ਭਾਜਪਾ ਆਗੂ ਨੇ ਦੇਵੀ-ਦੇਵਤਿਆਂ ਨੂੰ ਵੀ ਦਸਿਆ ਚੌਕੀਦਾਰ, ਵੀਡੀਉ ਫੈਲੀ
Published : Apr 7, 2019, 9:07 am IST
Updated : Apr 7, 2019, 9:07 am IST
SHARE ARTICLE
Manoj Kashyap
Manoj Kashyap

ਭਾਜਪਾ ਆਗੂ ਨੇ ਯੂਥ ਸੰਮੇਲਨ ਵਿਚ ਦੇਵੀ ਦੇਵਤਿਆਂ ਨੂੰ ਵੀ ਚੌਕੀਦਾਰ ਕਰਾਰ ਦਿੰਦਿਆਂ ਮੰਚ ਤੋਂ ਨਾਹਰੇ ਲਗਵਾਏ। ਇਸ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਕਾਫ਼ੀ ਚੱਲ ਰਹੀ ਹੈ

ਸ਼ਾਹਜਹਾਂਪੁਰ : ਭਾਜਪਾ ਆਗੂ ਨੇ ਯੂਥ ਸੰਮੇਲਨ ਵਿਚ ਦੇਵੀ ਦੇਵਤਿਆਂ ਨੂੰ ਵੀ ਚੌਕੀਦਾਰ ਕਰਾਰ ਦਿੰਦਿਆਂ ਮੰਚ ਤੋਂ ਨਾਹਰੇ ਲਗਵਾਏ। ਇਸ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਕਾਫ਼ੀ ਚੱਲ ਰਹੀ ਹੈ। ਘਟਨਾ ਯੂਪੀ ਦੇ ਜ਼ਿਲ੍ਹੇ ਸ਼ਾਹਜਹਾਂਪੁਰ ਦੇ ਜਲਾਲਾਬਾਦ ਦੀ ਹੈ। ਸੰਮੇਲਨ ਦੋ ਅਪ੍ਰੈਲ ਨੂੰ ਹੋਇਆ ਸੀ ਜਿਸ ਵਿਚ ਬ੍ਰਜ ਪ੍ਰਾਂਤ ਦੇ ਸਾਬਕਾ ਕਨਵੀਨਰ ਮਨੋਜ ਕਸ਼ਯਪ ਨੇ ਭਾਸ਼ਨ ਦੌਰਾਨ ਮੰਚ ਤੋਂ 'ਮੇਰਾ ਮੋਦੀ ਚੌਕੀਦਾਰ, ਮੇਰਾ ਕਿਸਾਨ ਚੌਕੀਦਾਰ, ਮੇਰਾ ਸ਼ੰਕਰ ਚੌਕੀਦਾਰ, ਮੇਰਾ ਰਾਮ ਚੌਕੀਦਾਰ ਅਤੇ ਮੇਰਾ ਹਨੂਮਾਨ ਚੌਕੀਦਾਰ' ਦੇ ਨਾਹਰੇ ਲਗਵਾਏ। ਕਸ਼ਯਪ ਨੂੰ ਸ਼ਾਹਜਹਾਂਪੁਰ ਲੋਕ ਸਭਾ ਸੀਟ ਤੋਂ ਸਟਾਰ ਪ੍ਰਚਾਰਕ ਵੀ ਬਣਾਇਆ ਗਿਆ ਹੈ।

ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸਿੰਜਾਈ ਮੰਤਰੀ ਧਰਮਪਾਲ ਸਿੰਘ ਅਤੇ ਭਾਜਪਾ ਉਮੀਦਵਾਰ ਅਰੁਣ ਸਾਗਰ ਸਮੇਤ ਹੋਰ ਆਗੂ ਪੁੱਜੇ ਹੋਏ ਸਨ ਜਿਹੜੇ ਵੀਡੀਉ ਵਿਚ ਵਿਖਾਈ ਦੇ ਰਹੇ ਹਨ। ਜ਼ਿਲ੍ਹੇ ਦੇ ਮੁੱਖ ਚੋਣ ਅਧਿਕਾਰੀ ਮਹਿੰਦਰ ਸਿੰਘ ਤੰਵਰ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ ਅਤੇ ਉਹ ਇਸ ਸਬੰਧ ਵਿਚ ਮੈਜਿਸਟਰੇਟ ਤੋਂ ਜਾਣਕਾਰੀ ਲੈ ਕੇ ਜਾਂਚ ਕਰਾਉਣਗੇ ਤੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਣ ਦਿਤੀ ਜਾਵੇਗੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement