
ਸਿਹਤ ਮੰਤਰਾਲਾ ਮੁਤਾਬਕ ਘੇਰਲੂ ਪੱਧਰ 'ਤੇ ਵੀ 20 ਹਜ਼ਾਰ ਪੀਪੀਈ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਭਾਰਤ ਲਈ ਇਕ ਚੁਣੌਤੀ ਬਣ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 4281 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 704 ਨਵੇਂ ਮਾਮਲੇ ਸਾਹਮਣੇ ਆਏ ਹਨ, ਹੁਣ ਤੱਕ ਇਸ ਬਿਮਾਰੀ ਨੇ 111 ਲੋਕਾਂ ਦੀ ਮੌਤ ਕਰ ਦਿੱਤੀ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੋਂ ਆਏ ਹਨ। ਇੱਥੇ ਸੰਕਰਮਿਤ ਦੀ ਗਿਣਤੀ ਵੱਧ ਕੇ 868 ਹੋ ਗਈ ਹੈ।
Corona Virus
ਮਹਾਰਾਸ਼ਟਰ ਵਿਚ ਹੁਣ ਤਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਮੁੰਬਈ ਵਿਚ 24 ਘੰਟਿਆਂ ਵਿਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਚੀਨ ਨੇ ਭਾਰਤ ਨੂੰ ਕਰੀਬ 1.70 ਲੱਖ ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ (ਪੀਪੀਈ) ਦੇ ਸੁਰੱਖਿਆ ਸੂਟ ਦਿੱਤੇ ਹਨ। ਸਿਹਤ ਮੰਤਰਾਲਾ ਮੁਤਾਬਕ ਭਾਰਤ ਨੂੰ ਇਹ ਸਾਰੇ ਸੂਟ ਸੋਮਵਾਰ ਨੂੰ ਮਿਲ ਗਏ ਹਨ।
Photo
ਸਿਹਤ ਮੰਤਰਾਲਾ ਮੁਤਾਬਕ ਘੇਰਲੂ ਪੱਧਰ 'ਤੇ ਵੀ 20 ਹਜ਼ਾਰ ਪੀਪੀਈ ਸੂਟ ਪ੍ਰਾਪਤ ਹੋਏ ਹਨ। ਅਜਿਹੇ 'ਚ ਕੁਲ 1.90 ਪੀਪੀਈ ਸੂਟ ਨੂੰ ਜਲਦ ਹਸਪਤਾਲਾਂ ਅਤੇ ਡਾਕਟਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਦੇਸ਼ 'ਚ ਪਹਿਲਾਂ ਤੋਂ ਹੀ ਮੌਜੂਦ ਸਮੇਂ 'ਚ 3,87,473 ਪੀ.ਪੀ.ਈ. ਸੁਰੱਖਿਆ ਸੂਟ ਮੁਹੱਈਆ ਉਪਲਬੱਧ ਹਨ। ਸਿਹਤ ਮੰਤਰਾਲਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਹੁਣ ਤਕ ਸੂਬਿਆਂ ਨੂੰ 2.94 ਪੀਪੀਈ ਸੂਟ ਮੁਹੱਈਆ ਕਰਵਾਏ ਜਾ ਚੁੱਕੇ ਹਨ।
PPE
ਨਾਲ ਹੀ ਸੂਬਿਆਂ ਨੂੰ 2 ਲੱਖ ਐੱਨ-95 ਮਾਸਕ ਵੀ ਭੇਜੇ ਜਾ ਰਹੇ ਹਨ। ਇਨ੍ਹਾਂ ਨੂੰ ਮਿਲਾ ਕੇ 20 ਲੱਖ ਐੱਲ-95 ਮਾਸਕ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਪਹਿਲਾਂ ਇਨ੍ਹਾਂ ਸੂਬਿਆਂ ਨੂੰ ਤਾਜਾ ਸਪਲਾਈ ਦਿੱਤੀ ਜਾ ਰਹੀ ਹੈ। ਜੋ ਕੋਰੋਨਾ ਵਾਇਰਸ ਨਾਲ ਜ਼ਿਆਦਾ ਜੂਝ ਰਹੇ ਹਨ। ਇਨ੍ਹਾਂ 'ਚ ਤਾਮਿਲਨਾਡੂ, ਮਹਾਰਾਸ਼ਟਰ, ਦਿੱਲੀ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਰਾਜਸਥਾਨ ਸ਼ਾਮਲ ਹੈ।
PPE
ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਡੇ ਮੈਡੀਕਲ ਸੰਸਥਾਵਾਂ ਏਮਜ਼, ਸਫਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਰਿਮਸ, ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਇਨ੍ਹਾਂ ਚੀਜ਼ਾਂ ਨੂੰ ਭੇਜਿਆ ਜਾ ਰਿਹਾ ਹੈ। ਹੁਣ ਇਹ ਵੀ ਸਵਾਲ ਉੱਠ ਰਿਹਾ ਹੈ ਕਿ 14 ਅਪ੍ਰੈਲ ਤੋਂ ਲਾਕਡਾਊਨ ਹਟਾਉਣ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ।
ਇਸ ਤੇ ਸਰਕਾਰ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ ਕਿ ਜਿਹੜੇ ਇਲਾਕੇ ਕੋਰੋਨਾ ਨਾਲ ਵਧ ਪ੍ਰਭਾਵਿਤ ਹੋਏ ਹਨ ਉੱਥੇ ਲਾਕਡਾਊਨ ਨਹੀਂ ਹਟਾਇਆ ਜਾਵੇਗਾ ਅਤੇ ਜਿਹੜੇ ਸ਼ਹਿਰਾਂ ਵਿਚ ਕੋਰੋਨਾ ਦੇ ਮਾਮਲੇ ਘਟ ਸਾਹਮਣੇ ਆਏ ਹਨ ਉੱਥੇ ਲਾਕਡਾਊਨ ਹਟਾ ਦਿੱਤਾ ਜਾਵੇਗਾ ਪਰ ਉੱਥੇ ਵੀ 144 ਧਾਰਾ ਲਾਗੂ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।