
New EV Policy in Delhi : ਲਾਗੂ ਹੋਵੇਗੀ ਨਵੀਂ EV ਨੀਤੀ
Rules are being changed for buying cars and autos in Delhi Latest News in Punjabi : ਦਿੱਲੀ ਦੀ ਰੇਖਾ ਗੁਪਤਾ ਸਰਕਾਰ ਰਾਜਧਾਨੀ ਵਿਚ ਕਾਰਾਂ ਅਤੇ ਆਟੋ ਖ਼ਰੀਦਣ ਸਬੰਧੀ ਕਈ ਬਦਲਾਅ ਕਰਨ ਜਾ ਰਹੀ ਹੈ। ਇਸ ਨੀਤੀ ਲਈ ਇਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨੀਤੀ ਵਿਚ ਇਲੈਕਟ੍ਰਿਕ ਵਾਹਨਾਂ 'ਤੇ ਵਿਸ਼ੇਸ਼ ਧਿਆਨ ਦਿਤਾ ਗਿਆ ਹੈ। ਇਸ ਤੋਂ ਇਲਾਵਾ, ਇਲੈਕਟ੍ਰਿਕ ਬੱਸਾਂ ਦੀ ਗਿਣਤੀ ਵਧਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਨਿਯਮ ਦੇ ਅਨੁਸਾਰ, ਹੁਣ 10 ਸਾਲ ਤੋਂ ਪੁਰਾਣੇ ਸੀਐਨਜੀ ਆਟੋ ਨੂੰ ਇਲੈਕਟ੍ਰਿਕ ਆਟੋ ਵਿਚ ਬਦਲਣਾ ਲਾਜ਼ਮੀ ਹੋਵੇਗਾ।
ਜਾਣਕਾਰੀ ਅਨੁਸਾਰ ਰੇਖਾ ਗੁਪਤਾ ਦਿੱਲੀ ਵਿਚ ਕਾਰਾਂ ਅਤੇ ਆਟੋ ਖ਼ਰੀਦਣ ਸਬੰਧੀ ਇਕ ਨਵੀਂ ਨੀਤੀ ਲਿਆ ਸਕਦੀ ਹੈ। ਸਰਕਾਰ ਜ਼ਲਦੀ ਹੀ ਇਕ ਨਵੀਂ ਈਵੀ (ਇਲੈਕਟ੍ਰਿਕ ਵਹੀਕਲ) ਨੀਤੀ ਲਿਆ ਸਕਦੀ ਹੈ। ਇਸ ਨੀਤੀ ਲਈ ਇਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿਚ ਕਾਰ-ਆਟੋ ਖ਼ਰੀਦਣ ਸਬੰਧੀ ਕਈ ਮਹੱਤਵਪੂਰਨ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ।
ਇਨ੍ਹਾਂ ਨਿਯਮਾਂ ਦੇ ਤਹਿਤ, ਹੁਣ 15 ਅਗੱਸਤ, 2025 ਤੋਂ ਬਦਲਾਅ ਕੀਤੇ ਜਾਣਗੇ। ਜਿਸ ਦੇ ਤਹਿਤ 10 ਸਾਲ ਤੋਂ ਪੁਰਾਣੇ ਸੀਐਨਜੀ ਆਟੋ ਨੂੰ ਇਲੈਕਟ੍ਰਿਕ ਆਟੋ ਵਿਚ ਬਦਲਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ, ਸਾਰੇ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਹੌਲੀ-ਹੌਲੀ ਇਲੈਕਟ੍ਰਿਕ ਵਾਹਨਾਂ ਵਿਚ ਬਦਲ ਦਿਤਾ ਜਾਵੇਗਾ। ਇਨ੍ਹਾਂ ਨਵੇਂ ਨਿਯਮਾਂ ਵਿਚ, ਸਰਕਾਰ ਦਾ ਧਿਆਨ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧਾਉਣ 'ਤੇ ਹੈ। ਇਨ੍ਹਾਂ ਨਿਯਮਾਂ ਦੇ ਤਹਿਤ, ਜੇ ਕਿਸੇ ਕੋਲ ਪਹਿਲਾਂ ਹੀ ਦੋ ਕਾਰਾਂ ਹਨ, ਤਾਂ ਤੀਜੀ ਕਾਰ ਸਿਰਫ਼ ਇਲੈਕਟ੍ਰਿਕ ਕਾਰ ਦੇ ਰੂਪ ਵਿਚ ਖ਼ਰੀਦਣੀ ਪਵੇਗੀ, ਜੇ ਰਜਿਸਟ੍ਰੇਸ਼ਨ ਉਸੇ ਪਤੇ 'ਤੇ ਹੈ।
ਇਸ ਦੇ ਨਾਲ ਹੀ 15 ਅਗੱਸਤ, ਤੋਂ ਪੈਟਰੋਲ, ਡੀਜ਼ਲ ਜਾਂ ਸੀਐਨਜੀ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਦਿੱਲੀ ਵਿਚ ਕੋਈ ਵੀ ਨਵਾਂ ਪੈਟਰੋਲ, ਡੀਜ਼ਲ ਜਾਂ ਸੀਐਨਜੀ ਦੋਪਹੀਆ ਵਾਹਨ ਨਹੀਂ ਖ਼ਰੀਦ ਸਕੋਗੇ।
ਦਿੱਲੀ ’ਚ ਹੁਣ ਸਿਰਫ਼ ਇਲੈਕਟ੍ਰਿਕ ਬੱਸਾਂ ਹੀ ਖ਼ਰੀਦੀਆਂ ਜਾਣਗੀਆਂ। BS-VI ਬੱਸਾਂ ਸਿਰਫ਼ ਸੂਬੇ ਤੋਂ ਬਾਹਰ ਚੱਲਣ ਲਈ ਵਰਤੀਆਂ ਜਾਣਗੀਆਂ।