ਗੁਰੂਗ੍ਰਾਮ 'ਚ ਜਲਦ ਹੀ ਮਾਤਾ ਮਨਸਾ ਦੇਵੀ ਦੇ ਨਾਂਅ 'ਤੇ ਮੈਡੀਕਲ ਕਾਲਜ ਬਣਾਇਆ ਜਾਵੇਗਾ: ਮੁੱਖ ਮੰਤਰੀ
Published : Jun 30, 2017, 7:42 am IST
Updated : Apr 7, 2018, 5:33 pm IST
SHARE ARTICLE
Manohar Lal Khattar
Manohar Lal Khattar

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਜਲਦ ਹੀ ਮਾਤਾ ਮਨਸਾ ਦੇਵੀ ਦੇ ਨਾਂਅ 'ਤੇ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਦੇ ਨਿਰਮਾਣ ਲਈ ਤਿੰਨ..

ਚੰਡੀਗੜ੍ਹ, 29 ਜੂਨ (ਸਸਸ):  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਜਲਦ ਹੀ ਮਾਤਾ ਮਨਸਾ ਦੇਵੀ ਦੇ ਨਾਂਅ 'ਤੇ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਦੇ ਨਿਰਮਾਣ ਲਈ ਤਿੰਨ ਸੰਸਥਾਨਾਂ ਨੂੰ ਜ਼ਿੰਮੇਵਾਰੀ ਦਿਤੀ ਗਈ ਹੈ, ਜਿਨ੍ਹਾਂ ਵਿਚ ਨਗਰ ਨਿਗਮ ਗੁਰੂਗ੍ਰਾਮ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਤੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ ਸ਼ਾਮਲ ਹੈ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਗੁਰੂਗ੍ਰਾਮ ਦੇ ਸੈਕਟਰ 52 ਸਥਿਤ ਆਰ.ਡੀ. ਸਿਟੀ ਵਿਚ ਜਲਵਾਯੂ ਸਰੰਖਣ ਕਮੇਟੀ ਵਲੋਂ ਆਯੋਜਿਤ ਹਰਿਤ ਗੁਰੂਗ੍ਰਾਮ ਇਕ ਪ੍ਰਯਾਸ 2017 ਪ੍ਰੋਗ੍ਰਾਮ ਵਿਚ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਦਿਤੀ। ਮੁੱਖ ਮੰਤਰੀ ਨੇ ਸੈਕਟਰ 53 ਵਿਚ ਸਰਸਵਤੀ ਕੂੰਜ ਵਿਚ ਪੌਦਾ ਲਗਾ ਕੇ ਕਮੇਟੀ ਵਲੋਂ 10 ਲੱਖ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਰੀਬ 15 ਕਰੋੜ ਰੁਪਏ ਦੀ 6 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਵਿਚ ਬਣਨ ਵਾਲੇ ਮੈਡੀਕਲ ਕਾਲਜ ਲਈ ਜਲਦ ਹੀ ਥਾਂ ਦੀ ਚੋਣ ਹੋਵੇਗੀ, ਜਿਸ ਤੋਂ ਬਾਅਦ ਤਿੰਨ ਸੰਸਥਾਵਾਂ ਮਿਲ ਕੇ ਮੈਡੀਕਲ ਕਾਲਜ ਦਾ ਨਿਰਮਾਣ ਕਰੇਗੀ। ਇਸ ਕੰਮ ਵਿਚ ਨਗਰ ਨਿਗਮ ਗੁਰੂਗ੍ਰਾਮ ਵਲੋਂ 40 ਫ਼ੀ ਸਦੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਵਲੋਂ 40 ਫ਼ੀ ਸਦੀ 'ਤੇ ਸ੍ਰੀ ਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ ਵਲੋਂ 20 ਫ਼ੀ ਸਦੀ ਦੀ ਰਕਮ ਖਰਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਰ ਘਰ ਹਰਿਆਲੀ ਤੇ ਹਰ ਪਿੰਡ ਦਰੱਖ਼ਤ ਦੀ ਛਾਂਅ ਯੋਜਨਾਵਾਂ ਚਲਾ ਕੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਂਅ ਨਾਲ ਸਕੂਲ, ਸੜਕ, ਖੇਤ, ਜੰਗਲ, ਪਾਰਕ ਤੇ ਹੋਰ ਖਾਲੀ ਥਾਂਵਾਂ 'ਤੇ ਇਕ ਪੌਦਾ ਜ਼ਰੂਰ ਲਗਾਉਣ।
ਇਹ ਪੌਦਾ ਲਗਾਉਣ ਦੀ ਮੁਹਿੰਮ ਤਦ ਸਫਲ ਹੋਵੇਗੀ, ਜਦੋਂ ਇਸ ਵਿਚ ਹਰ ਵਿਅਕਤੀ ਆਪਣਾ ਪੂਰਾ ਸਹਿਯੋਗ ਦੇਵੇਗਾ? ਉਨ੍ਹਾਂ ਕਿਹਾ ਕਿ ਭੌਂਡਸੀ ਵਿਚ ਚੰਦਰਸ਼ੇਖਰ ਸਮਰਿਤੀ ਵਣ ਵਿਕਸਿਤ ਕੀਤਾ ਜਾ ਰਿਹਾ ਹੈ? ਇਸ ਦੇ ਨਾਲ ਹੀ ਸੀ.ਐਸ.ਆਰ. ਦੇ ਤਹਿਤ ਉਦਯੋਗਿਕ ਖੇਤਰਾਂ ਨੂੰ ਵੀ ਪੌਦਾ ਲਗਾਉਣ ਵਰਗੇ ਪ੍ਰੋਗ੍ਰਾਮਾਂ ਵਿਚ ਪੈਸਾ ਲਗਾਉਣ ਦੀ ਅਪੀਲ ਕੀਤੀ ਹੈ? ਉਨ੍ਹਾਂ ਕਿਹਾ ਕਿ ਚੌਗਿਰੰਦਾ ਨੂੰ ਸਾਫ ਸੁਥਰਾ ਰੱਖਣ ਲਈ ਦੱਰਖਤਾਂ ਦੀ ਗਿਣਤੀ ਵੱਧਾਉਣਾ ਜ਼ਰੂਰ ਹੈ? ਹਰਿਤ ਗੁਰੂਗ੍ਰਾਮ ਇਕ ਪ੍ਰਯਾਸ ਪ੍ਰੋਗ੍ਰਾਮ ਬਹੁਤ ਚੰਗਾ ਯਤਨ ਹੈ? ਇਸ ਕੰਮ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਨਗਰ ਨਿਗਮ ਤੇ ਹੋਰ ਸੰਸਥਾਨਾਂ ਵੀ ਸਹਿਯੋਗ ਕਰਨ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ?
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਗੁਰੂਗ੍ਰਾਮ ਵਿਚ ਅਨੇਕ ਵਿਕਾਸ ਕੰਮ ਚਲ ਰਹੇ ਹਨ, ਜਿੰਨ੍ਹਾਂ ਦਾ ਨਤੀਜਾ ਜਲਦ ਹੀ ਲੋਕਾਂ ਨੂੰ ਮਿਲੇਗਾ? ਗੁਰੂਗ੍ਰਾਮ ਸੂਬੇ ਦੀ ਸਨਅਤੀ ਤੇ ਆਰਥਿਕ ਸ਼ਹਿਰੀ ਹੈ, ਇਸ ਦੇ ਵਿਕਾਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਵੇਗੀ? ਇਸ ਆਇਕਨ ਸਿਟੀ ਦਾ ਸੂਬੇ ਹੀ ਨਹੀਂ ਦੇਸ਼ ਦੇ ਵਿਕਾਸ ਵਿਚ ਵੀ ਅਹਿਮ ਯੋਗਦਾਨ ਹੈ? ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਰਖਾ ਦੇ ਕਾਰਣ ਗੁਰੂਗ੍ਰਾਮ ਵਿਚ ਜਾਮ ਦੀ ਸਥਿਤੀ ਪੈਦਾ ਹੋ ਗਈ ਸੀ, ਇਸ ਤੋਂ ਬੱਚਣ ਲਈ ਬਾਦਸ਼ਾਹਪੁਰ ਡ੍ਰੇਨ ਨੂੰ 10 ਮੀਟਰ ਅਤੇ ਚੌੜ੍ਹਾ ਕੀਤਾ ਜਾ ਰਿਹਾ ਹੈ ਅਤੇ ਡ੍ਰੇਨ ਦੇ ਨਾਲ ਲਗਦੇ ਮਕਾਨ ਮਾਲਕਾਂ ਨੁੰ ਮੁਆਵਜਾ ਦੇ ਕੇ ਸ਼ਿਫਟ ਕਰ ਦਿੱਤਾ ਗਿਆ ਹੈ? ਇਸ ਦੇ ਨਾਲ ਹੀ ਵੱਖ-ਵੱਖ ਥਾਂਵਾਂ 'ਤੇ ਅੰਡਰਪਾਸ ਤੇ ਫਲਾਈਓਵਰ ਬਣਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ?
ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਵਿਧਾਇਕ ਉਮੇਸ਼ ਅਗਰਵਾਲ ਵੱਲੋਂ ਰੱਖੀ ਲਗਭਗ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ? ਉਨ੍ਹਾਂ ਨੇ ਬਾਰੂਦ ਡਿਪੋ ਦੇ 900 ਮੀਟਰ ਘੇਰੇ ਵਿਚ ਬਿਜਲੀ ਦੇਣ ਦੀ ਮੰਗ 'ਤੇ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਵਿਸ਼ੇਸ਼ ਇਜਾਜਤ ਰਿਟ ਦਾਇਰ ਕੀਤੀ ਹੋਈ ਹੈ, ਜਿਸ 'ਤੇ ਹਾਈਕੋਰਟ ਤੋਂ ਹਾਂ-ਪੱਖੀ ਫੈਸਲਾ ਆਉਣ ਦੀ ਉਮੀਦ ਹੈ? ਆਰ.ਡੀ. ਸਿਟੀ ਵਿਚ 66 ਕੇ.ਵੀ. ਸਬ ਸਟੇਸ਼ਨ ਦੀ ਮੰਗ 'ਤੇ ਉਨ੍ਹਾਂ ਕਿਹਾ ਕਿ ਇਸ ਸਬ ਸਟੇਸ਼ਨ ਦਾ ਨਿਰਮਾਣ ਡਿਵੈਲਪਰ ਵੱਲੋਂ ਕੀਤਾ ਜਾਵੇਗਾ? ਇਸ ਲਈ ਡਿਵੈਲਪਰ ਨੂੰ 2 ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਹੈ? ਜੇਕਰ ਬਿਜਲੀ ਨਿਗਮ ਇੱਥੇ ਸਬ ਸਟੇਸ਼ਨ ਬਣਾਏਗਾ ਤਾਂ ਉਸ ਦਾ ਖਰਚ ਵੀ ਡਿਵੈਲਪਰ ਨੂੰ ਹੀ ਕਰਨਾ ਪਏਗਾ? ਸ੍ਰੀਮਾਤ ਸ਼ੀਤਲਾ ਦੇਵੀ ਮੰਦਿਰ ਰੋਡ 'ਤੇ ਅੰਡਰਪਾਸ ਬਣਾਉਣ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਇਸ ਰਿਪੋਰਅ ਅਨੁਸਾਰ ਇਸ ਦਾ ਨਿਰਮਾਣ ਕੰਮ ਕੀਤਾ ਜਾਵੇਗਾ? 
ਇਸ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਆਰ.ਡੀ ਸਿਟੀ ਵਾਸੀ ਅਦਿਤੀ ਰਾਓ ਤੇ ਵੰਸ਼ਿਕਾ ਅਰੋੜ  ਨੂੰ ਏਮਜ ਤੇ ਨੀਟ ਦੀ ਦਾਖਲਾ ਪ੍ਰੀਖਿਆ ਪਾਸ ਕਰਨ 'ਤੇ ਇਕ-ਇਕ ਪੌਦਾ ਦੇ ਕੇ ਸਨਮਾਨਿਤ ਕੀਤਾ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement