
ਪਾਇਲਟ ਨੇ ਹਿੰਮਤ ਨਾਲ ਜਹਾਜ਼ ਕੀਤਾ ਲੈਂਡ
ਨਵੀਂ ਦਿੱਲੀ: ਪਾਇਲਟਾਂ ਨੂੰ ਫਲਾਈਟ ਦੌਰਾਨ ਸਭ ਤੋਂ ਮਾੜੇ ਹਾਲਾਤਾਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਂਦੀ ਹੈ, ਪਰ ਨਿਸ਼ਚਿਤ ਤੌਰ 'ਤੇ ਕਾਕਪਿਟ ਵਿੱਚ ਸੱਪ ਨਾਲ ਨਜਿੱਠਣ ਲਈ ਨਹੀਂ। ਹਾਲਾਂਕਿ, ਦੱਖਣੀ ਅਫ਼ਰੀਕਾ ਦੇ ਪਾਇਲਟ ਰੂਡੋਲਫ਼ ਇਰਾਸਮਸ ਨੇ ਇਸ ਸਥਿਤੀ 'ਤੇ ਵੀ ਕਾਬੂ ਪਾਇਆ। ਦਰਅਸਲ, ਜਦੋਂ ਇਰਾਸਮਸ ਦਾ ਜਹਾਜ਼ ਅੱਧ-ਹਵਾ ਵਿੱਚ ਸੀ, ਤਾਂ ਪਾਇਲਟ ਨੇ ਕਾਕਪਿਟ ਦੇ ਅੰਦਰ ਇੱਕ ਬਹੁਤ ਹੀ ਜ਼ਹਿਰੀਲਾ ਕੋਬਰਾ ਸੱਪ ਦੇਖਿਆ। ਹਾਲਾਂਕਿ, ਉਸਨੇ ਬਿਨਾਂ ਕਿਸੇ ਘਬਰਾਹਟ ਦੇ ਐਮਰਜੈਂਸੀ ਵਿੱਚ ਜਹਾਜ਼ ਨੂੰ ਸੁਰੱਖਿਅਤ ਰੂਪ ਨਾਲ ਉਤਾਰਿਆ, ਜਿਸ ਲਈ ਉਡਾਣ ਮਾਹਰ ਉਸਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਪਿਛਲੇ ਪੰਜ ਸਾਲਾਂ ਤੋਂ ਪਾਇਲਟ ਦੇ ਤੌਰ 'ਤੇ ਕੰਮ ਕਰ ਰਹੇ ਇਰੇਸਮਸ ਨੇ ਜਦੋਂ ਦੇਖਿਆ ਕਿ ਕੋਬਰਾ ਉਸ ਦੀ ਸੀਟ ਦੇ ਹੇਠਾਂ ਬੈਠਾ ਹੈ ਤਾਂ ਉਹ ਹੌਸਲਾ ਨਹੀਂ ਹਾਰਿਆ। ਉਹ ਸੋਮਵਾਰ ਸਵੇਰੇ ਵਰਸੇਸਟਰ ਤੋਂ ਨੇਲਸਪ੍ਰੂਟ ਲਈ ਇੱਕ ਛੋਟਾ ਜਹਾਜ਼ ਲੈ ਕੇ ਜਾ ਰਿਹਾ ਸੀ। ਉਸ ਨੇ 'ਟਾਈਮਜ਼ ਲਾਈਵ' ਵੈੱਬਸਾਈਟ 'ਤੇ ਉਸ ਸੰਕਟ ਦੀ ਸਥਿਤੀ ਬਿਆਨ ਕੀਤੀ। ਉਸ ਨੇ ਕਿਹਾ, "ਜਦੋਂ ਅਸੀਂ ਸੋਮਵਾਰ ਦੀ ਸਵੇਰ ਨੂੰ ਪ੍ਰੀ-ਫਲਾਈਟ (ਪ੍ਰਕਿਰਿਆਵਾਂ) ਕੀਤੀ ਤਾਂ ਵਰਸੇਸਟਰ ਹਵਾਈ ਅੱਡੇ 'ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਦੁਪਹਿਰ ਨੂੰ ਇੱਕ ਕੇਪ ਕੋਬਰਾ ਨੂੰ ਖੰਭ ਦੇ ਹੇਠਾਂ ਦੇਖਿਆ ਸੀ। ਉਨ੍ਹਾਂ ਨੇ ਖੁਦ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਇਹ ਇੰਜਣ ਵਿਚ ਲੁੱਕ ਗਿਆ । ਜਦੋਂ ਸਮੂਹ ਨੇ ਜਾਂਚ ਕੀਤੀ, ਤਾਂ ਸੱਪ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੇ ਮੰਨਿਆ ਕਿ ਕੋਬਰਾ ਜਹਾਜ਼ ਚੋਂ ਚਲਾ ਗਿਆ।
ਇਰੇਸਮਸ ਨੇ ਕਿਹਾ, "ਮੈਂ ਆਮ ਤੌਰ 'ਤੇ ਜਦੋਂ ਮੈਂ ਸਫ਼ਰ ਕਰਦਾ ਹਾਂ ਤਾਂ ਪਾਣੀ ਦੀ ਬੋਤਲ ਆਪਣੇ ਨਾਲ ਲੈ ਕੇ ਜਾਂਦਾ ਹਾਂ, ਜਿਸ ਨੂੰ ਮੈਂ ਆਪਣੀ ਲੱਤ ਅਤੇ ਆਪਣੇ ਕਮਰ ਦੇ ਵਿਚਕਾਰ ਰੱਖਦਾ ਹਾਂ। ਮੈਂ ਆਪਣੇ ਖੱਬੇ ਪਾਸੇ ਮੁੜਿਆ ਅਤੇ ਹੇਠਾਂ ਦੇਖਿਆ ਕਿ ਇੱਕ ਕੋਬਰਾ ਮੇਰੀ ਸੀਟ ਦੇ ਹੇਠਾਂ ਆਪਣਾ ਸਿਰ ਹਿਲਾ ਰਿਹਾ ਹੈ। ਉਸ ਨੇ ਕਿਹਾ ਕਿ ਕੁਝ ਸਮੇਂ ਲਈ ਮੈਂ ਹੈਰਾਨ ਰਹਿ ਗਿਆ।
ਪਾਇਲਟ ਨੇ ਕਿਹਾ, "ਮੈਂ ਹੈਰਾਨ ਰਹਿ ਗਿਆ, ਮੈਂ ਸੋਚ ਰਿਹਾ ਸੀ ਕਿ ਮੈਨੂੰ ਯਾਤਰੀਆਂ ਨੂੰ ਨਹੀਂ ਦੱਸਣਾ ਚਾਹੀਦਾ। ਮੈਂ ਹਿੰਮਤ ਨਾਲ ਜਹਾਜ਼ ਨੂੰ ਲੈਂਡ ਕੀਤਾ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।