
85 ਸਾਲਾ ਅਬਦੁੱਲਾ 30 ਮਾਰਚ ਨੂੰ ਪਾਏ ਗਏ ਸਨ ਕੋਰੋਨਾ ਸਕਾਰਾਤਮਕ
ਸ਼੍ਰੀਨਗਰ: ਨੈਸ਼ਨਲ ਕਾਨਫਰੰਸ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਇਕ ਵਾਰ ਫਿਰ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਬਿਹਤਰ ਇਲਾਜ ਲਈ ਡਾਕਟਰਾਂ ਦੀ ਸਲਾਹ 'ਤੇ ਉਹਨਾਂ ਨੂੰ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਸਾਂਝੀ ਕੀਤੀ।
NC President Farooq Abdullah tests #COVID-19 positive again | Greater Kashmir https://t.co/xzfCtRFBjp
— Greater Kashmir (@GreaterKashmir) April 7, 2021
ਦੱਸ ਦਈਏ ਕਿ 85 ਸਾਲਾ ਅਬਦੁੱਲਾ 30 ਮਾਰਚ ਨੂੰ ਸਕਾਰਾਤਮਕ ਪਾਏ ਗਏ ਸਨ। ਇਸ ਤੋਂ ਬਾਅਦ, ਉਹਨਾਂ ਨੂੰ ਸ਼ੁਰੂਆਤ ਵਿਚ ਘਰ ਵਿਚ ਆਈਸ਼ੋਲੇਸ਼ਨ ਵਿਚ ਰੱਖਿਆ ਗਿਆ ਸੀ, ਪਰ ਡਾਕਟਰਾਂ ਦੀ ਸਲਾਹ 'ਤੇ 3 ਅਪ੍ਰੈਲ ਨੂੰ ਉਹਨਾਂ ਨੂੰ ਸਿਕਮਸ ਵਿਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਹ ਬੁੱਧਵਾਰ ਨੂੰ ਮੁੜ ਕੋਰੋਨਾ ਜਾਂਚ ਤੋਂ ਬਾਅਦ ਸਕਾਰਾਤਮਕ ਪਾਏ ਗਏ।