣ ਦੀ ਜੁਗਤ ਲਗਾਈ ਹੈ। ਪੁਲਿਸ ਪਿਤਾ ਤੋਂ ਵੀ ਪੁੱਛਗਿਛ ਕਰ ਰਹੀ ਹੈ ਕਿ ਆਖ਼ਰਕਾਰ ਉਨ੍ਹਾਂ ਨੇ ਬੇਟੇ ਦੀ ਇਸ ਸਾਜਸ਼ ਦੇ ਬਾਰੇ ਵਿਚ ਕਿਸੇ ਨੂੰ ਜਾਣਕਾਰੀ ਕਿਉਂ ਨਹੀਂ ਦਿਤੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਸ਼ੁਭਬਰਤ ਦੀ ਯੋਜਨਾ ਦੀ ਭਿਣਕ ਪਿਤਾ ਨੂੰ ਮਿਲ ਗਈ ਸੀ, ਇਸ ਲਈ ਸੰਭਵ ਹੈ ਕਿ ਉਨ੍ਹਾਂ ਨੇ ਹੀ ਪੁਲਿਸ ਨੂੰ ਸੂਚਨਾ ਦਿਤੀ ਹੋਵੇ। Indian manਸਰੀਰ 'ਚੋਂ ਕੱਢਿਆ ਸੜਨ ਵਾਲਾ ਅੰਗ : ਲਾਸ਼ ਦੀ ਧੁਨੀ 'ਤੇ ਕਟ ਦੇ ਨਿਸ਼ਾਨ ਮਿਲੇ ਹਨ। ਅੰਦਰ ਤੋਂ ਸਾਰੇ ਅੰਗ ਵੀ ਗਾਇਬ ਹਨ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਬੇਟੇ ਨੇ ਉਨ੍ਹਾਂ ਸਾਰੇ ਅੰਗਾਂ ਨੂੰ ਕਟ ਕੇ ਕੱਢ ਦਿਤਾ ਹੈ, ਜਿਨ੍ਹਾਂ ਤੋਂ ਸੜਨ ਅਤੇ ਬਦਬੂ ਦਾ ਸ਼ੱਕ ਸੀ। ਘਰ ਦੇ ਅੰਦਰ ਤੋਂ ਅਜਿਹੇ ਕਈ ਕੈਮੀਕਲ ਮਿਲੇ ਹਨ, ਜਿਸ ਦੇ ਜਰੀਏ ਚਮੜੇ ਨੂੰ ਸੜਨ ਤੋਂ ਬਚਾਇਆ ਜਾਂਦਾ ਹੈ।