ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਤਾਦਾਦ 523 ਹੋਈ
Published : Apr 7, 2020, 8:17 pm IST
Updated : Apr 7, 2020, 8:42 pm IST
SHARE ARTICLE
kejriwal
kejriwal

ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਤਾਦਾਦ 523 ਹੋਈ

24 ਘੰਟਿਆਂ 'ਚ 20 ਨਵੇਂ ਮਾਮਲੇ ਆਏ ਤੇ 18 ਮਰੀਜ਼ ਠੀਕ ਵੀ ਹੋਏ
ਅਸੀਂ 1 ਲੱਖ ਟੈਸਟਿੰਗ ਕਿੱਟਾਂ ਦਾ ਆਰਡਰ ਦਿਤੈ, ਜੋ ਸ਼ੁਕਰਵਾਰ ਤਕ ਪੁੱਜੇਗਾ : ਕੇਜਰੀਵਾਲ
ਨਵੀਂ ਦਿੱਲੀ, 6 ਅਪ੍ਰੈਲ (ਅਮਨਦੀਪ ਸਿੰਘ) : ਕੌਮੀ ਰਾਜਧਾਨੀ ਦਿੱਲੀ ਵਿਚ ਪਿਛਲੇ ਤਿੰਨ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਤਾਦਾਦ ਵਿਚ ਵਾਧਾ ਹੋ ਗਿਆ ਹੈ। 24 ਘੰਟਿਆਂ ਵਿਚ ਹੀ ਦਿੱਲੀ 'ਚ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਕਰੋਨਾ ਦੇ 523 ਮਰੀਜ਼ ਹੋ ਗਏ ਹਨ।

Delhi CM Arvind KejriwalDelhi CM Arvind Kejriwal

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਸਿਆ ਹੈ ਕਿ ਪਿਛਲੇ ਕੁੱਝ ਦਿਨਾਂ ਵਿਚ ਇਕਦਮ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਗਿਆ ਹੈ, ਜਿਨ੍ਹਾਂ 'ਚੋਂ ਸਿਰਫ਼ 330 ਮਰਕਜ਼ ਵਾਲੇ ਹਨ।

ਐਤਵਾਰ ਤਕ ਦਿੱਲੀ 'ਚ 503 ਕੋਰੋਨਾ ਮਰੀਜ਼ ਸਨ ਤੇ ਹੁਣ ਤਕ 20 ਨਵੇਂ ਮਰੀਜ਼ ਸਾਹਮਣੇ ਆਏ ਚੁਕੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਵਧ ਕੇ 523 ਪੁੱਜ ਗਈ ਹੈ। ਜੋ 20 ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚ ਨਿਜ਼ਾਮੂਦੀਨ ਮਰਕਜ਼ ਦੇ 10 ਜਣੇ ਸ਼ਾਮਲ ਹਨ ਤੇ 10 ਹੋਰ ਹਨ। ਕੁਲ ਮਾਮਲਿਆਂ ਵਿਚ 330 ਮਰਕਜ਼ ਦੇ ਹਨ, 61 ਜਣੇ ਉਹ ਹਨ, ਜੋ ਵਿਦੇਸ਼ ਤੋਂ ਪੁੱਜੇ ਸਨ। 7 ਜਣਿਆਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ 'ਚ 24 ਘੰਟਿਆਂ ਵਿਚ ਹੋਈ ਇਕ ਮੌਤ ਵੀ ਸ਼ਾਮਲ ਹੈ। ਹਾਲ ਦੀ ਘੜੀ 25 ਜਣੇ ਆਈਸੀਯੂ ਵਿਚ ਹਨ ਤੇ 8 ਜਣਿਆਂ ਨੂੰ ਵੈਂਟੀਲੇਟਰ 'ਤੇ ਰਖਿਆ ਹੋਇਆ ਹੈ। ਬਾਕੀਆਂ ਦੀ ਹਾਲਤ ਜਿਉਂ ਦੀ ਤਿਉਂ ਹੈ।

   ਉਨ੍ਹਾਂ ਦਸਿਆ, “25 ਮਾਰਚ ਨੂੰ ਹਰ ਰੋਜ਼ ਸਾਡੀ ਸਮਰਥਾ 100-125 ਜਣਿਆਂ ਦੇ ਟੈਸਟ ਕਰਨ ਦੀ ਸੀ, ਜੋ 1 ਅਪ੍ਰੈਲ ਪਿਛੋਂ 500 ਜਣਿਆਂ ਦੇ ਟੈਸਟ ਕਰਨ ਦੀ ਹੋ ਗਈ ਸੀ ਅਤੇ ਹੁਣ ਇਹ ਸਮਰਥਾ ਵਧ ਕੇ ਇਕ ਹਜ਼ਾਰ ਟੈਸਟ ਰੋਜ਼ ਦੇ ਕਰਨ ਦੀ ਹੋ ਚੁਕੀ ਹੈ। ਅਸੀਂ ਇਕ ਲੱਖ ਟੈਸਟਿੰਗ ਕਿੱਟਾਂ ਦੇ ਆਰਡਰ ਦੇ ਚੁਕੇ ਹਾਂ ਤੇ ਉਮੀਦ ਹੈ ਕਿ ਸ਼ੁਕਰਵਾਰ ਤਕ ਇਹ ਕਿੱਟਾਂ ਮਿਲ ਜਾਣਗੀਆਂ। ਫਿਰ ਵੱਧ ਤੋਂ ਵੱਧ ਟੈਸਟ ਕਰ ਕੇ ਪਤਾ ਲੱਗ ਸਕੇਗਾ ਕਿ ਕਿੰਨੇ ਲੋਕਾਂ ਨੂੰ ਕਰੋਨਾ ਵਾਇਰਸ ਦੀ ਲਾਗ ਲੱਗ ਚੁਕੀ ਹੈ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇਗਾ।
 

ਕੇਂਦਰ ਸਰਕਾਰ ਵਲੋਂ ਦਿੱਲੀ ਲਈ 27 ਹਜ਼ਾਰ ਪੀਪੀਈ ਕਿੱਟਾਂ ਅਲਾਟ
ਅੱਜ ਸ਼ਾਮ ਨੂੰ ਡਿਜ਼ੀਟਲ ਪੱਤਰਕਾਰ ਮਿਲਣੀ ਰਾਹੀਂ ਮੁੱਖ ਮੰਤਰੀ ਨੇ ਦਸਿਆ ਕਿ ਕਰੋਨਾ ਕਰ ਕੇ ਉਨ੍ਹਾਂ ਕੇਂਦਰ ਸਰਕਾਰ ਤੋਂ ਡਾਕਟਰਾਂ ਲਈ ਪੀਪੀਈ ਕਿੱਟਾਂ (ਮਤਲਬ ਡਾਕਟਰਾਂ ਲਈ ਨਿੱਜੀ ਸੁਰੱਖਿਆ ਸੂਟ)  ਦੀ ਮੰਗ ਕੀਤੀ ਸੀ ਤੇ ਚੰਗੀ ਗੱਲ ਹੈ ਕਿ ਹੁਣ ਕੇਂਦਰ ਸਰਕਾਰ ਨੇ 27 ਹਜ਼ਾਰ ਕਿੱਟਾਂ ਦਿੱਲੀ ਲਈ ਅਲਾਟ ਕਰ ਦਿਤੀਆਂ ਹਨ ਜਿਸ ਨਾਲ ਡਾਕਟਰਾਂ ਦੀ ਸੁਰੱਖਿਆ ਵਿਚ ਮਦਦ ਮਿਲੇਗੀ। ਉਨ੍ਹਾਂ ਮੋਦੀ ਸਰਕਾਰ ਦਾ ਧਨਵਾਦ ਕਰਦਿਆਂ ਕਿਹਾ ਕਿ ਕਰੋਨਾ ਵਿਰੁਧ ਇਹ ਲੜਾਈ ਦੇਸ਼ ਦੀ ਸਾਂਝੀ ਹੈ ਤੇ ਸਾਰਿਆਂ ਨੂੰ ਇਕਮੁੱਠ ਹੋ ਕੇ ਹੀ ਲੜਨੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement